ਫ਼ਿਲਮ ‘ਮੋਹਬਤੇਂ’ ਨੂੰ ਹੋਏ 20 ਸਾਲ ਪੂਰੇ, ਅਮਿਤਾਭ ਬੱਚਨ ਨੇ ਸਾਂਝੀ ਕੀਤੀ ਪੋਸਟ

Written by  Shaminder   |  October 28th 2020 12:56 PM  |  Updated: October 28th 2020 12:56 PM

ਫ਼ਿਲਮ ‘ਮੋਹਬਤੇਂ’ ਨੂੰ ਹੋਏ 20 ਸਾਲ ਪੂਰੇ, ਅਮਿਤਾਭ ਬੱਚਨ ਨੇ ਸਾਂਝੀ ਕੀਤੀ ਪੋਸਟ

ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ । ਅੱਜ ਉਨ੍ਹਾਂ ਦੀ ਫ਼ਿਲਮ ‘ਮੋਹਬਤੇਂ’ ਨੂੰ ਰਿਲੀਜ਼ ਹੋਏ ਪੂਰੇ 20 ਸਾਲ ਹੋ ਚੁੱਕੇ ਹਨ।ਇਸ ਫ਼ਿਲਮ ਦੇ 20 ਸਾਲ ਪੂਰੇ ਹੋਣ ‘ਤੇ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਇਸ ਫ਼ਿਲਮ ਨੂੰ ਯਾਦ ਕੀਤਾ ਹੈ ।

mohabbatein mohabbatein

ਫ਼ਿਲਮ ‘ਚ ਅਮਿਤਾਭ ਬੱਚਨ ਨੇ ਗੁਰੂਕੁਲ ਕਾਲਜ ਦੇ ਇੱਕ ਸਖ਼ਤ ਪ੍ਰਿੰਸੀਪਲ ਦੀ ਭੂਮਿਕਾ ਨਿਭਾਈ ਹੈ । ਜਿਸ ‘ਚ ਉਨ੍ਹਾਂ ਦਾ ਨਾਂਅ ਨਰਾਇਣ ਸ਼ੰਕਰ ਰੱਖਿਆ ਗਿਆ ਸੀ । ਅਮਿਤਾਭ ਬੱਚਨ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਲਿਖਿਆ ਕਿ ‘ਪ੍ਰੰਪਰਾ, ਪ੍ਰਤਿਸ਼ਠਾ, ਅਨੁਸ਼ਾਸਨ ‘ਮੋਹਬਤੇਂ’ ਮੇਰੇ ਲਈ ਕਈ ਕਾਰਨਾਂ ਕਰਕੇ ਖ਼ਾਸ ਹੈ।

ਹੋਰ ਪੜ੍ਹੋ : ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਦੇ ਘਰ ਆਈ ਗੁੱਡ ਨਿਊਜ਼, ਬਾਲੀਵੁੱਡ ਅਦਾਕਾਰਾਂ ਨੇ ਦਿੱਤੀ ਵਧਾਈ

ਇਸ ਖੂਬਸੂਰਤ ਪ੍ਰੇਮ ਕਹਾਣੀ ਅਤੇ ਇਮੋਸ਼ਨਸ ਦੇ ਰੋਲਰ ਕੋਸਟਰ ਦੇ 20 ਸਾਲ । ਤੁਹਾਡੇ ਵੱਲੋਂ ਜ਼ਾਹਿਰ ਕੀਤੇ ਗਏ ਪਿਆਰ ਦੇ ਪ੍ਰਤੀ ਤਹਿ ਦਿਲ ਤੋਂ ਧੰਨਵਾਦੀ ਹਾਂ’।

Mohabbatein Mohabbatein

ਬਾਲੀਵੁੱਡ ਦੇ ਦੋ ਲੀਜੇਂਡਸ ਅਮਿਤਾਭ ਬੱਚਨ ਅਤੇ ਸ਼ਾਹਰੁਖ ਖ਼ਾਨ ਦੇ ਨਾਲ ਫ਼ਿਲਮ ‘ਚ ਐਸ਼ਵਰਿਆ ਰਾਏ ਬੱਚਨ, ਉਦੈ ਚੋਪੜਾ, ਜੁਗਲ ਹੰਸਰਾਜ, ਜਿੰਮੀ ਸ਼ੇਰਗਿੱਲ, ਕਿਮ ਸ਼ਰਮਾ, ਸ਼ਮਿਤਾ ਸ਼ੈੱਟੀ ਅਤੇ ਪ੍ਰੀਤੀ ਝਿੰਗਆਨੀ ਨੇ ਅਦਾਕਾਰੀ ਕੀਤੀ ਹੈ ।

https://twitter.com/SrBachchan/status/1320968469928570880

ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ । ਇਸ ‘ਚ ਤਿੰਨ ਜੋੜੀਆਂ ਦੀ ਪ੍ਰੇਮ ਕਹਾਣੀ ਨੂੰ ਦਰਸਾਇਆ ਗਿਆ ਸੀ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network