ਕਈ ਹਿੱਟ ਗੀਤ ਦਿੱਤੇ ਹਨ ਇਹਨਾਂ ਫਨਕਾਰਾਂ ਨੇ, ਤੁਹਾਡੀ ਨਜ਼ਰ 'ਚ ਕੌਣ ਹੈ ਸਭ ਤੋਂ ਹਿੱਟ 

written by Rupinder Kaler | May 13, 2019

ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਇੱਕ ਦੌਰ ਇਸ ਤਰ੍ਹਾਂ ਦਾ ਵੀ ਆਇਆ ਸੀ ਜਦੋਂ ਹਰ ਪਾਸੇ ਦੋਗਾਣੇ ਸੌਂਗ ਹੀ ਵੱਜਦੇ ਸੁਣਾਈ ਦਿੰਦੇ ਸਨ । ਇਸ ਦੌਰ ਵਿੱਚ ਕਈ ਮਹਿਲਾ ਫਨਕਾਰਾਂ ਉਭਰਕੇ ਸਾਹਮਣੇ ਆਈਆਂ ਸਨ । ਕੁਝ ਦੀ ਅਵਾਜ਼ ਤਾਂ ਇਸ ਤਰ੍ਹਾਂ ਦੀ ਸੀ ਕਿ ਉਹ ਮਾੜੇ ਤੋਂ ਮਾੜੇ ਗਾਣੇ ਨੂੰ ਵੀ ਹਿੱਟ ਕਰਵਾ ਜਾਂਦੀ ਸੀ । ਇਸ ਆਰਟੀਕਲ ਵਿੱਚ ਤੁਹਾਨੂੰ ਇਸੇ ਤਰ੍ਹਾਂ ਦੀਆਂ ਕੁਝ ਗਾਇਕਾਵਾਂ ਨਾਲ ਮਿਲਾਵਾਂਗੇ ।

Miss_Pooja Miss_Pooja
ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮਿੱਸ ਪੂਜਾ ਦੀ ਜਿੰਨਾਂ ਨੂੰ  ਪੰਜਾਬ ਦੀ ਕੋਇਲ ਦਾ ਖਿਤਾਬ ਦਿੱਤਾ ਜਾਵੇ ਤਾਂ ਕੋਈ ਅਕਥਨੀ ਨਹੀਂ ਹੋਵੇਗੀ ਕਿਉਂਕਿ ਪੰਜਾਬ ਦੀ ਇਸ ਗਾਇਕਾ ਦਾ ਹਰ ਗਾਣਾ ਹਿੱਟ ਹੁੰਦਾ ਹੈ । ਮਿਸ ਪੂਜਾ ਨੇ ਜਿਸ ਵੀ ਗਾਇਕ ਨਾਲ ਡਿਊਟ ਸੌਂਗ ਕੀਤਾ ਉਸ ਦਾ ਗਾਣਾ ਹਿੱਟ ਹੋ ਗਿਆ। ਇਸ ਲਈ ਉਸ ਦੇ ਡਿਊਂਟ ਗਾਣਿਆਂ ਦੀ ਲੰਮੀ ਲਿਸਟ ਹੈ ਇੱਥੇ ਹੀ ਬਸ ਨਹੀਂ ਉਸ ਦੇ ਸੋਲੋ ਗਾਣੇ ਵੀ ਕਾਫੀ ਹਿੱਟ ਰਹੇ ਹਨ । ਮਿਸ ਪੂਜਾ ਦਾ ਜਨਮ 4  ਦਸੰਬਰ 1980 ਨੂੰ ਪੰਜਾਬ ਦੇ ਰਾਜਪੂਰਾ ਸ਼ਹਿਰ ਵਿੱਚ ਹੋਇਆ । ਉਹਨਾਂ ਦਾ ਅਸਲੀ ਨਾਂ ਗੁਰਿੰਦਰ ਕੌਰ ਕੈਂਥ ਹੈ ਜਿਹੜਾ ਕਿ ਉਹਨਾਂ ਦੇ ਮਾਤਾ ਪਿਤਾ ਨੇ ਹੀ ਰੱਖਿਆ ਸੀ । [embed]https://www.youtube.com/watch?v=cV30BFoKIQE[/embed] ਗਾਉਣ ਦਾ ਸ਼ੌਂਕ ਮਿਸ ਪੂਜਾ ਨੂੰ ਬਚਪਨ ਤੋਂ ਹੀ ਸੀ ਜਿਸ ਕਰਕੇ ਉਹਨਾਂ ਦੇ ਪਿਤਾ ਨੇ ਬਚਪਨ ਤੋਂ ਹੀ ਉਹਨਾਂ ਨੂੰ ਗਾਉਣ ਵਜਾਉਣ ਦੀ ਟ੍ਰੇਨਿੰਗ ਦਿਵਾਉਣੀ ਸ਼ੁਰੂ ਕਰ ਦਿੱਤੀ ਸੀ । ਮਿਸ ਪੂਜਾ ਜਦੋਂ ਚਾਰ ਪੰਜ ਸਾਲ ਦੇ ਸੀ ਤਾਂ ਉਹਨਾਂ ਨੇ ਵੱਖ ਵੱਖ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ । ਮਿਸ ਪੂਜਾ ਨੇ ਮਿਊਜ਼ਿਕ ਵਿੱਚ ਹੀ ਬੈਚਲਰ ਡਿਗਰੀ ਕੀਤੀ ਹੈ । ਇਸ ਤੋਂ ਇਲਾਵਾ ਉਹਨਾਂ ਨੇ ਮਾਸਟਰ ਡਿਗਰੀ ਵੀ ਮਿਊਜ਼ਿਕ ਵਿੱਚ ਕੀਤੀ ਹੈ ਇੱਥੋਂ ਤੱਕ ਕਿ ਉਹਨਾਂ ਨੇ ਬੀ-ਐੱਡ ਦੀ ਪੜਾਈ ਵੀ ਮਿਊਜ਼ਿਕ ਵਿੱਚ ਕੀਤੀ ਹੈ ।ਸੰਗੀਤ ਜਗਤ ਵਿੱਚ ਪੂਜਾ ਨੂੰ ਲਿਆਉਣ ਵਾਲੇ ਉਹਨਾਂ ਦੇ ਪਿਤਾ ਹਨ ਇਸ ਲਈ ਉਹ ਹਮੇਸ਼ਾ ਕਹਿੰਦੇ ਹਨ ਕਿ ਅੱਜ ਜਿਸ ਮੁਕਾਮ 'ਤੇ ਉਹ ਹੈ ਉਸ ਦਾ ਸਾਰਾ ਸੇਹਰਾ ਉਸ ਦੇ ਪਿਤਾ ਦੇ ਸਿਰ ਬੱਝਦਾ ਹੈ । https://www.youtube.com/watch?v=dvbNvBjaQzo ਮਿਸ ਪੂਜਾ ਨੇ ਰਾਜਪੁਰਾ ਦੇ ਇੱਕ ਸਕੂਲ ਵਿੱਚ ਅਧਿਆਪਕ ਦੀ ਨੌਕਰੀ ਵੀ ਕੀਤੀ। ਮਿਸ ਪੂਜਾ ਨੇ ਸਭ ਤੋਂ ਪਹਿਲਾ ਗਾਣਾ ਪੰਜਾਬੀ ਗਾਣਿਆਂ ਦੇ ਮਸ਼ਹੂਰ ਡਾਇਰੈਕਟਰ ਲਾਲ ਕਮਲ ਨਾਲ ਕੀਤਾ ਸੀ ,ਗਾਣੇ ਦੇ ਬੋਲ ਸਨ 'ਭੰਨ ਚੂੜੀਆਂ ਪਿਆਰ ਤੇਰਾ ਵੇਖਦੀ' ਸੀ । ਪੂਜਾ ਦੀ ਪਹਿਲੀ ਟੇਪ ਜੈਲੀ ਮਨਜੀਤ ਪੁਰੀਏ ਨਾਲ ਆਈ ਸੀ ਜਿਸ ਨੂੰ ਸਰੋਤਿਆਂ ਨੇ ਭਰਵਾਂ ਹੁੰਗਾਰਾ ਦਿੱਤਾ ਸੀ । ਹੁਣ ਤੱਕ ਮਿਸ ਪੂਜਾ ਦੇ ਚਾਰ ਹਜ਼ਾਰ ਤੋਂ ਵੱਧ ਗਾਣੇ ਰਿਕਾਰਡ ਹੋ ਚੁੱਕੇ ਹਨ । 3੦੦ ਤੋਂ ਵੱਧ ਐਲਬਮ ਵਿੱਚ ਉਹ ਕੰਮ ਕਰ ਚੁੱਕੇ ਹਨ । ਇਸ ਤੋਂ ਇਲਾਵਾ ਉਹ 1੦੦ ਤੋਂ ਵੀ ਵੱਧ ਮੇਲ ਸਿੰਗਰ ਨਾਲ ਗਾਣਾ ਗਾ ਚੁੱਕੇ ਹਨ । ਇਸ ਤੋਂ ਇਲਾਵਾ ਉਹਨਾਂ ਦੀਆਂ ੫ ਫਿਲਮਾਂ ਵੀ ਆ ਚੁੱਕੀਆਂ ਹਨ ।
sudesh kumari sudesh kumari
ਮਿੱਸ ਪੂਜਾ ਵਾਂਗ ਸੁਦੇਸ਼ ਕੁਮਾਰੀ ਉਹ ਗਾਇਕਾ ਹੈ ਜਿਸ ਗੀਤ ਨੂੰ ਉਹ ਗਾ ਦੇਵੇ ਉਹ ਹਿੱਟ ਹੋ ਜਾਂਦਾ ਹੈ । ਸੁਦੇਸ਼ ਕੁਮਾਰੀ ਦੀ ਅਵਾਜ਼ ਅਜਿਹੀ ਹੈ ਜਿਹੜੀ ਹਰ ਇੱਕ ਨੂੰ ਕੀਲ ਕੇ ਰੱਖ ਦਿੰਦੀ ਹੈ । ਮਾਸਟਰ ਓਮ ਪ੍ਰਕਾਸ਼ ਤੋਂ ਸੰਗੀਤ ਦੀਆਂ ਬਰੀਕੀਆਂ ਸਿੱਖਣ ਵਾਲੀ ਸੁਦੇਸ਼ ਕੁਮਾਰੀ ਨੇ ਹਜ਼ਾਰਾਂ ਹਿੱਟ ਗਾਣੇ ਦਿੱਤੇ ਹਨ । ਸ਼ੁਰੂ ਦੇ ਦਿਨਾਂ ਵਿੱਚ ਸੁਦੇਸ਼ ਕੁਮਾਰੀ ਜਗਰਾਤਿਆਂ ਵਿੱਚ ਭਜਨ ਗਾਉਂਦੀ ਹੁੰਦੀ ਸੀ । ਇੱਕ ਜਗਰਾਤੇ ਦੌਰਾਨ ਜਦੋਂ  ਕਲਾਕਾਰਾਂ ਦੇ ਜੌਹਰੀ ਅਸ਼ੋਕ ਬਾਂਸਲ ਨੇ ਸੁਦੇਸ਼ ਨੂੰ ਗਾਉਂਦੇ ਸੁਣਿਆ ਤਾਂ ਉਹਨਾਂ ਨੇ ਸੁਦੇਸ਼ ਨੂੰ ਪਹਿਲੀ ਵੱਡੀ ਬਰੇਕ ਦਿੱਤੀ । https://www.youtube.com/watch?v=3wn8TIM_kU8 ਸੁਦੇਸ਼ ਦਾ ਪਹਿਲਾ ਗੀਤ 'ਤ੍ਰਿੰਜਣ' ਸਰਦੂਲ ਸਿਕੰਦਰ ਨਾਲ ਰਿਕਾਰਡ ਹੋਇਆ ਸੀ। ਭਾਵੇਂ ਸੁਦੇਸ਼ ਕੁਮਾਰੀ ਦੇ ਦੋਗਾਣਿਆਂ ਦੀ ਸ਼ੁਰੂਆਤ ਹੋ ਗਈ ਸੀ, ਪਰ ਉਸ ਨੂੰ ਗਾਇਕੀ ਦੇ ਖੇਤਰ ਵਿੱਚ ਪਹਿਚਾਣ 'ਵੇ ਸ਼ੁਦਾਈਆ ਮੇਰੇ ਪਿੱਛੋਂ ਹਾਲ ਕੀ ਬਣਾ ਲਿਆ' ਗੀਤ ਨਾਲ ਹੀ ਮਿਲੀ ਸੀ । ਸੁਦੇਸ਼ ਦੀ ਕਾਮਯਾਬੀ ਵਿੱਚ ਉਸ ਦੇ ਜੀਵਨ ਸਾਥੀ ਰੇਸ਼ਮ ਸਿੰਘ ਨੌਰਥ ਦਾ ਵੀ ਵੱਡਾ ਯੋਗਦਾਨ ਹੈ। ਰੇਸ਼ਮ ਖ਼ੁਦ ਵੀ ਸ਼ਾਇਰ ਅਤੇ ਗਾਇਕ ਹੈ। ਪਿਛਲੇ ਸਮੇਂ ਤੋਂ ਸੁਦੇਸ਼ ਸੋਲੋ ਗਾਇਕੀ ਵਿੱਚ ਵੀ ਤਜਰਬੇ ਕਰ ਰਹੀ ਹੈ। ਜੁਆਏ ਅਤੁੱਲ ਦੇ ਸੰਗੀਤ ਵਿੱਚ ਰਿਲੀਜ਼ ਹੋਏ ਉਸ ਦੇ ਗੀਤ 'ਜਵਾਨੀ ਮੇਰੀ ਰੰਗਲੀ' ਨੂੰ ਸਰੋਤਿਆਂ ਦੀ ਭਰਵੀਂ ਦਾਦ ਮਿਲੀ ਹੈ । https://www.youtube.com/watch?v=A-mNbB5Hsv0 ਸੁਦੇਸ਼ ਕੁਮਾਰੀ ਦੇ ਹਿੱਟ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਦੀਪ ਢਿੱਲੋਂ ਨਾਲ ਕਿੰਨੇ ਵਜੇ ਹਾਜ਼ਰੀ ਲੁਆਵਾਂ ਤੇਰੇ ਕੋਲ ਚੰਨਾ ਦੱਸ ਤਾਂ ਸਹੀ, ਸੁਰਜੀਤ ਭੁੱਲਰ ਨਾਲ ਸਫਾਰੀ, ਧਰਮਪ੍ਰੀਤ ਨਾਲ ਸਾਉਣ ਦੀਆਂ ਝੜੀਆਂ, ਅਮਰ ਅਰਸ਼ੀ ਨਾਲ ਰੰਗਲੀ ਕੋਠੀ ਸਮੇਤ ਕਈ ਹੋਰ ਕਈ ਗਾਣੇ ਸੁਪਰ ਹਿੱਟ ਰਹੇ ਹਨ । ਇੱਥੇ ਹੀ ਬੱਸ ਨਹੀਂ ਸੁਦੇਸ਼ ਨੇ ਸੋਲੋ ਟੇਪ ਪਿਆਰ ਦੇ ਚੱਕਰ ਅਤੇ ਧਾਰਮਿਕ ਟੇਪਾਂ ਝੰਡੇ ਝੂਲਦੇ ਤੇ ਕਾਸ਼ੀ ਨੂੰ ਜਾਣਾ ਵੀ ਸਰੋਤਿਆਂ ਦੀ ਝੋਲੀ ਪਾਈਆਂ ਹਨ। ਇਸ ਤੋਂ ਇਲਾਵਾ ਉਸ ਦੇ  ਇੰਗਲੈਂਡ ਦੇ ਨਾਰਦਨ ਲਾਈਟਸ ਨਾਲ ਵੀ ਕੁਝ ਗੀਤ ਰਿਕਾਰਡ ਹੋਏ ਹਨ। ਉਸ ਨੇ ਗਾਇਕ ਸੁਰਜੀਤ ਭੁੱਲਰ ਨਾਲ ਤਕਰੀਬਨ ੮ ਟੇਪਾਂ ਵਿੱਚ ਗਾਇਆ ਹੈ ।
suman bhatti suman bhatti
ਆਪਣੀ ਗਾਇਕੀ ਨਾਲ ਕਈ ਗਾਇਕਾਂ ਦੇ ਗੀਤ ਹਿੱਟ ਕਰਵਾਉਣ ਵਾਲੀ ਪੰਜਾਬੀ ਗਾਇਕਾ ਸੁਮਨ ਭੱਟੀ, ਆਪਣੇ ਗਾਣਿਆਂ ਨਾਲ ਸਰੋਤਿਆਂ ਦੇ ਦਿਲਾਂ ਤੇ ਅੱਜ ਵੀ ਰਾਜ ਕਰਦੀ ਹੈ। ਸੁਮਨ ਭੱਟੀ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ 3 ਅਕਤੂਬਰ 1983 ਨੂੰ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਰਹਿਣ ਵਾਲੇ ਹਰਚਰਨ ਭੱਟੀ ਤੇ ਮਾਤਾ ਆਸ਼ਾ ਭੱਟੀ ਘਰ ਹੋਇਆ ਸੀ । ਸੁਮਨ ਭੱਟੀ ਨੂੰ ਗਾਉਣ ਦੀ ਚੇਟਕ ਬਚਪਨ ਵਿੱਚ ਹੀ ਲੱਗ ਗਈ ਸੀ । ਸੁਮਨ ਭੱਟੀ ਦੀ ਪਹਿਲੀ ਸੋਲੋ ਟੇਪ 'ਤੇਰੇ ਆਉਣ ਸੁਪਨੇ' 1996 ਨੂੰ ਆਈ ਸੀ । ਇਸ ਤੋਂ ਬਾਅਦ ਸੁਮਨ ਭੱਟੀ ਨੇ 'ਰੱਬੀ ਰੂਹਾਂ' ਕੈਸੇਟ ਕੱਢੀ ਜਿਸ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ । https://www.youtube.com/watch?v=raMoTYztKfM ਇਸ ਤੋਂ ਬਾਅਦ ਸੁਮਨ ਭੱਟੀ ਨੇ ਪਿੱਛੇ ਮੁੜਕੇ ਨਹੀਂ ਦੇਖਿਆ ਤੇ ਉਹਨਾਂ ਨੇ ਵੱਖ ਵੱਖ ਕਲਾਕਾਰਾਂ ਨਾਲ ਲੱਗਪਗ 3੦੦ ਦੇ ਕਰੀਬ ਕੈਸੇਟਾਂ ਰਿਕਾਰਡ ਕਰਵਾਈਆਂ, ਜਿਹੜੀਆਂ ਕਿ ਆਪਣੇ ਜ਼ਮਾਨੇ ਦੀਆਂ ਸੁਪਰ ਹਿੱਟ ਕੈਸੇਟਾਂ ਸਨ । ਸੁਮਨ ਭੱਟੀ ਦੇ ਹਿੱਟ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਵਿੱਚ ਸਭ ਤੋਂ ਪਹਿਲਾਂ ਗਾਣਾ ਮੇਰੀ ਜਿੰਦ ਨੂੰ ਪਵਾੜੇ ਪਾਉਣ ਵਾਲਿਆ ਵੇ ਤੂੰ ਜਿਪਸੀ ਤੇ ਕਾਹਤਂੋ ਲਿਖਵਾਇਆ ਮੇਰਾ ਨਾਂ ਆਉਂਦਾ ਹੈ ਇਹ ਗਾਣਾ ਉਹਨਾਂ ਨੇ ਮਨਦਿੰਰ ਮੰਗਾ ਨਾਲ ਗਾਇਆ ਸੀ । https://www.youtube.com/watch?v=3ivuHYNpArs ਇਸ ਤਰ੍ਹਾਂ ਤੇਰੀ ਖਾਤਰ ਤੁਰ ਜਾਂਗੇ ਨੰਗੀਆਂ ਤਲਵਾਰਾਂ ਤੇ ਪਾਕ ਪਵਿੱਤਰ ਹੁੰਦੀ ਏ ਰੂਹਾਂ ਦੀ ਯਾਰੀ ਵੇ ਰਾਜ ਬਰਾੜ, ਭੁੱਲਿਆ ਨੀ ਜਾਂਦਾ ਪਿਆਰ ਤੇਰਾ ਹਰਦੇਵ ਮਾਹੀਨੰਗਲ, ਦੁੱਖ ਮਿਲਣ ਮੁਕੱਦਰਾ ਦੇ ਨਾਂ ਸੱਜਣਾ ਦਾ ਲੱਗਦਾ ਜੇ ਦੁੱਖ ਹੀ ਦੇਣੇ ਸੀ ਕਿਉਂ ਦਿਲ ਵਿੱਚ ਵੱਸਣਾ ਸੀ ਕੁਲਦੀਪ ਰਸੀਲਾ, ਸੋਰੀ ਬਾਬਾ ਸੋਰੀ ਸੱਟ ਤਾਂ ਨੀ ਲੱਗੀ ਪਲਵਿੰਦਰ ਚੀਮਾ, ਅੱਧੀ ਅੱਧੀ ਰਾਤੀਂ ਫੋਨ ਕਰਿਆ ਨਾ ਕਰ ਮਾਂ ਸੌਂਦੀ ਨੀ ਭਰਮ ਦੀ ਮਾਰੀ ਰਾਜ ਬਰਾੜ । https://www.youtube.com/watch?v=Z1ESAZqFQ-Y ਅਸੀਂ ਤੇਰੇ ਜਿਹੀਆਂ ਜੇਬਾਂ ਵਿੱਚ ਪਾਈ ਫਿਰਦੇ ਵੇ ਮੈਂ ਤੇਰੇ ਜਿਹੇ ਆਸ਼ਕਾਂ ਨੂੰ ਟਿੱਚ ਜਾਣਦੀ ਜਤਦਿੰਰ ਗਿੱਲ, ਚੰਡੀਗੜ੍ਹ ਪੇਸ਼ੀ ਪਾਕੇ ਕੈਦ ਕਰਾ ਦੂਗੀ ਮੁੰਡਿਆ ਬੱਬੀ ਖ਼ਾਨ, ਮਿੱਤਰਾਂ ਦੇ ਬੁੱਲ੍ਹਾਂ ਉੱਤੇ ਹਰ ਵੇਲੇ ਰਹਿੰਦਾ ਤੇਰਾ ਨਾਂ ਐਸ. ਬੀ. ਅਰਮਾਨ, ਲਾ-ਲਾ ਹੋਜੂ ਮਿੱਤਰਾ ਸੋਨੂੰ ਸਿੰਘ, ਬਿਜਲੀ ਹੋ ਗਈ ਮਹਿੰਗੀ ਕੁੰਢੀ ਬਿਨ ਸਰਨਾ ਨਹੀਂ ਵਰਗੇ ਬਹੁਤ ਸਾਰੇ ਗੀਤ ਹਨ ਜਿਹੜੇ ਸੁਪਰ ਹਿੱਟ ਰਹੇ ਹਨ ।

0 Comments
0

You may also like