Trending:
ਜਾਣੋ ਆਖਿਰ ਭਾਰਤ 'ਚ ਕਿਉਂ ਬੰਦ ਕੀਤਾ ਗਿਆ ਹੈ ਸਿੱਧੂ ਮੂਸੇਵਾਲਾ ਦਾ ਗੀਤ 'SYL'
Sidhu Moose wala's song 'SYL' : ਪੰਜਾਬੀ ਮਿਊਜ਼ਿਕ ਜਗਤ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ, ਜਿਨ੍ਹਾਂ ਦਾ 29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਸਿੱਧੂ ਮੂਸੇਵਾਲਾ ਦਾ ਪਹਿਲਾ ਗੀਤ 'SYL' ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਸੀ। ਇਸ ਗੀਤ ਦੇ ਰਿਲੀਜ਼ ਤੋਂ ਬਾਅਦ ਫੈਨਜ਼ ਵੱਲੋਂ ਕਾਫੀ ਜ਼ਿਆਦਾ ਪਿਆਰ ਮਿਲਿਆ। ਇਸ ਗੀਤ ਨੇ ਕਈ ਰਿਕਾਰਡਜ਼ ਵੀ ਬਣਾਏ। ਪਰ ਬੀਤੇ ਦਿਨ ਸਿੱਧੂ ਮੂਸੇਵਾਲਾ ਦੇ ਇਸ ਗੀਤ ਨੂੰ ਭਾਰਤ ਵਿੱਚ ਬੈਨ ਕਰ ਦਿੱਤਾ ਗਿਆ ਆਖਿਰ ਇਸ ਪਿਛੇ ਕੀ ਵਜ੍ਹਾ ਹੈ ਆਓ ਜਾਣਦੇ ਹਾਂ।
Image Source: Instagram
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ 26 ਦਿਨਾਂ ਬਾਅਦ ਉਨ੍ਹਾਂ ਦਾ ਗੀਤ ''SYL' ਰਿਲੀਜ਼ ਹੋਇਆ ਸੀ। ਜਿੱਥੇ ਇੱਕ ਪਾਸੇ ਗਾਇਕ ਦੇ ਫੈਨਸ ਗੀਤ ਨੂੰ ਲੈ ਕੇ ਕਾਫੀ ਖੁਸ਼ ਨਜ਼ਰ ਆ ਰਹੇ ਸਨ। ਇਸ ਦੇ ਨਾਲ ਹੀ ਇਹ ਗੀਤ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਵਿਵਾਦਾਂ ਦਾ ਹਿੱਸਾ ਬਣ ਗਿਆ ਹੈ।
ਤਿੰਨ ਦਿਨ ਪਹਿਲਾਂ ਹੀ ਰਿਲੀਜ਼ ਹੋਏ ਇਸ ਗੀਤ ਨੂੰ ਸਿੱਧੂ ਮੂਸੇਵਾਲਾ ਦੇ ਫੈਨਜ਼ ਦਾ ਅਥਾਹ ਪਿਆਰ ਮਿਲਿਆ ਹੈ। ਇਹ ਗੀਤ ਯੂਟਿਊਬ ਚੈਨਲਸ 'ਤੇ ਕਈ ਰਿਕਾਰਡਸ ਬਣਾਉਂਦੇ ਹੋਏ ਨੰਬਰ 1 ਟ੍ਰੈਂਡਿੰਗ ਉੱਤੇ ਚੱਲ ਰਿਹਾ ਸੀ, ਪਰ ਹੁਣ ਗਾਇਕ ਦੇ ਪ੍ਰਸ਼ੰਸਕਾਂ ਲਈ ਇੱਕ ਬੁਰੀ ਖ਼ਬਰ ਸਾਹਮਣੇ ਆਈ ਹੈ।
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਹਾਲ ਹੀ ਵਿੱਚ ਰਿਲੀਜ਼ ਹੋਏ ਗੀਤ 'ਐਸਵਾਈਐਲ' (SYL) ਨੂੰ ਕੇਂਦਰ ਸਰਕਾਰ ਨੇ ਯੂਟਿਊਬ ਚੈਨਲ ਤੋਂ ਹਟਵਾ ਦਿੱਤਾ ਹੈ। ਸਿੱਧੂ ਮੂਸੇਵਾਲਾ ਦੇ ਗੀਤ ਵਿੱਚ ਐਸ.ਵਾਈ.ਐਲ (ਸਤਲੁਜ-ਯਮੁਨਾ ਲਿੰਕ) ਨਹਿਰ ਦੇ ਪਾਣੀਆਂ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦਰਮਿਆਨ ਚੱਲ ਰਹੇ ਵਿਵਾਦ ਦੀ ਗੱਲ ਕੀਤੀ ਗਈ ਸੀ।
Image Source: Instagram
ਖਬਰਾਂ ਮੁਤਾਬਕ ਗੀਤ 'ਚ ਸਿਆਸੀ ਮੁੱਦਿਆਂ 'ਤੇ ਕਾਫੀ ਚਰਚਾ ਕੀਤੀ ਗਈ ਹੈ। ਗੀਤ ਵਿੱਚ ਐਸਵਾਈਐਲ (ਸਤਲੁਜ-ਯਮੁਨਾ ਲਿੰਕ) ਨਹਿਰ ਦੇ ਪਾਣੀ ਅਤੇ ਬੰਦੀ ਸਿੱਖਾਂ ਦੇ ਮੁੱਦੇ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦਰਮਿਆਨ ਲਗਾਤਾਰ ਝਗੜਾ ਹੁੰਦਾ ਰਿਹਾ। ਇੰਨਾ ਹੀ ਨਹੀਂ ਇਸ ਗੀਤ 'ਚ ਕਿਸਾਨ ਅੰਦੋਲਨ ਅਤੇ ਲਾਲ ਕਿਲੇ 'ਤੇ ਵਾਪਰੀ ਘਟਨਾ ਦਾ ਵੀ ਜ਼ਿਕਰ ਕੀਤਾ ਗਿਆ ਹੈ।
4 ਮਿੰਟ 9 ਸੈਕਿੰਡ ਦੇ ਇਸ ਗੀਤ ਦੇ ਬੋਲ ਪੰਜਾਬ ਦੇ ਪਾਣੀਆਂ ਅਤੇ ਇਸ ਨਾਲ ਜੁੜੇ ਹੋਰ ਮੁੱਦਿਆਂ ਦੇ ਆਲੇ-ਦੁਆਲੇ ਘੁੰਮਦੇ ਹਨ। ਗੀਤ ਵਿਵਾਦ ਪੈਦਾ ਨਾ ਕਰੇ, ਇਸ ਲਈ ਕੇਂਦਰ ਸਰਕਾਰ ਨੇ ਗੀਤ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। ਨਾਲ ਹੀ ਇਸ ਗੀਤ ਨੂੰ ਗਾਇਕ ਦੇ ਯੂਟਿਊਬ ਚੈਨਲ ਤੋਂ ਵੀ ਹਟਾ ਦਿੱਤਾ ਗਿਆ ਹੈ।
Image Source: Instagram
ਹੋਰ ਪੜ੍ਹੋ: ਕਪੂਰ ਖਾਨਦਾਨ ਤੋਂ ਆਈ ਖੁਸ਼ਖਬਰੀ, ਜਲਦ ਹੀ ਮਾਤਾ-ਪਿਤਾ ਬਨਣ ਵਾਲੇ ਨੇ ਰਣਬੀਰ ਕਪੂਰ ਤੇ ਆਲਿਆ ਭੱਟ
ਦੱਸ ਦੇਈਏ ਕਿ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ 29 ਮਈ 2022 ਦੀ ਸ਼ਾਮ ਨੂੰ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਪੂਰੀ ਇੰਡਸਟਰੀ ਵਿੱਚ ਸੋਗ ਦੀ ਲਹਿਰ ਸੀ। ਅੰਤਿਮ ਅਰਦਾਸ ਦੌਰਾਨ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਸੀ ਕਿ ਉਹ ਅਗਲੇ 5-7 ਸਾਲਾਂ ਤੱਕ ਆਪਣੇ ਪੁੱਤਰ ਨੂੰ ਗੀਤਾਂ ਰਾਹੀਂ ਜ਼ਿੰਦਾ ਰੱਖਣ ਦਾ ਵਾਅਦਾ ਕਰਦੇ ਹਨ। ਜਿਸ ਤੋਂ ਬਾਅਦ ਇਹ ਪਹਿਲਾ ਗੀਤ ਸੀ ਜੋ ਰਿਲੀਜ਼ ਹੋਇਆ ਸੀ, ਪਰ ਕੇਂਦਰ ਸਰਕਾਰ ਵੱਲੋਂ ਸਿੱਧੂ ਦੇ ਗੀਤ ਨੂੰ ਹਟਵਾਏ ਜਾਣ 'ਤੇ ਉਨ੍ਹਾਂ ਦੇ ਫੈਨਜ਼ ਬੇਹੱਦ ਨਰਾਜ਼ ਹਨ।
View this post on Instagram