ਪਿਆਰ ਦੀ ਦਰਦ-ਏ-ਦਾਸਤਾਨ ਨੂੰ ਬਿਆਨ ਕਰਦਾ ‘ਫਿਲਹਾਲ’ ਗੀਤ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ
ਅਕਸ਼ੇ ਕੁਮਾਰ ਦਾ ਮੋਸਟ ਅਵੇਟਡ ਸੌਂਗ ‘ਫਿਲਹਾਲ’ ਜਿਸ ਨੂੰ ਲੈ ਕੇ ਫੈਨਜ਼ ‘ਚ ਕਾਫੀ ਉਤਸੁਕਤਾ ਦੇਖਣ ਨੂੰ ਮਿਲ ਰਹੀ ਸੀ। ਜੀ ਹਾਂ ਉਡੀਕ ਦੀਆਂ ਘੜੀਆਂ ਖਤਮ ਹੋ ਚੁੱਕੀਆਂ ਨੇ ਤੇ ‘ਫਿਲਹਾਲ’ ਗੀਤ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ। ਪੰਜਾਬੀ ਗਾਇਕ ਬੀ ਪਰਾਕ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਇਸ ਗੀਤ ਨੂੰ ਗਾਇਆ ਹੈ। ਇਸ ਗਾਣੇ ਦੇ ਬੋਲ ਨਾਮੀ ਗੀਤਕਾਰ ਜਾਨੀ ਦੀ ਕਲਮ ‘ਚੋਂ ਹੀ ਨਿਕਲੇ ਤੇ ਮਿਊਜ਼ਿਕ ਬੀ ਪਰਾਕ ਨੇ ਖੁਦ ਦਿੱਤਾ ਹੈ।
ਇਸ ਗਾਣੇ ਦੀ ਵੀਡੀਓ ‘ਚ ਅਦਾਕਾਰੀ ਕੀਤੀ ਹੈ ਬਾਲੀਵੁੱਡ ਦੇ ਦਿੱਗਜ ਐਕਟਰ ਅਕਸ਼ੇ ਕੁਮਾਰ ਨੇ ਤੇ ਨਾਲ ਹੀ ਅਦਾਕਾਰੀ ‘ਚ ਸਾਥ ਦਿੱਤਾ ਹੈ ਐਕਟਰੈੱਸ ਨੂਪੁਰ ਸੈਨਨ ਨੇ। ਇਸ ਤੋਂ ਇਲਾਵਾ ਐਮੀ ਵਿਰਕ ਵੀ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ। ਗੱਲ ਕਰੀਏ ਗਾਣੇ ਦੇ ਵੀਡੀਓ ਦੀ ਤਾਂ ਸਾਢੇ ਪੰਜ ਮਿੰਟ ਦੀ ਵੀਡੀਓ ਦਰਸ਼ਕਾਂ ਦਾ ਦਿਲ ਜਿੱਤਣ ‘ਚ ਕਾਮਯਾਬ ਰਹੀ ਹੈ। ਵੀਡੀਓ ਦੇ ਰਾਹੀਂ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਗਾਣੇ ਦੇ ਬੋਲਾਂ ਨੂੰ ਬਿਆਨ ਕੀਤਾ ਗਿਆ ਹੈ।
ਅਰਵਿੰਦਰ ਖਹਿਰਾ ਵੱਲੋਂ ਗਾਣਾ ਦੇ ਵੀਡੀਓ ਨੂੰ ਬਹੁਤ ਹੀ ਸ਼ਾਨਦਾਰ ਬਣਾਇਆ ਗਿਆ ਹੈ। ਗਾਣੇ ਨੂੰ Desi Melodies ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਜਿਸਦੇ ਚੱਲਦੇ ਗਾਣੇ ਦੇ ਵਿਊਜ਼ ਲਗਾਤਾਰ ਵੱਧ ਰਹੇ ਨੇ ਆਰਟੀਕਲ ਲਿਖਣ ਤੱਕ 13 ਮਿਲੀਅਨ ਤੋਂ ਵੱਧ ਲੋਕ ਇਸ ਗਾਣੇ ਦਾ ਅਨੰਦ ਲੈ ਚੁੱਕੇ ਹਨ।