
ਕੋਰੋਨਾ (Corona Virus) ਦੇ ਮਾਮਲੇ ਇੱਕ ਵਾਰ ਮੁੜ ਤੋਂ ਸਾਹਮਣੇ ਆਉਣ ਲੱਗ ਪਏ ਹਨ । ਬੀਤੇ ਦਿਨ ਗਜ਼ਲ ਗਾਇਕ ਭੁਪਿੰਦਰ ਸਿੰਘ ਦਾ 82 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ । ਦੱਸਿਆ ਜਾ ਰਿਹਾ ਹੈ ਕਿ ਉਹ ਕੋਰੋਨਾ ਦੇ ਨਾਲ ਪੀੜਤ ਸਨ । ਜਿਸ ਤੋਂ ਬਾਅਦ ਫ਼ਿਲਮ ਨਿਰਦੇਸ਼ਕ ਮਣੀ ਰਤਨਮ(Mani Ratnam) ਵੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ । ਜਿਸ ਤੋਂ ਬਾਅਦ ਉਨ੍ਹਾਂ ਨੂੰ ਚੇਨੱਈ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ ।

ਉਨ੍ਹਾਂ ਦੀ ਤਬੀਅਤ ਕਿਵੇਂ ਹੈ ਇਸ ਬਾਰੇ ਕੋਈ ਵੀ ਜਾਣਕਾਰੀ ਪਰਿਵਾਰ ਦੇ ਵੱਲੋਂ ਸਾਂਝੀ ਨਹੀਂ ਕੀਤੀ ਗਈ ਹੈ । ਮਣੀ ਰਤਨਮ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ ਹੈ ।ਫਿਲਹਾਲ ਉਹ ‘ਪੋਨੀਅਨ ਸੈਲਵਨ’ ਬਨਾਉਣ ‘ਚ ਰੁੱਝੇ ਹੋਏ ਸਨ ।

ਹੋਰ ਪੜ੍ਹੋ : ਗਜ਼ਲ ਗਾਇਕ ਭੁਪਿੰਦਰ ਸਿੰਘ ਪੰਜ ਤੱਤਾਂ ‘ਚ ਹੋਏ ਵਿਲੀਨ, ਅੱਧੀ ਰਾਤ ਨੂੰ ਜਾਣੋ ਕਿਉਂ ਕੀਤਾ ਗਿਆ ਅੰਤਿਮ ਸਸਕਾਰ
ਉਨ੍ਹਾਂ ਦਾ ਇਹ ਸੁਫ਼ਨਾ ਦਸ ਸਾਲ ਬਾਅਦ ਪੂਰਾ ਹੋਣ ਜਾ ਰਿਹਾ ਹੈ ।ਦੱਸਿਆ ਜਾ ਰਿਹਾ ਹੈ ਕਿ ਇਸ ਫ਼ਿਲਮ ਨੂੰ ਦੋ ਭਾਗਾਂ ‘ਚ ਰਿਲੀਜ਼ ਕੀਤਾ ਜਾਵੇਗਾ। ਇਸ ਦ ਪਹਿਲਾ ਭਾਗ ੩੦ ਸਤੰਬਰ ਨੂੰ ਕਈ ਭਾਸ਼ਾਵਾਂ ‘ਚ ਸਿਨੇਮਾ ਘਰਾਂ ‘ਚ ਰਿਲੀਜ਼ ਲਈ ਤਿਆਰ ਹੈ ।

ਇਸ ਫ਼ਿਲਮ ‘ਚ ਐਸ਼ਵਰਿਆ ਰਾਏ ਬੱਚਨ, ਤ੍ਰਿਸ਼ਾ, ਪ੍ਰਕਾਸ਼ ਰਾਜ ਸਣੇ ਕਈ ਕਲਾਕਾਰ ਨਜ਼ਰ ਆਉਣਗੇ ।ਇਹ ਫ਼ਿਲਮ ਹਿੰਦੁਸਤਾਨ ‘ਤੇ ਪੰਦਰਾਂ ਸੌ ਸਾਲ ਤੱਕ ਰਾਜ ਕਰਨ ਵਾਲੇ ਚੌਲ ਵੰਸ਼ ਦੀ ਕਹਾਣੀ ‘ਤੇ ਅਧਾਰਿਤ ਹੈ ।ਜਿਸ ਲਈ ਫ਼ਿਲਮ ਮੇਕਰਸ ਅਤੇ ਅਦਾਕਾਰ ਵਿਕਰਮ ਨੂੰ ਨੋਟਿਸ ਵੀ ਜਾਰੀ ਕੀਤਾ ਗਿਆ ਹੈ ।ਇਲਜ਼ਾਮ ਹੈ ਕਿ ਇਸ ਦੀ ਕਹਾਣੀ ਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ ਹੈ ।