
Shilpa Shetty share pics of Paris Trip: ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਇਨ੍ਹੀਂ ਦਿਨੀਂ ਆਪਣੇ ਪਤੀ ਰਾਜ ਕੁੰਦਰਾ ਤੇ ਪਰਿਵਾਰ ਨਾਲ ਪੈਰਿਸ ਵਿੱਚ ਛੁੱਟਿਆਂ ਦਾ ਆਨੰਦ ਮਾਣ ਰਹੀ ਹੈ। ਬਾਲੀਵੁੱਡ ਦੇ ਇਸ ਪਾਵਰ ਕਪਲ ਕਹਿ ਜਾਣ ਵਾਲੀ ਜੋੜੀ ਦੀ ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਰੋਮੈਂਟਿਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਨੂੰ ਖ਼ੁਦ ਸ਼ਿਲਪਾ ਸ਼ੈੱਟੀ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ।

ਅਦਾਕਾਰਾ ਸ਼ਿਲਪਾ ਸ਼ੈੱਟੀ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੇ ਅਪਕਮਿੰਗ ਪ੍ਰੋਜੈਕਟਸ, ਹੈਲਥ ਸਬੰਧੀ ਜਾਣਕਾਰੀਆਂ ਤੇ ਆਪਣੀ ਤਸਵੀਰਾਂ ਤੇ ਵੀਡੀਓਜ਼ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।
ਹਾਲ ਹੀ ਵਿੱਚ ਸ਼ਿਲਪਾ ਸ਼ੈੱਟੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪਤੀ ਰਾਜ ਕੁੰਦਰਾ ਨਾਲ ਬੇਹੱਦ ਰੋਮੈਂਟਿਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਦੇ ਵਿੱਚ ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਆਈਫਲ ਟਾਵਰ ਦੇ ਸਾਹਮਣੇ ਖੜ੍ਹੇ ਹੋ ਕੇ ਸੈਲਫੀ ਲੈਂਦੇ ਹੋਏ ਨਜ਼ਰ ਆ ਰਹੇ ਹਨ। ਇਸ ਖੂਬਸੂਰਤ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਸ਼ਿਲਪਾ ਨੇ ਕੈਪਸ਼ਨ 'ਚ ਲਿਖਿਆ #parisdiaries
ਇਸ ਦੇ ਨਾਲ ਹੀ ਸ਼ਿਲਪਾ ਨੇ ਇੰਸਟਾਗ੍ਰਾਮ ਉੱਤੇ ਆਈਫਲ ਟਾਵਰ ਦੀ ਇੱਕ ਖੂਬਸੂਰਤ ਵੀਡੀਓ ਵੀ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਸ਼ਿਲਪਾ ਬੇਹੱਦ ਆਰਾਮਦਾਇਕ ਕਪੜਿਆਂ ਦੇ ਵਿੱਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਸ਼ਿਲਪਾ ਦੇ ਪਤੀ ਰਾਜ ਕੁੰਦਰਾ ਗਹਿਰੇ ਨੀਲੇ ਰੰਗ ਦੀ ਸ਼ਰਟ ਵਿੱਚ ਉਸ ਨਾਲ ਸੈਲਫੀ ਖਿਚਵਾਉਂਦੇ ਹੋਏ ਨਜ਼ਰ ਆ ਰਹੇ ਹਨ।

ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸ਼ਿਲਪਾ ਆਈਫਲ ਟਾਵਰ ਦੇ ਨੇੜੇ ਸੈਰ ਕਰ ਰਹੀ ਹੈ। ਵੀਡੀਓ ਨੂੰ ਸਾਂਝਾ ਕਰਦੇ ਹੋਏ, ਉਸਨੇ ਕੈਪਸ਼ਨ ਵਿੱਚ ਲਿਖਿਆ, “Je t’aime Paris”।
ਦੱਸ ਦਈਏ ਕਿ ਕੁਝ ਸਮੇਂ ਪਹਿਲਾਂ ਹੀ ਰਾਜ ਕੁੰਦਰਾ ਨੂੰ ਅਸ਼ਲੀਲ ਫਿਲਮਾਂ ਬਣਾਉਣ ਦੇ ਕੇਸ ਵਿੱਚ ਫਸ ਗਏ ਸਨ। ਇਸ ਦੌਰਾਨ ਰਾਜ ਕੁੰਦਰਾ ਨੇ ਆਪਣੇ ਸਾਰੇ ਹੀ ਸੋਸ਼ਲ ਮੀਡੀਆ ਅਕਾਉਂਟਸ ਨੂੰ ਡਿਲੀਟ ਕਰ ਦਿੱਤਾ ਸੀ। ਲੰਮੇਂ ਸਮੇਂ ਬਾਅਦ ਪਤਨੀ ਸ਼ਿਲਪਾ ਦੇ ਜਨਮਦਿਨ 'ਤੇ ਰਾਜ ਨੇ ਇੰਸਟਾਗ੍ਰਾਮ 'ਤੇ ਇੱਕ ਪਿਆਰੀ ਜਿਹੀ ਪੋਸਟ ਪਾ ਕੇ ਉਸ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਸਨ।

ਹੋਰ ਪੜ੍ਹੋ: ਮਿਸ ਇੰਡੀਆ ਈਵੈਂਟ 'ਚ ਛਾਇਆ ਨੇਹਾ ਧੂਪੀਆ ਦੀ ਪਿਆਰੀ ਧੀ ਮੇਹਰ ਦਾ ਜਾਦੂ, ਵੇਖੋ ਖੂਬਸੂਰਤ ਤਸਵੀਰਾਂ
ਦੱਸਣਯੋਗ ਹੈ ਕਿ ਅਦਾਕਾਰਾ ਸ਼ਿਲਪਾ ਸ਼ੈੱਟੀ ਮੌਜੂਦਾ ਸਮੇਂ ਵਿੱਚ ਆਪਣੇ ਪਤੀ ਰਾਜ ਕੁੰਦਰਾ, ਮਾਂ ਸੁੰਨਦਾ ਸ਼ੈੱਟੀ, ਭੈਣ ਸ਼ਮਿਤਾ ਤੇ ਆਪਣੇ ਦੋਵੇਂ ਬੱਚਿਆਂ ਵਿਆਨ ਅਤੇ ਸਮੀਸ਼ਾ ਦੇ ਨਾਲ ਪੈਰਿਸ ਵਿੱਚ ਛੁੱਟਿਆਂ ਦਾ ਆਨੰਦ ਲੈ ਰਹੀ ਹੈ। ਉਹ ਆਪਣੇ ਹਰ ਟੂਰ ਦੀ ਅਪਡੇਟ ਆਪਣੇ ਇਸੰਟਾਗ੍ਰਾਮ ਅਕਾਉਂਟ ਉੱਤੇ ਤਸਵੀਰਾਂ ਤੇ ਵੀਡੀਓ ਸ਼ੇਅਰ ਕਰਕੇ ਦੇ ਰਹੀ ਹੈ।
View this post on Instagram