ਚਾਚੀ ਤੋਂ ਡਰ ਕੇ ਪ੍ਰਿਯੰਕਾ ਨੇ ਆਪਣੇ ਬੁਆਏ ਫਰੈਂਡ ਨੂੰ ਅਲਮਾਰੀ ਵਿੱਚ ਛੁਪਾਇਆ ਸੀ, ਜਾਣੋਂ ਦਿਲਚਸਪ ਕਿੱਸਾ

written by Rupinder Kaler | February 11, 2021

ਪ੍ਰਿਯੰਕਾ ਚੋਪੜਾ ਦੀ ਬਾਇਓਗ੍ਰਾਫੀ ਵਿੱਚ ਉਹਨਾਂ ਦੀ ਜ਼ਿੰਦਗੀ ਨਾਲ ਜੁੜੇ ਕਈ ਦਿਲਚਸਪ ਕਿੱਸਿਆਂ ਦਾ ਜ਼ਿਕਰ ਹੈ । ਇਸ ਕਿਤਾਬ ਵਿੱਚ ਪ੍ਰਿਯੰਕਾ ਦਾ ਬੁਆਏ ਫਰੈਂਡ ਨਾਲ ਫੜੇ ਜਾਣ ਦੇ ਕਿੱਸੇ ਦਾ ਵੀ ਜ਼ਿਕਰ ਹੈ । ਪ੍ਰਿਯੰਕਾ ਦੇ ਬੁਆਏ ਫਰੈਂਡ ਦਾ ਨਾਂਅ ਬੌਬ ਸੀ । ਪ੍ਰਿਯੰਕਾ ਨੇ ਲਿਖਿਆ ਹੈ ‘ਉਹ 10ਵੀਂ ਜਮਾਤ ਵਿੱਚ ਪੜ੍ਹਦੀ ਸੀ ਅਤੇ ਅਮਰੀਕਾ ਵਿੱਚ ਆਪਣੀ ਚਾਚੀ ਕਿਰਨ ਨਾਲ ਰਹਿੰਦੀ ਸੀ । ਹੋਰ ਵੇਖੋ : ਵਾਰ ਵਾਰ ਦੇਖਿਆ ਜਾ ਰਿਹਾ ਹੈ ਰਵਿੰਦਰ ਗਰੇਵਾਲ ਵੱਲੋਂ ਸ਼ੇਅਰ ਕੀਤਾ ਗਿਆ ਇਹ ਵੀਡੀਓ ਕਿਸਾਨਾਂ ਨੂੰ ਬਾਹਰੀ ਤਾਕਤਾਂ ਦੱਸਣ ਵਾਲੀ ਮੋਦੀ ਸਰਕਾਰ ਨੂੰ ਸੋਨਾਕਸ਼ੀ ਸਿਨਹਾ ਨੇ ਦਿੱਤਾ ਜਵਾਬ ਆਪਣੇ ਸਕੂਲ ਵਿੱਚ ਉਹ ਬੌਬ ਨੂੰ ਮਿਲੀ ਤੇ ਉਸ ਨਾਲ ਪਿਆਰ ਹੋ ਗਿਆ । ਬੌਬ ਨੇ ਪ੍ਰਿਯੰਕਾ ਨੂੰ ਗਿਫਟ ਦੇ ਤੌਰ ਤੇ ਆਪਣੀ ਚੇਨ ਦਿੱਤੀ ਹੋਈ ਸੀ । ਉਹ ਸਕੂਲ ਵਿੱਚ ਇੱਕ ਦੂਜੇ ਦਾ ਹੱਥ ਫੜਕੇ ਬੈਠਦੇ ਸਨ । ਪ੍ਰਿਯੰਕਾ ਉਸ ਦੇ ਪਿਆਰ ਵਿੱਚ ਫੁੱਲੇ ਨਹੀਂ ਸਮਾਉਂਦੀ ਸੀ । ਦਿਲਚਸਪ ਗੱਲ ਇਹ ਹੈ ਕਿ ਪ੍ਰਿਯੰਕਾ ਨੇ ਬੌਬ ਨਾਲ ਵਿਆਹ ਕਰਨ ਦਾ ਮਨ ਵੀ ਬਣਾ ਲਿਆ ਸੀ’ । priyanka ਪ੍ਰਿਯੰਕਾ ਦੱਸਦੀ ਹੈ ਕਿ ‘ਇੱਕ ਵਾਰ ਉਹ ਅਤੇ ਬੌਬ ਇੱਕ ਦੂਜੇ ਦਾ ਹੱਥ ਫੜਕੇ ਟੀਵੀ ਦੇਖ ਰਹੇ ਸਨ । ਇਸੇ ਦੌਰਾਨ ਉਸ ਨੇ ਖਿੜਕੀ ਵਿੱਚੋਂ ਆਪਣੀ ਚਾਚੀ ਨੂੰ ਆਉਂਦੇ ਹੋਏ ਦੇਖਿਆ । ਮੈਂ ਘਬਰਾ ਗਈ ਉਸ ਸਮੇਂ ਦੁਪਿਹਰ ਦੇ ਦੋ ਵੱਜੇ ਹੋਏ ਸਨ । nick and priyanka ਉਹ ਉਸ ਸਮੇਂ ਉਹ ਘਰ ਨਹੀਂ ਸੀ ਆਉਂਦੀ । ਬੌਬ ਨੂੰ ਘਰੋਂ ਕੱਢਣ ਦਾ ਹੋਰ ਕੋਈ ਰਸਤਾ ਨਹੀਂ ਸੀ । ਮੈਂ ਆਪਣੇ ਕਮਰੇ ਵੱਲ ਭੱਜੀ ਤੇ ਬੌਬ ਨੂੰ ਅਲਮਾਰੀ ਵਿੱਚ ਬੰਦ ਕਰ ਦਿੱਤਾ । ਮੈਂ ਉਸ ਨੂੰ ਕਿਹਾ ਕਿ ਇੱਥੇ ਹੀ ਰਹਿਣਾ ਜਦੋਂ ਤੱਕ ਮੈਂ ਅੰਟੀ ਨੂੰ ਦੁਕਾਨ ਤੇ ਸਮਾਨ ਲਿਆਉਣ ਲਈ ਭੇਜ ਨਾਂ ਦੇਵਾਂ’ ।

0 Comments
0

You may also like