Javed Ali Birthday: ਜਾਣੋ ਜਾਵੇਦ ਅਲੀ ਨੇ ਕਿੰਝ ਤੈਅ ਕੀਤਾ ਇੱਕ ਗਜ਼ਲ ਗਾਇਕ ਤੋਂ ਬਾਲੀਵੁੱਡ ਦੇ ਮਸ਼ਹੂਰ ਪਲੇਅਬੈਕ ਸਿੰਗਰ ਦਾ ਸਫ਼ਰ

Written by  Pushp Raj   |  July 05th 2022 11:26 AM  |  Updated: July 05th 2022 11:26 AM

Javed Ali Birthday: ਜਾਣੋ ਜਾਵੇਦ ਅਲੀ ਨੇ ਕਿੰਝ ਤੈਅ ਕੀਤਾ ਇੱਕ ਗਜ਼ਲ ਗਾਇਕ ਤੋਂ ਬਾਲੀਵੁੱਡ ਦੇ ਮਸ਼ਹੂਰ ਪਲੇਅਬੈਕ ਸਿੰਗਰ ਦਾ ਸਫ਼ਰ

Happy Birthday Javed Ali: ਬਾਲੀਵੁੱਡ ਦੇ ਮਸ਼ਹੂਰ ਪਲੇਅਬੈਕ ਸਿੰਗਰ ਜਾਵੇਦ ਅਲੀ ਦੇ ਗੀਤਾਂ ਨੇ ਸਭ ਨੂੰ ਆਪਣਾ ਦੀਵਾਨਾ ਬਣਾ ਦਿੱਤਾ ਹੈ। 'ਤੁਮ ਮਿਲੇ', 'ਕੁਨ ਫੈਯਾ ਕੁਨ' ਵਰਗੇ ਸੁਪਰਹਿੱਟ ਗੀਤ ਦੇਣ ਵਾਲੇ ਗਾਇਕ ਜਾਵੇਦ ਅਲੀ ਅੱਜ ਆਪਣਾ 40ਵਾਂ ਜਨਮਦਿਨ ਮਨਾ ਰਹੇ ਹਨ। ਜਾਵੇਦ ਅਲੀ ਦੇ ਜਨਮਦਿਨ 'ਤੇ ਜਾਣੋ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖਾਸ ਗੱਲਾਂ।

image From Google

ਜਾਵੇਦ ਦਾ ਜਨਮ 5 ਜੁਲਾਈ 1982 ਨੂੰ ਦਿੱਲੀ ਵਿਖੇ ਹੋਇਆ। ਜਾਵੇਦ ਅਲੀ ਨੂੰ ਅੱਜ ਕਿਸੇ ਪਛਾਣ ਦੇ ਮੋਹਤਾਜ਼ ਨਹੀਂ ਹਨ, ਉਨ੍ਹਾਂ ਨੇ ਆਪਣੀ ਸੂਫੀਆਨਾ ਗਾਇਕੀ ਤੇ ਬੁਲੰਦ ਆਵਾਜ਼ ਨਾਲ ਸੰਗੀਤ ਜਗਤ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ।

ਜਾਵੇਦ ਅਲੀ ਨੇ ਮਹਿਜ਼ ਹਿੰਦੀ ਫਿਲਮਾਂ ਨਹੀਂ ਸਗੋਂ ਹੋਰਨਾਂ ਕਈ ਭਾਸ਼ਾਵਾਂ ਦੇ ਵਿੱਚ ਵੀ ਗੀਤ ਗਾਏ ਹਨ। ਹਿੰਦੀ ਤੋਂ ਇਲਾਵਾ ਜਾਵੇਦ ਅਲੀ ਨੇ ਤਾਮਿਲ, ਤੇਲਗੂ, ਮਲਿਆਲਮ, ਕੰਨੜ, ਬੰਗਾਲੀ, ਮਰਾਠੀ ਵਿੱਚ ਵੀ ਆਪਣੀ ਸੁਰੀਲੀ ਆਵਾਜ਼ ਦਿੱਤੀ ਹੈ। ਉਸ ਦੀ ਆਵਾਜ਼ ਦੇ ਲੱਖਾਂ ਪ੍ਰਸ਼ੰਸਕ ਹਨ।

ਜਾਵੇਦ ਅਲੀ ਦਾ ਜਨਮ ਸਾਲ 1982 ਵਿੱਚ ਦਿੱਲੀ ਵਿੱਚ ਹੋਇਆ ਸੀ। ਉਸ ਦੇ ਪਿਤਾ ਉਸਤਾਦ ਹਾਮਿਦ ਨੂੰ ਇੱਕ ਪੇਸ਼ੇਵਰ ਕੱਵਾਲੀ ਗਾਇਕ ਕਿਹਾ ਜਾਂਦਾ ਹੈ। ਇਸੇ ਕਾਰਨ ਜਾਵੇਦ ਦਾ ਬਚਪਨ ਤੋਂ ਸੰਗੀਤ ਵਿੱਚ ਚੰਗਾ ਰੁਝਾਨ ਸੀ।

ਸਾਲ 2000 ਵਿੱਚ, ਜਾਵੇਦ ਅਲੀ ਨੇ ਬਾਲੀਵੁੱਡ ਇੰਡਸਟਰੀ ਵਿੱਚ ਆਪਣਾ ਪਹਿਲਾ ਡੈਬਿਊ ਕੀਤਾ ਸੀ। ਉਨ੍ਹਾਂ ਨੇ ਮਸ਼ਹੂਰ ਬਾਲੀਵੁੱਡ ਅਦਾਕਾਰ ਗੋਵਿੰਦਾ ਦੀ ਫਿਲਮ 'ਬੇਟੀ ਨੰਬਰ 1' 'ਚ ਪਹਿਲੀ ਵਾਰ ਆਪਣੀ ਆਵਾਜ਼ ਦਿੱਤੀ ਸੀ।

image From Google

ਜਾਵੇਦ ਅਲੀ ਨੇ ਹਿੰਦੀ ਸਿਨੇਮਾ 'ਚ ਕਈ ਗੀਤ ਗਾਏ ਪਰ ਉਨ੍ਹਾਂ ਨੂੰ ਪਛਾਣ ਸਾਲ 2007 'ਚ ਫਿਲਮ 'ਨਕਾਬ' ਦੇ ਗੀਤ 'ਏਕ ਦਿਨ ਤੇਰੀ ਰਾਹੋਂ' ਤੋਂ ਮਿਲੀ। ਇਸ ਫਿਲਮ ਤੋਂ ਬਾਅਦ ਉਨ੍ਹਾਂ ਨੇ ਰਿਤਿਕ ਰੋਸ਼ਨ ਅਤੇ ਐਸ਼ਵਰਿਆ ਰਾਏ ਸਟਾਰਰ ਫਿਲਮ 'ਜੋਧਾ ਅਕਬਰ' ਦਾ ਸੁਪਰਹਿੱਟ ਗੀਤ 'ਜਸ਼ਨ-ਏ-ਬਾਹਰਾ' ਗਾਇਆ। ਇਸ ਤੋਂ ਬਾਅਦ ਜਾਵੇਦ ਨੇ 'ਤੂੰ ਹੀ ਹਕੀਕਤ', 'ਤੁਮ ਮਿਲੇ', 'ਕੁਨ ਫੈਯਾ ਕੁਨ' ਵਰਗੇ ਕਈ ਸੁਪਰਹਿੱਟ ਗੀਤ ਗਾਏ।

ਕੀ ਤੁਸੀਂ ਜਾਣਦੇ ਹੋ? ਜਾਵੇਦ ਨੂੰ ਪਹਿਲਾਂ ਜਾਵੇਦ ਹੁਸੈਨ ਵਜੋਂ ਜਾਣਿਆ ਜਾਂਦਾ ਸੀ, ਜਾਵੇਦ ਅਲੀ ਨਹੀਂ। ਜਾਵੇਦ ਨੇ ਅਜਿਹਾ ਕਿਉਂ ਕੀਤਾ ਇਸ ਪਿੱਛੇ ਇਕ ਖਾਸ ਕਾਰਨ ਹੈ। ਜਾਵੇਦ ਅਲੀ ਨੂੰ ਅੱਜ ਦੇਸ਼ ਅਤੇ ਦੁਨੀਆ ਵਿੱਚ ਕਾਫੀ ਪਹਿਚਾਣ ਮਿਲੀ ਹੈ। ਜਾਵੇਦ ਅਲੀ ਦਾ ਪਹਿਲਾ ਨਾਂ ਜਾਵੇਦ ਹੁਸੈਨ ਸੀ।

image From Google

ਹੋਰ ਪੜ੍ਹੋ: Happy Birthday Geeta Kapoor: ਜਾਣੋ ਕਿੰਝ ਅਸਿਟੈਂਟ ਕੋਰਿਓਗ੍ਰਾਫਰ ਤੋਂ ਡਾਂਸਰਸ ਦੀ ਚਹੇਤੀ ਗੀਤਾ ਮਾਂ ਬਣੀ ਗੀਤਾ ਕਪੂਰ

ਬਹੁਤ ਹੀ ਘੱਟ ਲੋਕ ਜਾਣਦੇ ਹਨ ਕਿ ਜਾਵੇਦ ਅਲੀ ਦਾ ਅਸਲੀ ਨਾਂਅ ਜਾਵੇਦ ਹੁਸੈਨ ਹੈ, ਪਰ ਉਨ੍ਹਾਂ ਨੇ ਆਪਣਾ ਸਰਨੇਮ ਬਦਲ ਕੇ ਆਪਣੇ ਗੁਰੂ ਦਾ ਸਰਨੇਮ ਰੱਖ ਲਿਆ। ਜਾਵੇਦ ਦੇ ਗੁਰੂ ਦਾ ਨਾਂਅ ਗੁਲਾਮ ਅਲੀ ਹੈ। ਜਾਵੇਦ ਨੇ ਉਨ੍ਹਾਂ ਤੋਂ ਸੰਗੀਤ ਦੀਆਂ ਬਾਰੀਕੀਆਂ ਸਿੱਖੀਆਂ ਸਨ ਅਤੇ ਜਦੋਂ ਗੁਲਾਮ ਅਲੀ ਦਾ ਦੇਹਾਂਤ ਹੋਇਆ ਤਾਂ ਜਾਵੇਦ ਨੇ ਆਪਣੇ ਗੁਰੂ ਨੂੰ ਸ਼ਰਧਾਂਜਲੀ ਦੇਣ ਲਈ ਆਪਣਾ ਸਰਨੇਮ ਬਦਲ ਲਿਆ। ਜਾਵੇਦ ਨੇ ਆਪਣੇ ਨਾਂਅ ਦੇ ਅੱਗੇ 'ਹੁਸੈਨ' ਦੀ ਥਾਂ 'ਅਲੀ' ਲਗਾਉਣ ਦਾ ਫੈਸਲਾ ਕੀਤਾ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network