ਮਿਸ ਇੰਡੀਆ ਈਵੈਂਟ 'ਚ ਛਾਇਆ ਨੇਹਾ ਧੂਪੀਆ ਦੀ ਪਿਆਰੀ ਧੀ ਮੇਹਰ ਦਾ ਜਾਦੂ, ਵੇਖੋ ਖੂਬਸੂਰਤ ਤਸਵੀਰਾਂ

written by Pushp Raj | July 05, 2022

Mehar performs Ramp walk with mother Neha Dhupia: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨੇਹਾ ਧੂਪੀਆ ਇਸ ਸਾਲ ਫੈਮਿਨਾ ਮਿਸ ਇੰਡੀਆ ਵਿੱਚ ਬਤੌਰ ਜੱਜ ਸ਼ਿਰਕਤ ਕਰ ਰਹੀ ਹੈ। ਹਾਲ ਹੀ 'ਚ ਇਸ ਬਿਊਟੀ ਕਾਨਟੈਸਟ ਈਵੈਂਟ ਦੇ ਵਿੱਚ ਨੇਹਾ ਧੂਪੀਆ ਆਪਣੇ ਪਰਿਵਾਰ ਨਾਲ ਸ਼ਮੂਲੀਅਤ ਕਰਨ ਪਹੁੰਚੀ। ਇਥੇ ਪਹਿਲੀ ਵਾਰ ਨੇਹਾ ਧੂਪੀਆ ਦੀ ਪਿਆਰੀ ਧੀ ਮੇਹਰ ਨੇ ਮਾਂ ਨਾਲ ਰੈਂਪ ਵਾਕ ਕਰ ਹਰ ਕਿਸੇ ਦਾ ਦਿਲ ਜਿੱਤ ਲਿਆ।

image From instagram

ਫੇਮਿਨਾ ਮਿਸ ਇੰਡੀਆ 2022 ਦੇ ਗ੍ਰੈਂਡ ਫਿਨਾਲੇ ਵਿੱਚ 21 ਸਾਲ ਦੀ ਸੰਨੀ ਸ਼ੈਟੀ ਨੂੰ ਮਿਸ ਇੰਡੀਆ ਦਾ ਤਾਜ ਪਹਿਨਾਇਆ ਗਿਆ। ਦੂਜੇ ਪਾਸੇ ਰਾਜਸਥਾਨ ਦੀ ਰੂਬਲ ਸ਼ੇਖਾਵਤ ਫਸਟ ਰਨਰਅੱਪ ਰਹੀ, ਉੱਤਰ ਪ੍ਰਦੇਸ਼ ਦੀ ਸ਼ਿੰਟਾ ਚੌਹਾਨ ਨੂੰ ਵੀ ਦੂਜੇ ਰਨਰਅੱਪ ਵਜੋਂ ਚੁਣਿਆ ਗਿਆ।

ਫੇਮਿਨਾ ਮਿਸ ਇੰਡੀਆ 2022 ਦੇ ਗ੍ਰੈਂਡ ਫਿਨਾਲੇ ਦੌਰਾਨ ਬਾਲੀਵੁੱਡ ਦੀਆਂ ਮਸ਼ਹੂਰ ਅਭਿਨੇਤਰੀਆਂ ਨੇ ਵੀ ਸ਼ਿਰਕਤ ਕੀਤੀ। ਇਨ੍ਹਾਂ ਅਭਿਨੇਤਰੀਆਂ 'ਚ ਕ੍ਰਿਤੀ ਸੈਨਨ, ਮਲਾਇਕਾ ਅਰੋੜਾ, ਨੇਹਾ ਧੂਪੀਆ ਆਦਿ ਵਰਗੀਆਂ ਕਈ ਅਭਿਨੇਤਰੀਆਂ ਨੇ ਆਪਣੀ ਖੂਬਸੂਰਤੀ ਦਾ ਜਲਵਾ ਬਿਖੇਰਿਆ ਪਰ ਇਸ ਸਾਰੇ ਈਵੈਂਟ ਦੌਰਾਨ ਅਦਾਕਾਰਾ ਨੇਹਾ ਧੂਪੀਆ ਦੇ ਦੋਵੇਂ ਬੱਚੇ ਲਾਈਮਲਾਈਟ ਵਿੱਚ ਰਹੇ।

image From instagram

ਨੇਹਾ ਧੂਪੀਆ ਇਸ ਈਵੈਂਟ ਦੇ ਵਿੱਚ ਆਪਣੇ ਪਤੀ ਅੰਗਦ ਬੇਦੀ, ਧੀ ਮੇਹਰ ਅਤੇ ਬੇਟੇ ਗੁਰਿਕ ਨਾਲ ਸ਼ਿਰਕਤ ਕਰਨ ਪਹੁੰਚ ਸੀ। ਇਸ ਸ਼ੋਅ ਦੌਰਾਨ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।

ਮੇਹਰ ਨੇ ਮਾਂ ਧੂਪੀਆ ਨਾਲ ਕੀਤਾ ਰੈਂਪ ਵਾਕ
ਇਨ੍ਹਾਂ ਵੀਡੀਓਜ਼ 'ਚ ਬਹੁਤ ਹੀ ਹੈਂਡਸਮ ਅਦਾਕਾਰ ਅੰਗਦ ਆਪਣੇ ਛੋਟੇ ਬੇਟੇ ਗੋਰਿਕ ਨੂੰ ਬਾਹਾਂ 'ਚ ਫੜੇ ਨਜ਼ਰ ਆ ਰਹੇ ਹਨ, ਜਿਸ ਨੇ ਡੈਨਿਮ ਪੈਂਟ ਅਤੇ ਨੀਲੀ ਕਮੀਜ਼ ਪਾਈ ਹੋਈ ਹੈ। ਇਸ ਦੇ ਨਾਲ ਹੀ ਉਸ ਦੀ ਭੈਣ ਮੇਹਰ ਨੇ ਵੀ ਚਿੱਟੇ ਰੰਗ ਦੀ ਨੈੱਟ ਡਰੈੱਸ ਪਾਈ ਸੀ ਅਤੇ ਉਹ ਆਪਣੀ ਮਾਂ ਨੇਹਾ ਵਾਂਗ ਫੈਸ਼ਨਿਸਟਾ ਲੱਗ ਰਹੀ ਸੀ। ਇਸ ਦੌਰਾਨ ਪਹਿਲੀ ਵਾਰ ਮੇਹਰ ਨੇ ਮਾਂ ਨੇਹਾ ਧੂਪੀਆ ਨਾਲ ਰੈਂਪ ਵਾਕ ਕਰਕੇ ਦਰਸ਼ਕਾਂ ਦਾ ਦਿੱਲ ਜਿੱਤ ਲਿਆ ਤੇ ਉਹ ਬੇਹੱਦ ਹੀ ਪਿਆਰੀ ਲੱਗ ਰਹੀ ਸੀ। ਇਸ ਈਵੈਂਟ ਦੇ ਦੌਰਾਨ ਨੇਹਾ ਧੂਪੀਆ ਵੀ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਸੀ। ਨੇਹਾ ਨੇ ਕ੍ਰਿਸਟਲ ਕਢਾਈ ਵਾਲਾ ਸਿਲਵਰ ਗਾਊਨ ਪਾਇਆ ਹੋਇਆ ਸੀ।

image From instagram

ਹੋਰ ਪੜ੍ਹੋ: Javed Ali Birthday: ਜਾਣੋ ਜਾਵੇਦ ਅਲੀ ਨੇ ਕਿੰਝ ਤੈਅ ਕੀਤਾ ਇੱਕ ਗਜ਼ਲ ਗਾਇਕ ਤੋਂ ਬਾਲੀਵੁੱਡ ਦੇ ਮਸ਼ਹੂਰ ਪਲੇਅਬੈਕ ਸਿੰਗਰ ਦਾ ਸਫ਼ਰ

ਪਹਿਲੀ ਵਾਰ ਸਾਹਮਣੇ ਆਇਆ ਨੇਹਾ ਦੇ ਬੇਟੇ ਗੁਰਿਕ ਦਾ ਚਿਹਰਾ
ਇਸ ਈਵੈਂਟ ਦੀਆਂ ਤਸਵੀਰਾਂ 'ਚ ਨੇਹਾ ਧੂਪੀਆ ਦੇ ਬੇਟੇ ਗੁਰਿਕ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਇਸ 'ਚ ਉਹ ਕਾਫੀ ਕਿਊਟ ਲੱਗ ਰਿਹਾ ਸੀ। ਇਸ ਤੋਂ ਪਹਿਲਾਂ ਨੇਹਾ ਅਤੇ ਅੰਗਦ ਨੇ ਆਪਣੇ ਬੇਟੇ ਦਾ ਚਿਹਰਾ ਕਦੇ ਵੀ ਪੂਰੀ ਤਰ੍ਹਾਂ ਨਾਲ ਨਹੀਂ ਵਿਖਾਇਆ ਸੀ। ਇਹ ਪਹਿਲੀ ਵਾਰ ਸੀ ਜਦੋਂ ਲੋਕਾਂ ਨੇ ਨੇਹਾ ਅਤੇ ਅੰਗਦ ਦੇ ਬੱਚਿਆਂ ਨੂੰ ਇਕੱਠੇ ਦੇਖਿਆ ਸੀ। ਦੱਸ ਦਈਏ ਕਿ ਨੇਹਾ ਧੂਪੀਆ ਖੁਦ ਵੀ ਸਾਲ 2002 ਵਿੱਚ ਫੇਮਿਨਾ ਮਿਸ ਇੰਡੀਆ ਦਾ ਖਿਤਾਬ ਹਾਸਿਲ ਕਰ ਚੁੱਕੀ ਹੈ।

 

View this post on Instagram

 

A post shared by Femina Miss India (@missindiaorg)

You may also like