
ਸਿੱਧੂ ਮੂਸੇਵਾਲਾ (Sidhu Moose Wala ) ਦੀ ਮੌਤ (Death) ਨੂੰ ਲੈ ਕੇ ਦੁਨੀਆ ਦਾ ਹਰ ਬੰਦਾ ਦੁਖੀ ਹੈ । ਦੁਨੀਆ ਭਰ ‘ਚ ਸਿੱਧੂ ਮੂਸੇਵਾਲਾ ਦੀ ਵੱਡੀ ਫੈਨ ਫਾਲੋਵਿੰਗ ਹੈ । ਇਸ ਲਈ ਗਾਇਕ ਦੀ ਮੌਤ ਨੂੰ ਲੈ ਕੇ ਜਿੱਥੇ ਉਸ ਦੇ ਫੈਨਸ ਬੇਹੱਦ ਦੁਖੀ ਹਨ, ਉੱਥੇ ਹੀ ਮਨੋਰੰਜਨ ਜਗਤ ਨਾਲ ਜੁੜਿਆ ਹਰ ਕਲਾਕਾਰ ਨਿਰਾਸ਼ ਅਤੇ ਉਦਾਸ ਹੈ । ਗਾਇਕ ਫਾਜ਼ਿਲਪੁਰੀਆ (Fazilpuria)ਵੀ ਸਿੱਧੂ ਮੂਸੇਵਾਲਾ ਦੀ ਬੇਵਕਤੀ ਮੌਤ ਕਾਰਨ ਬਹੁਤ ਦੁਖੀ ਹਨ ।

ਹੋਰ ਪੜ੍ਹੋ : ਕਿਸਾਨ ਆਗੂ ਰਾਕੇਸ਼ ਟਿਕੈਤ ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ, ਮਾਤਾ ਪਿਤਾ ਨਾਲ ਸਿੱਧੂ ਮੂਸੇਵਾਲਾ ਦੀ ਮੌਤ ‘ਤੇ ਜਤਾਇਆ ਦੁੱਖ
ਉਨ੍ਹਾਂ ਨੇ ਸਿੱਧੂ ਮੂਸੇਵਾਲਾ ਨੂੰ ਇਨਸਾਫ ਦਿਵਾਉਣ ਦੇ ਲਈ ਸਾਰੀ ਇੰਡਸਟਰੀ ਨੂੰ ਇੱਕਜੁਟ ਹੋਣ ਲਈ ਅਪੀਲ ਕੀਤੀ ਹੈ । ਗਾਇਕ ਨੇ ਕਿਹਾ ਕਿ ‘ਇਹੀ ਸਮਾਂ ਹੈ ਕਿ ਸਾਨੂੰ ਸਭ ਕਲਾਕਾਰਾਂ ਨੂੰ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ । ਕਿਉਂਕਿ ਜੋ ਅੱਜ ਸਾਡੇ ਭਰਾ ਸਿੱਧੂ ਮੂਸੇਵਾਲਾ ਦੇ ਨਾਲ ਹੋਇਆ ਹੈ, ਕੱਲ੍ਹ ਸਾਡੇ ਨਾਲ ਵੀ ਹੋ ਸਕਦਾ ਹੈ ।
ਫਿਰ ਇੰਡਸਟਰੀ ਦੇ ਕਿਸੇ ਹੋਰ ਵਿਅਕਤੀ ਦੇ ਨਾਲ ਵੀ । ਜੇਕਰ ਹਾਲਾਤ ਇਹੀ ਰਹੇ ਤਾਂ ਕੋਈ ਵੀ ਕਲਾਕਾਰ ਨਹੀਂ ਬਚੇਗਾ’। ਗਾਇਕ ਦੀ ਇਸ ਵੀਡੀਓ ਨੂੰ ਲੈ ਕੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਵੀ ਇਸ ‘ਤੇ ਪ੍ਰਤੀਕਰਮ ਦੇ ਰਹੇ ਹਨ ।

ਦੱਸ ਦਈਏ ਕਿ ਗਾਇਕ ਨੇ ਇਹ ਵੀ ਕਿਹਾ ਹੈ ਕਿ ਜਦੋਂ ਤੱਕ ਸਿੱਧੂ ਮੂਸੇਵਾਲਾ ਨੂੰ ਇਨਸਾਫ ਨਹੀਂ ਮਿਲਦਾ, ਉਦੋਂ ਤੱਕ ਉਹ ਕੋਈ ਵੀ ਗੀਤ ਰਿਲੀਜ ਨਹੀਂ ਕਰਨਗੇ । ਸਿੱਧੂ ਮੂਸੇਵਾਲਾ ਦੀ ਬੇਵਕਤੀ ਮੌਤ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ । ਉਸ ਦੇ ਮਾਪਿਆਂ ਦਾ ਦੁੱਖ ਏਨਾਂ ਵੱਡਾ ਹੈ ਕਿ ਉਸ ਨੂੰ ਕੋਈ ਵੀ ਸਮਝ ਨਹੀਂ ਸਕਦਾ ।
View this post on Instagram