ਬਾਬਾ ਬੀਧੀ ਚੰਦ ਜੀ ਦੀ ਜ਼ਿੰਦਗੀ ਨੂੰ ਦਰਸਾਉਂਦੀ ਹੈ ਫ਼ਿਲਮ ਦਾਸਤਾਨ-ਏ -ਮੀਰੀ ਪੀਰੀ

written by Rajan Sharma | October 03, 2018

ਸਿੱਖ ਇਤਿਹਾਸ ਇੱਕ ਅਜਿਹਾ ਇਤਿਹਾਸ ਹੈ ਜੋ ਕਿ ਆਪਣੀਆਂ ਲਾਸਾਨੀ ਕੁਰਬਾਨੀਆਂ ਕਰ ਕੇ ਜਾਣਿਆ ਜਾਂਦਾ ਹੈ| ਇਹ ਕੁਰਬਾਨੀਆਂ ਗੁਰੂਆਂ, ਸ਼ੂਰਵੀਰਾਂ ਨੇ ਕੌਮ ਨੂੰ ਅਤੇ ਉਸਦੀ ਤਾਕਤ ਨੂੰ ਬਰਕਰਾਰ ਰੱਖਣ ਲਈ ਦਿਤੀਆਂ ਸਨ| ਸਿੱਖ ਇਤਿਹਾਸ ਨੂੰ ਦਰਸ਼ਾਉਂਦੀਆਂ ਕਈਆਂ ਫ਼ਿਲਮਾਂ ਬਣਦੀਆਂ ਹਨ| ਇਹਨਾਂ ਫ਼ਿਲਮਾਂ ਦੀ ਸੂਚੀ ਵਿੱਚ ਇੱਕ ਹੋਰ ਫਿਲਮ ਜੁੜਣ ਜਾ ਰਹੀ ਹੈ ਉਹ ਹੈ 'ਦਾਸਤਾਨ-ਏ-ਮੀਰੀ ਪੀਰੀ' punjabi film| ਇਹ ਇੱਕ 3 -ਡੀ ਐਨੀਮੇਟਿਡ ਫਿਲਮ ਹੈ|

ਜਿਵੇਂ ਕਿ ਫਿਲਮ ਦੇ ਮੁਖ ਟਾਈਟਲ ਤੋਂ ਹੀ ਪਤਾ ਚੱਲ ਰਿਹਾ ਹੈ ਕਿ 'ਦਾਸਤਾਨ-ਏ-ਮੀਰੀ ਪੀਪੀ' punjabi film 'ਚ ਮੀਰੀ ਪੀਰੀ ਦੇ ਇਤਿਹਾਸ ਨੂੰ ਦਰਸਾਇਆ ਗਿਆ ਹੈ। ਦੱਸ ਦੇਈਏ ਕਿ 1606 ਈ. 'ਚ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਤੇ ਤਾਨਾਸ਼ਾਹੀ ਮੁਗ਼ਲਾਂ ਦੇ ਖਿਲਾਫ ਧਰਮ ਯੁੱਧ ਲੜੇ ਸੀ| ਇਹਨਾਂ ਯੁਧਾਂ ਦੇ ਦੌਰਾਨ ਨਗਾਰੇ ਖੜਕੇ,ਤਖ਼ਤ ਸਿਰਜੇ, ਫੌਜਾਂ ਸਜੀਆਂ, ਤੇਗਾਂ ਲਿਸ਼ਕੀਆਂ ਤੇ ਕੌਮ ਦੇ ਵਾਰਿਸ ਸੰਤ ਸਿਪਾਹੀ ਬਣ ਕੇ ਗਰਜੇ।

https://www.facebook.com/dastaanemiripiri/videos/2110627222587719/

ਹਾਲ ਹੀ 'ਚ ਫਿਲਮ ਦਾ ਪਹਿਲਾ ਪ੍ਰੋਮੋ ਰਿਲੀਜ਼ ਹੋ ਗਿਆ ਹੈ| ਇਸ ਵਿੱਚ ਮੀਰੀ ਪੀਰੀ ਦੇ ਇਤਿਹਾਸ ਤੇ ਬਾਬਾ ਬੀਧੀ ਚੰਦ ਦੀ ਜ਼ਿੰਦਗੀ ਨੂੰ ਦਰਸਾਇਆ ਗਿਆ ਹੈ। ਫਿਲਮ 2 ਨਵੰਬਰ ਨੂੰ ਦੁਨੀਆਭਰ ਵਿੱਚ ਰਿਲੀਜ ਹੋ ਰਹੀ ਹੈ| ਫਿਲਮ ਦਾ ਕੰਸੈਪਟ ਦਿਲਰਾਜ ਸਿੰਘ ਗਿੱਲ ਦੁਆਰਾ ਦਿੱਤਾ ਗਿਆ ਹੈ| ਜਿਥੇ ਕਿ ਇਸ ਫਿਲਮ ਨੂੰ ਵਿਨੋਦ ਲਾਂਜੇਵਰ ਨੇ ਡਾਇਰੈਕਟ ਕੀਤਾ ਹੈ ਓਥੇ ਹੀ ਇਸਦੀ ਕਹਾਣੀ ਗੁਰਜੋਤ ਸਿੰਘ ਆਹਲੂਵਾਲੀਆ ਦੁਆਰਾ ਲਿਖੀ ਗਈ ਹੈ |'ਦਾਸਤਾਨ-ਏ-ਮੀਰੀ ਪੀਰੀ' punjabi film  ਛਟਮਪੀਰ ਪ੍ਰੋਡਕਸ਼ਨਜ਼ ਵਲੋਂ ਬਣਾਈ ਗਈ ਹੈ।

You may also like