ਗੋਲਡਨ ਗਲੋਬ ਅਵਾਰਡਸ ਦੀ ਲਿਸਟ 'ਚ ਸ਼ਾਮਿਲ ਹੋਈ ਫ਼ਿਲਮ RRR, ਬਾਲੀਵੁੱਡ ਸੈਲਬਸ ਨੇ ਐਸ ਐਸ ਰਾਜਾਮੌਲੀ ਨੂੰ ਦਿੱਤੀ ਵਧਾਈ

written by Pushp Raj | December 13, 2022 01:52pm

Film 'RRR' in Golden Globe Awards: ਸਾਊਥ ਫਿਲਮਾਂ ਦਾ ਕ੍ਰੇਜ਼ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। 'ਬਾਹੂਬਲੀ', 'ਪੁਸ਼ਪਾ', 'ਕੇਜੀਐਫ', 'ਆਰਆਰਆਰ' ਪਿਛਲੇ ਕੁਝ ਸਾਲਾਂ ਵਿੱਚ ਟਾਲੀਵੁੱਡ ਨੇ ਅਜਿਹੀਆਂ ਫਿਲਮਾਂ ਦਾ ਨਿਰਮਾਣ ਕੀਤਾ ਹੈ ਜਿਨ੍ਹਾਂ ਨੇ ਪੂਰੇ ਭਾਰਤ 'ਚ ਧੂਮ ਮਚਾ ਦਿੱਤੀ ਹੈ। ਇਨ੍ਹੀਂ ਚੋਂ ਹੀ ਇੱਕ ਫ਼ਿਲਮ ਹੈ 'ਆਰਆਰਆਰ'। ਹੁਣ ਐਸਐਸ ਰਾਜਾਮੌਲੀ ਦੀ ਇਹ ਫ਼ਿਲਮ ਗੋਲਡਨ ਗਲੋਬ ਅਵਾਰਡਸ ਦੀ ਲਿਸਟ 'ਚ ਸ਼ਾਮਿਲ ਹੋ ਗਈ ਹੈ।

Image Source : Instagram

ਲੋਕਾਂ ਨੇ ਐਸਐਸ ਰਾਜਾਮੌਲੀ ਦੀ ਫ਼ਿਲਮ ਆਰਆਰਆਰ ਨੂੰ ਬਹੁਤ ਪਸੰਦ ਕੀਤਾ ਹੈ। ਫ਼ਿਲਮ ਹੌਲੀ-ਹੌਲੀ ਨਵੀਆਂ ਉਚਾਈਆਂ ਹਾਸਲ ਕਰ ਰਹੀ ਹੈ ਅਤੇ ਫ਼ਿਲਮ ਇੰਡਸਟਰੀ ਲਈ ਯਾਦਗਾਰੀ ਪਲ ਬਣਾ ਰਹੀ ਹੈ।

ਦਰਅਸਲ, ਦੀ ਫ਼ਿਲਮ ਆਰਆਰਆਰ ਨੂੰ ਆਗਾਮੀ ਗੋਲਡਨ ਗਲੋਬ ਐਵਾਰਡਜ਼ 2023 ਲਈ ਨਾਮਜ਼ਦਗੀ ਸੂਚੀ ਵਿੱਚ ਦੋ ਵਾਰ ਥਾਂ ਦਿੱਤੀ ਗਈ ਹੈ। ਫ਼ਿਲਮ ਨੂੰ ਦੋ ਸ਼੍ਰੇਣੀਆਂ ਵਿੱਚ ਨਾਮਜ਼ਦ ਕੀਤਾ ਗਿਆ ਹੈ - ਸਰਵੋਤਮ ਫ਼ਿਲਮ: ਗੈਰ-ਅੰਗਰੇਜ਼ੀ ਅਤੇ ਸਰਵੋਤਮ ਮੂਲ ਗੀਤ: ਮੋਸ਼ਨ ਪਿਕਚਰ, ਜਿਸ ਲਈ।

ਇਹ ਖ਼ਬਰ ਸਾਹਮਣੇ ਆਉਣ ਮਗਰੋਂ ਹਰ ਕੋਈ ਫ਼ਿਲਮ ਦੇ ਨਿਰਦੇਸ਼ਕ ਰਾਜਾਮੌਲੀ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਵਧਾਈ ਦਿੰਦਾ ਨਜ਼ਰ ਆ ਰਿਹਾ ਹੈ। ਹੁਣ, ਪ੍ਰਭਾਸ, ਜੂਨੀਅਰ ਐਨਟੀਆਰ, ਆਲੀਆ ਭੱਟ ਅਤੇ ਏਆਰ ਰਹਿਮਾਨ ਸਣੇ ਹੋਰ ਕਈ ਸੈਲਬਸ ਨੇ ਆਰਆਰਆਰ ਦੀ ਟੀਮ ਨੂੰ ਵਧਾਈ ਦਿੱਤੀ ਹੈ।

Image Source : Instagram

ਦੱਸ ਦੇਈਏ ਕਿ ਫ਼ਿਲਮ ਆਰਆਰਆਰ ਨੂੰ ਦੁਨੀਆ ਭਰ ਵਿੱਚ ਪਛਾਣ ਮਿਲ ਰਹੀ ਹੈ, ਜਿਸ ਦੀ ਇੱਕ ਸਪੱਸ਼ਟ ਉਦਾਹਰਣ ਗੋਲਡਨ ਗਲੋਬ ਐਵਾਰਡਜ਼ ਵਿੱਚ ਦੋ ਵਾਰ ਨਾਮਜ਼ਦ ਹੋਣਾ ਹੈ। ਤਾਂ ਆਓ ਉਨ੍ਹਾਂ ਲੋਕਾਂ ਦੀ ਗੱਲ ਕਰੀਏ ਜਿਨ੍ਹਾਂ ਨੇ ਰਾਜਾਮੌਲੀ ਨੂੰ ਵਧਾਈ ਦਿੱਤੀ ਹੈ।

ਰਾਜਾਮੌਲੀ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਸਾਊਥ ਸਟਾਰ ਪ੍ਰਭਾਸ ਨੇ ਲਿਖਿਆ, 'ਸਭ ਤੋਂ ਮਹਾਨ @ssrajamouli ਗਰੂ ਦੁਨੀਆ ਨੂੰ ਜਿੱਤਣ ਜਾ ਰਿਹਾ ਹੈ। ਸਰਵੋਤਮ ਨਿਰਦੇਸ਼ਕ ਲਈ ਵੱਕਾਰੀ ਨਿਊਯਾਰਕ ਫ਼ਿਲਮ ਕ੍ਰਿਟਿਕਸ ਸਰਕਲ ਅਵਾਰਡ ਅਤੇ LA ਫ਼ਿਲਮ ਕ੍ਰਿਟਿਕਸ ਅਵਾਰਡ ਜਿੱਤਣ 'ਤੇ ਵਧਾਈਆਂ।

Image Source : Instagram

ਹੋਰ ਪੜ੍ਹੋ: ਨੋਰਾ ਫ਼ਤੇਹੀ ਨੇ ਜੈਕਲੀਨ 'ਤੇ ਮਾਣਹਾਨੀ ਦਾ ਕੇਸ ਕਰਨ ਮਗਰੋਂ ਸ਼ੇਅਰ ਕੀਤੀ ਪਹਿਲੀ ਪੋਸਟ, ਦੱਸੀ ਹੈਰਾਨ ਕਰ ਦੇਣ ਵਾਲੀ ਗੱਲ

ਇਸ ਤੋਂ ਇਲਾਵਾ ਫ਼ਿਲਮ ਦੀ ਲੀਡ ਅਭਿਨੇਤਰੀ ਆਲੀਆ ਭੱਟ ਨੇ ਵੀ ਨਿਰਦੇਸ਼ਕ ਦੇ ਨਾਲ-ਨਾਲ ਪੂਰੀ ਟੀਮ ਨੂੰ ਵਧਾਈ ਦਿੰਦੇ ਹੋਏ ਇਕ ਪੋਸਟ ਸ਼ੇਅਰ ਕੀਤੀ ਹੈ। ਕਰਨ ਜੌਹਰ ਦਾ ਨਾਂ ਵੀ ਵਧਾਈ ਦੇਣ ਵਾਲਿਆਂ ਦੀ ਸੂਚੀ 'ਚ ਸ਼ਾਮਿਲ ਹੈ, ਜਿਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ 'ਤੇ ਲਿਖਿਆ, 'ਟੀਮ RRR #GoldenGlobes go। ਇਹ ਅਵਿਸ਼ਵਾਸ਼ਯੋਗ ਹੈ ਅਤੇ ਅੱਗੇ ਇੱਕ ਹੈਰਾਨੀਜਨਕ ਯਾਤਰਾ ਦੀ ਸ਼ੁਰੂਆਤ ਹੈ।

 

View this post on Instagram

 

A post shared by SS Rajamouli (@ssrajamouli)

You may also like