ਫ਼ਿਲਮ 'ਪੁਸ਼ਪਾ 2' ਦੇ ਮੇਕਰਸ ਨੇ ਸੈੱਟ ਤੋਂ ਤਸਵੀਰ ਸਾਂਝੀ ਕਰ ਦਿਖਾਈ ਪਹਿਲੀ ਝਲਕ, ਪੜ੍ਹੋ ਪੂਰੀ ਖ਼ਬਰ

written by Pushp Raj | October 18, 2022 11:04am

First pic from the set film 'Pushpa 2': ਸਾਊਥ ਸੁਪਰ ਸਟਾਰ ਅੱਲੂ ਅਰਜੁਨ ਨੂੰ ਉਨ੍ਹਾਂ ਦੀ ਫ਼ਿਲਮ 'ਪੁਸ਼ਪਾ : ਦਿ ਰਾਈਜ਼' ਤੋਂ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਪ੍ਰਸਿੱਧੀ ਮਿਲੀ ਹੈ। ਹੁਣ ਇਸ ਫ਼ਿਲਮ ਦਾ ਸੀਕਵਲ ਬਣ ਰਿਹਾ ਹੈ ਤੇ ਫ਼ਿਲਮ ਦੇ ਦੂਜੇ ਪਾਰਟ ਦੀ ਸ਼ੂਟਿੰਗ ਵੀ ਸ਼ੁਰੂ ਹੋ ਚੁੱਕੀ ਹੈ। ਹਾਲ ਹੀ ਵਿੱਚ ਫ਼ਿਲਮ ਮੇਕਰਸ ਨੇ ਸੈੱਟ ਤੋਂ ਤਸਵੀਰ ਸਾਂਝੀ ਕੀਤੀ ਹੈ।

Image Source: Twitter

ਦੱਸ ਦਈਏ ਕਿ ਫ਼ਿਲਮ ਪੁਸ਼ਪਾ ਦੇ ਸੁਪਰਹਿੱਟ ਹੋਣ ਮਗਰੋਂ ਦਰਸ਼ਕ ਫ਼ਿਲਮ 'ਪੁਸ਼ਪਾ 2' ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਜਿਸ ਤੋਂ ਬਾਅਦ ਮੇਕਰਸ ਨੇ ਇਸ ਦੇ ਸੀਕਵਲ ਦੀ ਸ਼ੁਰੂਆਤ ਕਰ ਦਿੱਤੀ ਹੈ। ਹੁਣ ਮੇਕਰਸ ਨੇ ਪ੍ਰਸ਼ੰਸਕਾਂ ਦੇ ਉਤਸ਼ਾਹ ਨੂੰ ਵੇਖਦੇ ਹੋਏ ਸੈੱਟ ਤੋਂ ਪਹਿਲੀ ਤਸਵੀਰ ਸ਼ੇਅਰ ਕੀਤੀ ਹੈ।

ਇਸ ਤਸਵੀਰ ਤੋਂ ਇਹ ਸਾਫ਼ ਹੈ ਕਿ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਤੇ ਇਹ ਪ੍ਰਕਿਰਿਆ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਪ੍ਰਸ਼ੰਸਕ ਉਤਸ਼ਾਹਿਤ ਹਨ ਅਤੇ ਫ਼ਿਲਮ ਦੀ ਲੀਡ ਅਦਾਕਾਰਾ ਰਸ਼ਮਿਕਾ ਮੰਡਾਨਾ ਨੇ ਆਪਣੀ ਖੁਸ਼ੀ ਜ਼ਾਹਿਰ ਕਰਦੇ ਹੋਏ ਇਸ ਤਸਵੀਰ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

Image Source: Twitter

ਮੇਕਰਸ ਵੱਲੋਂ ਸ਼ੇਅਰ ਕੀਤੀ ਗਈ ਇਹ ਤਸਵੀਰ ਕੈਮਰੇ ਦੇ ਪਿੱਛੇ ਦੀ ਹੈ। ਇਸ ਵਿੱਚ ਫ਼ਿਲਮ ਦੀ ਟੀਮ ਕੰਮ ਕਰਦੀ ਹੋਈ ਦਿਖਾਈ ਦੇ ਰਹੀ ਹੈ। ਨਿਰਮਾਤਾਵਾਂ ਨੇ ਸੰਕੇਤ ਦਿੱਤਾ ਹੈ ਕਿ ਫ਼ਿਲਮ ਦਾ ਕੰਮ ਜ਼ੋਰਾਂ 'ਤੇ ਹੈ। ਇਸ ਤਸਵੀਰ 'ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਰਸ਼ਮਿਕਾ ਮੰਡਾਨਾ ਨੇ ਲਿਖਿਆ, 'ਇਹ ਦੇਖੋ, ਇਹ ਸਭ ਸ਼ੁਰੂ ਹੋ ਰਿਹਾ ਹੈ।' ਇਸ ਦੇ ਨਾਲ, ਉਸ ਨੇ ਡਾਂਸਿੰਗ ਗਰਲ ਦਾ ਇਮੋਜੀ ਬਣਾਇਆ।

ਫ਼ਿਲਮ 'ਪੁਸ਼ਪਾ: ਦਿ ਰਾਈਜ਼' ਵਿੱਚ ਅੱਲੂ ਅਰਜੁਨ, ਰਸ਼ਮਿਕਾ ਮੰਡਾਨਾ ਅਤੇ ਫਹਾਦ ਫਾਸਿਲ ਮੁੱਖ ਭੂਮਿਕਾਵਾਂ ਵਿੱਚ ਸਨ। ਹਾਲ ਹੀ 'ਚ ਖਬਰਾਂ ਆਈਆਂ ਸਨ ਕਿ ਅਰਜੁਨ ਕਪੂਰ ਫਹਾਦ ਫਾਸਿਲ ਦੀ ਥਾਂ ਲੈਣ ਜਾ ਰਹੇ ਹਨ। ਬਾਅਦ 'ਚ ਮੇਕਰਸ ਨੇ ਸਪੱਸ਼ਟ ਕੀਤਾ ਕਿ ਉਹ ਅਜਿਹਾ ਕੁਝ ਨਹੀਂ ਸੋਚ ਰਹੇ ਹਨ। ਉਨ੍ਹਾਂ ਨੇ ਫ਼ਿਲਮ ਵਿੱਚ ਫਹਾਦ ਫਾਸਿਲ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ ਅਤੇ ਅਜਿਹੀਆਂ ਖਬਰਾਂ ਨੂੰ ਖਾਰਿਜ ਕੀਤਾ ਹੈ।

Image Source: Twitter

ਹੋਰ ਪੜ੍ਹੋ: ਸੁਨੰਦਾ ਸ਼ਰਮਾ ਨੇ ਵੀਡੀਓ ਸ਼ੇਅਰ ਕਰ ਕੁੜੀਆਂ ਨੂੰ ਦੱਸਿਆ ਚੰਗੀ ਜ਼ਿੰਦਗੀ ਜਿਉਣ ਦਾ ਸੀਕ੍ਰੇਟ, ਵੇਖੋ ਵੀਡੀਓ

ਦੱਸ ਦੇਈਏ ਕਿ 'ਪੁਸ਼ਪਾ' 17 ਦਸੰਬਰ 2021 ਨੂੰ ਰਿਲੀਜ਼ ਹੋਈ ਸੀ। ਫ਼ਿਲਮ ਦਾ ਨਿਰਦੇਸ਼ਨ ਸੁਕੁਮਾਰ ਨੇ ਕੀਤਾ ਸੀ ਤੇ ਉਹ ਸੀਕਵਲ ਫ਼ਿਲਮ 'ਪੁਸ਼ਪਾ 2' ਦੇ ਨਿਰਦੇਸ਼ਕ ਵੀ ਹਨ। ਇਹ ਫ਼ਿਲਮ ਅਸਲ ਵਿੱਚ ਤੇਲਗੂ ਵਿੱਚ ਹੈ। ਇਸ ਨੂੰ ਹਿੰਦੀ ਸਣੇ ਹੋਰ ਕਈ ਭਾਸ਼ਾਵਾਂ ਵਿੱਚ ਰਿਲੀਜ਼ ਕੀਤਾ ਗਿਆ ਸੀ ਅਤੇ ਇਹ ਫ਼ਿਲਮ ਸੁਪਰਹਿੱਟ ਸਾਬਿਤ ਹੋਈ ਹੈ। ਹੁਣ ਦਰਸ਼ਕ ਇਸ ਫ਼ਿਲਮ ਦੇ ਸੀਕਵਲ ਫ਼ਿਲਮ 'ਪੁਸ਼ਪਾ 2' ਦੇ ਜਲਦ ਰਿਲੀਜ਼ ਹੋਣ ਦੀ ਉਡੀਕ ਕਰ ਰਹੇ ਹਨ।

You may also like