
ਬਲਵਿੰਦਰ ਸਿੰਘ ਜਟਾਣਾ (balwinder singh jattana) ਦਾ ਜ਼ਿਕਰ ਸਿੱਧੂ ਮੂਸੇਵਾਲਾ (Sidhu Moose Wala) ਦੇ ਲੀਕ ਹੋਏ ਗੀਤ ‘ਐੱਸ ਵਾਈ ਐੱਲ’ (SYL) ‘ਚ ਜ਼ਿਕਰ ਕੀਤਾ ਗਿਆ ਹੈ । ਸਿੱਧੂ ਮੂਸੇਵਾਲਾ ਦੇ ਗੀਤ ‘ਚ ਇਸ ਨਾਮ ਦੀ ਖੂਬ ਚਰਚਾ ਹੋ ਰਹੀ ਹੈ ।ਇਹ ਗੀਤ ਅੱਜ ਸ਼ਾਮ ਨੂੰ ਰਿਲੀਜ਼ ਹੋਣ ਜਾ ਰਿਹਾ ਹੈ, ਪਰ ਇਸ ਤੋਂ ਪਹਿਲਾਂ ਇਹ ਗੀਤ ਲੀਕ ਹੋ ਚੁੱਕਿਆ ਹੈ ।ਪਰ ਆਫੀਸ਼ੀਅਲ ਤੌਰ ‘ਤੇ ਅੱਜ ਇਹ ਗੀਤ ਰਿਲੀਜ਼ ਹੋਣ ਜਾ ਰਿਹਾ ਹੈ । ਜਿਸ ਨੂੰ ਲੈ ਕੇ ਮਰਹੂਮ ਗਾਇਕ ਦੇ ਪ੍ਰਸ਼ੰਸਕ ਵੀ ਕਾਫੀ ਉਤਸ਼ਾਹਿਤ ਹਨ ।
ਸਿੱਧੂ ਮੂਸੇਵਾਲਾ ਦਾ ਇਹ ਗੀਤ ਪੰਜਾਬ ਦੇ ਪੰਜਾਬ ਦੇ ਸਮਾਜਿਕ-ਰਾਜਨੀਤਕ ਮੁੱਦਿਆਂ ਅਤੇ ਖਾਸ ਕਰਕੇ ਐਸਵਾਈਐਲ (ਸਤਲੁਜ-ਯਮੁਨਾ ਲਿੰਕ) ਬਾਰੇ ਗੱਲ ਕਰਦਾ ਹੈ। ਸਿੱਧੂ ਮੂਸੇਵਾਲਾ ਨੇ ਐਸਵਾਈਐਲ ਗੀਤ ਵਿੱਚ ‘ਬਲਵਿੰਦਰ ਸਿੰਘ ਜਟਾਣਾ’ ਦਾ ਵੀ ਜ਼ਿਕਰ ਕੀਤਾ, ਜੋ ਪੰਜਾਬ ਦੇ ਇਤਿਹਾਸ ਅਤੇ ਖਾਸ ਕਰਕੇ ਐਸਵਾਈਐਲ ਦੀ ਇੱਕ ਮਹੱਤਵਪੂਰਨ ਹਸਤੀ ਹੈ।

ਹੋਰ ਪੜ੍ਹੋ : ‘ਵੱਗ ਕਤੀੜਾਂ ਦਾ ਸ਼ੇਰਾਂ ਨਾਲ ਨਹੀ ਰਲਦਾ’ ਗਿੱਪੀ ਗਰੇਵਾਲ ਨੇ ਸਿੱਧੂ ਮੂਸੇਵਾਲਾ ਦੇ ਇਸ ਗੀਤ ਰਾਹੀਂ ਗਾਇਕ ਨੂੰ ਕੀਤਾ ਯਾਦ
ਬਲਵਿੰਦਰ ਸਿੰਘ ਜਟਾਣਾ ਨੂੰ ਸਿੱਖ ਕੌਮ ਦੇ ਹੀਰੋ ਵਜੋਂ ਜਾਣਿਆ ਜਾਂਦਾ ਹੈ । ਉਸ ਨੇ ਐੱਸਵਾਈਐੱਲ ਦੇ ਵਿਰੋਧ ‘ਚ ਮੁੱਖ ਭੂਮਿਕਾ ਨਿਭਾਈ ਸੀ ਅਤੇ ਉਸ ਦੇ ਇਸ ਵਿਰੋਧ ਦਾ ਲੋਕਾਂ ਵੱਲੋਂ ਵੀ ਸੁਆਗਤ ਕੀਤਾ ਗਿਆ ਸੀ । ਦਰਅਸਲ ੧੯੮੨ ‘ਚ ਸਤਲੁਜ ਯਮੁਨਾ ਲਿੰਕ ਨਹਿਰ ਦੀ ਤਜਵੀਜ਼ ਰੱਖੀ ਗਈ ਸੀ,

ਜਿਸ ਦਾ ਮਕਸਦ ਇਸ ਨਹਿਰ ਦੇ ਜ਼ਰੀਏ ਪੰਜਾਬ ਦਾ ਪਾਣੀ ਹਰਿਆਣਾ, ਰਾਜਸਥਾਨ ਤੇ ਹੋਰ ਗੁਆਂਢੀ ਸੂਬਿਆਂ ‘ਚ ਪਹੁੰਚਾਉਣਾ ਸੀ ।ਬਲਵਿੰਦਰ ਸਿੰਘ ਜਟਾਣਾ ਹੀ ਉਹ ਸ਼ਖਸ ਸੀ ਜਿਸ ਨੇ ੧੯੯੦ ‘ਚ ਆਪਣੇ ਸਾਥੀਆਂ ਨਾਲ ਮਿਲ ਕੇ ਚੰਡੀਗੜ੍ਹ ਇਸ ਪ੍ਰੋਜੈਕਟ ਦੇ ਮੁੱਖ ਦਫਤਰ ‘ਚ ਪਹੁੰਚ ਕੇ ਅਫਸਰਾਂ ਦੇ ਨਾਲ ਮੁਲਾਕਾਤ ਕੀਤੀ ਅਤੇ ਇਸ ਪ੍ਰੋਜੈਕਟ ਨੂੰ ਉੱਥੇ ਰੋਕ ਦਿੱਤਾ ਗਿਆ ਸੀ ।
View this post on Instagram