ਕਾਲੀ ਪੋਸਟਰ ਵਿਵਾਦ 'ਚ ਫਸੀ ਫਿਲਮ ਮੇਕਰ ਲੀਨਾ ਮਨੀਮੇਕਲਾਈ ਨੇ FIR ਦਰਜ ਹੋਣ ਮਗਰੋ ਜਾਰੀ ਕੀਤਾ ਨਵਾਂ ਬਿਆਨ, ਪੜ੍ਹੋ ਪੂਰੀ ਖ਼ਬਰ

written by Pushp Raj | July 05, 2022

Kaali Poster Controversy: ਫਿਲਮ ਮੇਕਰ ਲੀਨਾ ਮਨੀਮੇਕਲਾਈ, ਆਪਣੀ ਦਸਤਾਵੇਜ਼ੀ ਫਿਲਮ "ਕਾਲੀ" ਦੇ ਪੋਸਟਰ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਈ ਹੈ। ਇਸ ਫਿਲਮ ਦੇ ਪੋਸਟਰ 'ਚ ਫਿਲਮ ਮੇਕਰ ਨੇ ਦੇਵੀ ਨੂੰ LGBTQ ਝੰਡਾ ਫੜਨ ਤੇ ਸਿਗਰਟਨੋਸ਼ੀ ਕਰਦੇ ਹੋਏ ਦਿਖਾਈਆ ਸੀ। ਇਸ ਦੇ ਚੱਲਦੇ ਲੀਨਾ ਨੂੰ ਭਾਰੀ ਟ੍ਰੋਲਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉਸ ਖਿਲਾਫ FIR ਵੀ ਦਰਜ ਕੀਤੀ ਗਈ ਹੈ। FIR ਦਰਜ ਹੋਣ ਮਗਰੋਂ ਲੀਨਾ ਨੇ ਨਵਾਂ ਬਿਆਨ ਜਾਰੀ ਕੀਤਾ ਹੈ।

image From instagram

ਫਿਲਮ ਦਾ ਪੋਸਟਰ ਸ਼ੇਅਰ ਕਰਨ ਦੇ ਕੁਝ ਸਮੇਂ ਮਗਰੋਂ ਹੀ ਲੋਕਾਂ ਨੇ ਲੀਨਾ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਇਸ ਸਭ ਦੇ ਵਿਚਕਾਰ ਹੁਣ ਉੱਤਰ ਪ੍ਰਦੇਸ਼ ਦੇ ਲਖਨਊ ਦੇ ਹਜ਼ਰਤਗੰਜ ਥਾਣੇ ਵਿੱਚ ਲੀਨਾ ਮਨੀਮੇਕਲਾਈ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਪੁਲਿਸ ਨੇ ਫਿਲਮ ਨਿਰਮਾਤਾ ਲੀਨਾ ਮਨੀਮੇਕਲਾਈ 'ਤੇ ਅਪਰਾਧਿਕ ਸਾਜ਼ਿਸ਼, ਪੂਜਾ ਸਥਾਨ 'ਤੇ ਅਪਰਾਧ, ਜਾਣਬੁੱਝ ਕੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ, ਸ਼ਾਂਤੀ ਭੰਗ ਕਰਨ ਦੇ ਇਰਾਦੇ ਤਹਿਤ ਦੋਸ਼ੀ ਕਰਾਰ ਦਿੱਤਾ ਹੈ।

ਫਿਲਮ 'ਕਾਲੀ' ਦੇ ਪੋਸਟਰ ਕਾਰਨ ਸੋਸ਼ਲ ਮੀਡੀਆ 'ਤੇ ਹੜ੍ਹਕੰਪ ਮਚ ਗਿਆ ਹੈ। ਇਸ ਦੇ ਨਾਲ ਹੀ ਲਗਾਤਾਰ ਸੋਸ਼ਲ ਮੀਡੀਆ 'ਤੇ ਅਤੇ #Arrested Lina Manimkalai ਟਰੈਂਡ ਕਰ ਰਿਹਾ ਹੈ। ਸੋਸ਼ਲ ਮੀਡੀਆ 'ਤੇ ਲੀਨਾ ਦਾ ਵਿਰੋਧ ਕਰਨ ਵਾਲਿਆਂ ਨੇ ਉਸ ਉੱਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਾਇਆ ਹੈ।

image From instagram

ਇਸ ਦੌਰਾਨ ‘ਗਊ ਮਹਾਸਭਾ’ ਨਾਂ ਦੀ ਜਥੇਬੰਦੀ ਦੇ ਮੈਂਬਰ ਨੇ ਕਿਹਾ ਹੈ ਕਿ ਉਸ ਨੇ ਦਿੱਲੀ ਪੁਲੀਸ ਨੂੰ ਸ਼ਿਕਾਇਤ ਕੀਤੀ ਹੈ। ਕਿਉਂਕਿ ਫਿਲਮ ਨਿਰਮਾਤਾ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਹਨ।

ਆਪਣੇ ਉੱਤੇ FIR ਦਰਜ ਹੋਣ ਅਤੇ ਟ੍ਰੋਲਰਸ ਨੂੰ ਕਰਾਰਾ ਜਵਾਬ ਦਿੰਦੇ ਹੋਏ ਫਿਲਮ ਮੇਕਰ ਲੀਨਾ ਨੇ ਇੱਕ ਬਿਆਨ ਜਾਰੀ ਕੀਤਾ ਹੈ। ਫਿਲਮ ਮੇਕਰ ਲੀਨਾ ਨੇ ਵਿਰੋਧਿਆਂ ਦੇ ਖਿਲਾਫ ਪਲਟਵਾਰ ਕਰਦਿਆਂ ਕਿਹਾ, "ਮੇਰੇ ਕੋਲ ਗੁਆਉਣ ਲਈ ਕੁਝ ਨਹੀਂ ਹੈ। ਜਦੋਂ ਤੱਕ ਮੈਂ ਜਿਉਂਦੀਂ ਹਾਂ, ਮੈਂ ਨਿਡਰ ਆਵਾਜ਼ ਬਣ ਕੇ ਲੀਨਾ ਜਿਉਣਾ ਚਾਹੁੰਦੀ ਹਾਂ, ਜੇਕਰ ਇਸ ਦੀ ਕੀਮਤ ਮੇਰੀ ਜਾਨ ਹੈ, ਤਾਂ ਇਹ ਵੀ ਦਿੱਤੀ ਜਾ ਸਕਦੀ ਹੈ।" ਲੀਨਾ ਨੇ ਇਹ ਬਿਆਨ ਆਪਣੇ ਅਧਿਕਾਰਿਤ ਟਵਿੱਟਰ ਅਕਾਉਂਟ ਉੱਤੇ ਤਾਮਿਲ ਭਾਸਾ ਵਿੱਚ ਲਿਖਿਆ ਹੈ।

image From instagram

ਹੋਰ ਪੜ੍ਹੋ: ਪਤੀ ਰਾਜ ਨਾਲ ਪੈਰਿਸ 'ਚ ਛੁੱਟਿਆ ਮਨਾ ਰਹੀ ਹੈ ਸ਼ਿਲਪਾ ਸ਼ੈੱਟੀ, ਅਦਾਕਾਰਾ ਨੇ ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ

ਮਦੁਰਾਈ ਵਿੱਚ ਜਨਮੀ ਇਸ ਫਿਲਮ ਨਿਰਮਾਤਾ ਨੇ ਸ਼ਨੀਵਾਰ ਨੂੰ ਮਾਈਕ੍ਰੋਬਲਾਗਿੰਗ ਸਾਈਟ 'ਤੇ 'ਕਾਲੀ' ਦਾ ਪੋਸਟਰ ਸਾਂਝਾ ਕੀਤਾ ਅਤੇ ਕਿਹਾ ਕਿ ਇਹ ਫਿਲਮ ਟੋਰਾਂਟੋ ਦੇ ਆਗਾ ਖਾਨ ਮਿਊਜ਼ੀਅਮ ਵਿੱਚ 'ਰਿਦਮਸ ਆਫ ਕੈਨੇਡਾ' ਸੈਕਸ਼ਨ ਦਾ ਹਿੱਸਾ ਹੈ।

You may also like