Advertisment

ਟਰੈਕਟਰ ਮਾਰਚ ਦੀ ਹਰ ਰੁਕਾਵਟ ਨੂੰ ਦੂਰ ਕਰਨ ਲਈ ਕਿਸਾਨਾਂ ਨੇ ਕੀਤੀ ਫੁਲ ਤਿਆਰੀ, ਲੱਖਾਂ ਰੁਪਏ ਖ਼ਰਚ ਕੇ ਬਣਵਾਏ ਖ਼ਾਸ ਕਿਸਮ ਦੇ ਟਰੈਕਟਰ

author-image
By Rupinder Kaler
New Update
ਟਰੈਕਟਰ ਮਾਰਚ ਦੀ ਹਰ ਰੁਕਾਵਟ ਨੂੰ ਦੂਰ ਕਰਨ ਲਈ ਕਿਸਾਨਾਂ ਨੇ ਕੀਤੀ ਫੁਲ ਤਿਆਰੀ, ਲੱਖਾਂ ਰੁਪਏ ਖ਼ਰਚ ਕੇ ਬਣਵਾਏ ਖ਼ਾਸ ਕਿਸਮ ਦੇ ਟਰੈਕਟਰ
Advertisment
ਕਿਸਾਨਾਂ ਵੱਲੋਂ 26 ਜਨਵਰੀ ਨੂੰ
Advertisment
ਟਰੈਕਟਰ ਪਰੇਡ ਕੀਤੀ ਜਾਵੇਗੀ । ਕਿਸਾਨਾਂ ਦੀ ਇਸ ਪਰੇਡ ਤੇ ਦੁਨੀਅੑਾਂ ਭਰ ਦੇ ਲੋਕਾਂ ਦੀ ਨਜ਼ਰ ਹੈ ਕਿਉਂਕਿ ਇੱਕ ਪਾਸੇ ਜਿੱਥੇ ਕੇਂਦਰ ਦੀ ਮੋਦੀ ਸਰਕਾਰ ਇਸ ਪਰੇਡ ਨੂੰ ਰੋਕਣ ਲਈ ਹਰ ਹੀਲਾ ਵਰਤ ਰਹੀ ਹੈ ਉੱਥੇ ਕਿਸਾਨ ਵੀ ਇਸ ਪੇਡ ਵਿੱਚ ਹਿੱਸਾ ਲੈਣ ਲਈ ਪੂਰੀ ਤਿਆਰੀ ਕਰ ਰਹੇ ਹਨ । ਇੱਥੇ ਹੀ ਬਸ ਨਹੀਂ ਕਿਸਾਨਾਂ ਵੱਲੋਂ ਆਪਣੇ ਟਰੈਕਟਰਾਂ ਨੂੰ ਵੀ ਖ਼ਾਸ ਰੂਪ ਦਿੱਤਾ ਜਾ ਰਿਹਾ ਹੈ ਤਾਂ ਜੋ ਮੋਦੀ ਸਰਕਾਰ ਦੀ ਹਰ ਰੁਕਾਵਟ ਨੂੰ ਦੂਰ ਕੀਤਾ ਜਾ ਸਕੇ । ਹੋਰ ਪੜ੍ਹੋ : ਵਰੁਣ ਧਵਨ 24 ਜਨਵਰੀ ਨੂੰ ਗਰਲ ਫ੍ਰੈਂਡ ਨਤਾਸ਼ਾ ਨਾਲ ਕਰਵਾਉਣਗੇ ਵਿਆਹ ਇੱਕ ਸਮਾਂ ਇਸ ਤਰ੍ਹਾਂ ਦਾ ਵੀ ਸੀ ਜਦੋਂ ਪ੍ਰਿਯੰਕਾ ਚੋਪੜਾ ਨੇ ਲੋਕਾਂ ਦੀਆਂ ਇਸ ਤਰ੍ਹਾਂ ਦੀਆਂ ਗੱਲਾਂ ਤੋਂ ਤੰਗ ਆ ਕੇ ਛੱਡ ਦਿੱਤਾ ਸੀ ਅਮਰੀਕਾ
Advertisment
publive-image ਨੌਜਵਾਨ ਕਿਸਾਨ ਟਰੈਕਟਰ ਮੋਡੀਫਾਈ ਕਰਕੇ ਦਿੱਲੀ ਪਹੁੰਚ ਰਹੇ ਹਨ। ਬਹੁਤੇ ਟਰੈਕਟਰ ਇਨ੍ਹਾਂ 'ਚੋਂ ਅਜਿਹੇ ਸੀ, ਜੋ ਕਈ ਸਾਲਾਂ ਤੋਂ ਕੰਡਮ ਪਏ ਸੀ। ਨੌਜਵਾਨ ਨੇ ਇਹਨਾਂ ਟਰੈਕਟਰਾਂ ਤੇ 1 ਤੋਂ 25 ਲੱਖ ਰੁਪਏ ਦੀ ਮੋਟੀ ਰਕਮ ਖਰਚੀ ਹੈ । ਮੋਦੀ ਵੱਲੋਂ ਪਰੇਡ ਵਿੱਚ ਪਾਈ ਜਾਣ ਵਾਲੀ ਹਰ ਰੁਕਾਵਟ ਨੂੰ ਦੂਰ ਕਰਨ ਲਈ ਟਰੈਕਟਰਾਂ 'ਚ ਕਈ ਤਬਦੀਲੀਆਂ ਕੀਤੀਆਂ ਗਈਆਂ ਹਨ । 60 ਹਾਰਸ ਪਾਵਰ ਦੇ ਇੰਜਨ ਵਾਲੇ ਟਰੈਕਟਰ ਨੂੰ ਵਧਾ ਕੇ 90 ਹਾਰਸ ਪਾਵਰ ਕਰ ਦਿੱਤਾ ਗਿਆ ਹੈ । publive-image ਇਸ ਤਰ੍ਹਾਂ ਕਰਨ ਨਾਲ ਟਰੈਕਟਰ ਕਾਰ ਦੀ ਸਪੀਡ ਨਾਲ ਸੜਕ 'ਤੇ ਦੌੜ ਸਕਦਾ ਹੈ। ਇੰਨਾ ਹੀ ਨਹੀਂ, ਕਾਰ, ਰੇਂਜ-ਰੋਵਰ ਤੇ ਫਾਰਚੂਨਰ ਦੇ ਪਿਛਲੇ ਹਿੱਸੇ ਵਿੱਚ ਹੁੱਕ ਲਾ ਕੇ ਟਰਾਲੀਆਂ ਨੂੰ ਖਿੱਚ ਕੇ ਦਿੱਲੀ ਜਾ ਰਹੇ ਹਨ। ਜਲੰਧਰ ਵਿੱਚ ਮੋਡੀਫਾਈ ਦਾ ਕੰਮ ਕਰਨ ਵਾਲੇ ਟੀਐਸ ਫੈਬਰੀਕੇਟਰ ਦੇ ਮਾਲਕ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਕਿਸਾਨ ਅੰਦੋਲਨ ਵਿੱਚ 100 ਤੋਂ ਵੱਧ ਵਾਹਨ ਤੇ ਟਰਾਲੀਆਂ ਮੋਡੀਫਾਈ ਕੀਤੀਆਂ ਗਈਆਂ ਹਨ। publive-image ਦੋ ਮਹੀਨੇ ਪਹਿਲਾਂ ਇੱਕ ਐਨਆਰਆਈ ਨੇ 25 ਲੱਖ ਰੁਪਏ ਦੀ ਲਾਗਤ ਨਾਲ ਟਰੈਕਟਰ ਤੇ ਟਰਾਲੀ ਨੂੰ ਮੋਡੀਫਾਈ ਕਰਵਾਇਆ ਸੀ। ਇਸ ਤੋਂ ਪਹਿਲਾਂ ਵੀ ਕਿਸਾਨ ਨੇ 21 ਲੱਖ ਰੁਪਏ ਖਰਚ ਕਰਕੇ ਟਰਾਲੀ ਤਿਆਰ ਕੀਤੀ ਸੀ। ਕਿਸਾਨਾਂ ਨੇ ਟਰਾਲੀਆਂ ਵਿੱਚ ਮੋਬਾਈਲ ਤੇ ਲੈਪਟਾਪ ਚਾਰਜ ਕਰਨ ਲਈ ਉਪਕਰਨ ਲਵਾਏ ਹਨ। ਰਾਤ ਨੂੰ ਲਾਈਟਾਂ ਦਾ ਪ੍ਰਬੰਧ ਰਹੇ, ਇਸ ਦੇ ਲਈ ਉਨ੍ਹਾਂ ਇਨਵਰਟਰ ਦਾ ਪ੍ਰਬੰਧ ਵੀ ਕਰਵਾਇਆ ਹੈ। ਇਸ ਤੋਂ ਇਲਾਵਾ ਟਰੈਕਟਰਾਂ ਉੱਪਰ ਲੋਹੇ ਦੇ ਵੱਡ-ਵੱਡੇ ਬੰਪਰ ਲਾਏ ਗਏ ਹਨ। ਟਰੈਕਟਰਾਂ ਨੂੰ ਬਖਤਰਬੰਦ ਵੀ ਕਰਵਾਇਆ ਗਿਆ ਹੈ ਤਾਂ ਜੋ ਪਾਣੀ ਦੀਆਂ ਬੁਛਾੜਾਂ ਜਾਂ ਅੱਥਰੂ ਗੈਸ ਦੇ ਗੋਲਿਆਂ ਦਾ ਕੋਈ ਅਸਰ ਨਾ ਹੋਵੇ।
Advertisment

Stay updated with the latest news headlines.

Follow us:
Advertisment
Advertisment
Latest Stories
Advertisment