ਕਿਸਾਨਾਂ ਦੇ ਅੰਦੋਲਨ ‘ਚ ਸੇਵਾ ਨਿਭਾਉਣ ਵਾਲੇ ਖਾਲਸਾ ਏਡ ਦੇ ਸਿੰਘ ਦਾ ਘਰ ਪਹੁੰਚਣ ‘ਤੇ ਪਿਤਾ ਨੇ ਕੀਤਾ ਸੁਆਗਤ

written by Shaminder | December 23, 2021

ਕਿਸਾਨਾਂ ਦੇ ਅੰਦੋਲਨ ਦੌਰਾਨ ਖਾਲਸਾ ਏਡ ਨੇ ਵੱਡੀ ਸੇਵਾ ਨਿਭਾਈ ਹੈ ।ਸੰਸਥਾ ਦੇ ਸੇਵਾਦਾਰ ਬੀਤੇ ਇੱਕ ਸਾਲ ਤੋਂ ਕਿਸਾਨਾਂ ਦੀ ਸੇਵਾ ‘ਚ ਜੁਟੇ ਹੋਏ ਸਨ । ਕਿਸਾਨ ਅੰਦੋਲਨ (Farmers) ਦੇ ਦੌਰਾਨ ਖਾਲਸਾ ਏਡ ( Khalsa Aid)ਨੇ ਕਿਸਾਨਾਂ ਨੂੰ ਹਰ ਉਹ ਚੀਜ਼ ਪਹੁੰਚਾਈ ਜਿਸ ਦੀ ਲੋੜ ਕਿਸਾਨਾਂ ਨੁੰ ਸੀ ।ਇਸ ਦੇ ਨਾਲ ਹੀ ਜਦੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੋਂ ਵਾਪਸ ਆਪਣੇ ਘਰਾਂ ਨੂੰ ਪਰਤੇ ਤਾਂ ਉਦੋਂ ਵੀ ਖਾਲਸਾ ਏਡ ਦੇ ਸੇਵਾਦਾਰਾਂ (Sewadar) ਨੇ ਸਰਹੱਦਾਂ ‘ਤੇ ਸਾਫ਼ ਸਫਾਈ ਹੀ ਨਹੀਂ ਕਰਵਾਈ ਬਲਕਿ ਕਿਸਾਨਾਂ ਦਾ ਥਾਂ ਥਾਂ ‘ਤੇ ਸਵਾਗਤ ਵੀ ਕੀਤਾ ਗਿਆ ਅਤੇ ਕਿਸਾਨਾਂ ‘ਤੇ ਫੁੱਲਾਂ ਦੀ ਵਰਖਾ ਹੈਲੀਕਾਪਟਰਾਂ ਦੇ ਰਾਹੀਂ ਕਰਵਾਈ ।

Khalsa aid , image From instagram

ਹੋਰ ਪੜ੍ਹੋ : ਕਿਸਾਨਾਂ ਦੀ ਜਿੱਤ ਨੂੰ ਸਮਰਪਿਤ ਗੀਤ ‘ਜਿੱਤ’ ਜੈਜ਼ੀ ਬੀ ਦੀ ਆਵਾਜ਼ ‘ਚ ਰਿਲੀਜ਼

ਖਾਲਸਾ ਏਡ ਨੇ ਜੋ ਇਸ ਅੰਦੋਲਨ ਦੇ ਦੌਰਾਨ ਸੇਵਾਵਾਂ ਨਿਭਾਈਆਂ ਹਨ । ਉਸ ਦਾ ਮੁੱਲ ਕੋਈ ਨਹੀਂ ਮੋੜ ਸਕਦਾ ਹੈ। ਹੁਣ ਜਦੋਂ ਦਿੱਲੀ ਦੀਆਂ ਸਰਹੱਦਾਂ ‘ਤੇ ਸਾਫ ਸਫਾਈ ਦਾ ਕੰਮ ਖਤਮ ਹੋ ਚੁੱਕਿਆ ਹੈ ਅਤੇ ਇੱਕ ਸਾਲ ਦੀ ਸੇਵਾ ਤੋਂ ਬਾਅਦ ਖਾਲਸਾ ਏਡ ਦੇ ਇਹ ਸੇਵਾਦਾਰ ਆਪੋ ਆਪਣੇ ਘਰਾਂ ਨੂੰ ਪਰਤੇ ਹਨ ਤਾਂ ਖਾਲਸਾ ਏਡ ਵੱਲੋਂ ਵੀ ਇਨ੍ਹਾਂ ਸੇਵਾਦਾਰਾਂ ਦੀ ਸੇਵਾ ਨੂੰ ਵੇਖਦੇ ਹੋਏ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਹੈ ।

Khalsa aid ,, image From instagram

ਇਨ੍ਹਾਂ ਵਿੱਚੋਂ ਹੀ ਇੱਕ ਵਲੰਟੀਅਰ ਜਦੋਂ ਘਰ ਪਹੁੰਚਿਆ ਤਾਂ ਉਸ ਦੇ ਪਿਤਾ ਜੀ ਨੇ ਜੋ ਉਸ ਦਾ ਸੁਆਗਤ ਕੀਤਾ, ਉਸ ਨੂੰ ਵੇਖ ਕੇ ਹਰ ਕਿਸੇ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ । ਇਸ ਵੀਡੀਓ ਨੂੰ ਖਾਲਸਾ ਏਡ ਦੇ ਵੱਲੋਂ ਵੀ ਆਪਣੇ ਆਫੀਸ਼ੀਅਲ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਹੈ ।

 

View this post on Instagram

 

A post shared by Khalsa Aid India (@khalsaaid_india)

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਖਾਲਸਾ ਏਡ ਨੇ ਲਿਖਿਆ ਕਿ ‘ਕਿਸਾਨ ਮੋਰਚਾ ਫ਼ਤਿਹ ਹੋਣ ਤੋਂ ਬਾਅਦ ਖਾਲਸਾ ਏਡ ਦੇ ਸੇਵਾਦਾਰ ਜਦੋਂ ਆਪਣੇ ਘਰਾਂ ਵਿੱਚ ਵਾਪਸ ਗਏ ਤਾਂ ਵੱਖ ਵੱਖ ਤਰਾਂ ਨਾਲ ਉਹਨਾਂ ਦਾ ਸੁਆਗਤ ਹੋਇਆ । ਉਹਨਾਂ ਵਿੱਚੋਂ ਇਹ ਇਕ ਸੇਵਾਦਾਰ ਦੀ ਘਰ ਪਹੁੰਚਣ ਦੀ ਵੀਡੀਉ ਵੇਖ ਮੰਨ ਬਹੁਤ ਭਾਵੁਕ ਹੋਇਆ ।ਹਰ ਇਕ ਸੇਵਾਦਾਰ ਦੇ ਪਿੱਛੇ ਉਹਨਾਂ ਦੇ ਪਰਿਵਾਰਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ। ਅਸੀਂ ਸਾਰੇ ਸੇਵਾਦਾਰਾਂ ਤੇ ਉਹਨਾਂ ਦੇ ਪਰਿਵਾਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ’। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਖਾਲਸਾ ਏਡ ਦੇ ਵਲੰਟੀਅਰ ਦੇ ਪਿਤਾ ਨੇ ਇੱਕ ਦਸਤਾਰ ਅਤੇ ਮਠਿਆਈ ਦੇ ਡੱਬੇ ਦੇ ਨਾਲ ਆਪਣੇ ਪੁੱਤਰ ਦਾ ਸੁਆਗਤ ਕੀਤਾ ਅਤੇ ਜਦੋਂ ਸਰਹੱਦਾਂ ‘ਤੇ ਨਿਭਾਈ ਸੇਵਾ ਲਈ ਮਿਲੇ ਮੈਡਲ ਨੂੰ ਪੁੱਤਰ ਨੇ ਆਪਣੇ ਪਿਤਾ ਦੇ ਗਲ ਪਾਇਆ ਤਾਂ ਉਹ ਭਾਵੁਕ ਹੋ ਗਏ ।

 

You may also like