ਲਖਵਿੰਦਰ ਵਡਾਲੀ ਦੇ ਨਵੇਂ ਗੀਤ ਤਮੰਨਾ ਦੀ ਪਹਿਲੀ ਝਲਕ ਆਈ ਸਾਹਮਣੇ, ਵੇਖੋ ਵੀਡੀਓ

Written by  Lajwinder kaur   |  March 20th 2019 11:00 AM  |  Updated: March 20th 2019 11:07 AM

ਲਖਵਿੰਦਰ ਵਡਾਲੀ ਦੇ ਨਵੇਂ ਗੀਤ ਤਮੰਨਾ ਦੀ ਪਹਿਲੀ ਝਲਕ ਆਈ ਸਾਹਮਣੇ, ਵੇਖੋ ਵੀਡੀਓ

ਲਖਵਿੰਦਰ ਵਡਾਲੀ ਦੇ ਨਵੇਂ ਗੀਤ ਤਮੰਨਾ ਦੀ ਪਹਿਲੀ ਝਲਕ ਆਈ ਸਾਹਮਣੇ, ਵੇਖੋ ਵੀਡੀਓ: ਪੰਜਾਬੀ ਗਾਇਕ ਲਖਵਿੰਦਰ ਵਡਾਲੀ ਜਿਹੜੇ ਆਪਣੇ ਸੁਰਾਂ ਦੇ ਰੰਗਾਂ ਦੇ ਨਾਲ ਸਭ ਨੂੰ ਰੰਗ ਦਿੰਦੇ ਹਨ। ਗਾਇਕੀ ਘਰਾਣੇ ਨਾਲ ਸਬੰਧ ਰੱਖਣ ਵਾਲੇ ਲਖਵਿੰਦਰ ਵਡਾਲੀ ਜਿਹਨਾਂ ਦਾ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਵੱਡਾ ਯੋਗਦਾਨ ਹੈ। ਲਖਵਿੰਦਰ ਵਡਾਲੀ ਜਿਹੜੇ ਬਹੁਤ ਜਲਦ ਆਪਣਾ ਨਵਾਂ ਗੀਤ ਤਮੰਨਾ ਲੈ ਕੇ ਆਉਣ ਵਾਲੇ ਹਨ। ਲਖਵਿੰਦਰ ਵਡਾਲੀ ਨੇ ਆਪਣੇ ਇੰਸਟਾਗ੍ਰਾਮ ਉੱਤੇ ਨਵੇਂ ਗਾਣੇ ਤਮੰਨਾ ਦੀ ਪਹਿਲੀ ਝਲਕ ਸ਼ੇਅਰ ਕੀਤੀ ਹੈ। ਵੀਡੀਓ ‘ਚ ਲਖਵਿੰਦਰ ਵਡਾਲੀ ਦੀ ਬਹੁਤ ਸੋਹਣੀ ਲੁੱਕ ਦੇਖਣ ਨੂੰ ਮਿਲ ਰਹੀ ਹੈ। ਤਮੰਨਾ ਗੀਤ ਦਾ ਟੀਜ਼ਰ ਬਹੁਤ ਹੀ ਸੋਹਣਾ ਬਣਾਇਆ ਹੈ।

View this post on Instagram

 

Coming very soon... #lakhwinderwadali #bollywood #filmisnotdead #lakhwinderwadaliofficial #music #pollypocket #instantpollywood

A post shared by Lakhwinder Wadali (@lakhwinderwadaliofficial) on

ਹੋਰ ਵੇਖੋ:ਫਿਲਮ ‘ਓ ਅ’ ‘ਚ ਤਰਸੇਮ ਜੱਸੜ ਤੇ ਨੀਰੂ ਬਾਜਵਾ ਦੀ ਪਹਿਲੀ ਝਲਕ ਆਈ ਸਾਹਮਣੇ

ਇਸ ਤੋਂ ਪਹਿਲਾਂ ਲਖਵਿੰਦਰ ਵਡਾਲੀ ਨੇ ਆਪਣੇ ਗੀਤ ਤਮੰਨਾ ਦਾ ਪੋਸਟਰ ਫੈਨਜ਼ ਦੇ ਨਾਲ ਸਾਂਝਾ ਕੀਤਾ ਹੈ। ਜਿਹੜਾ ਸੋਸ਼ਲ ਮੀਡੀਆ ਉੱਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਲਖਵਿੰਦਰ ਵਡਾਲੀ ਦੇ ਇਸ ਰੋਮਾਂਟਿਕ ਗੀਤ ਦੇ ਬੋਲ ਉਦਾਰ ਨੇ ਲਿਖੇ ਹਨ। ਤਮੰਨਾ ਗੀਤ ਦਾ ਮਿਊਜ਼ਿਕ Cheetah ਵੱਲੋਂ ਦਿੱਤਾ ਗਿਆ ਹੈ। ਵੀਡੀਓ ਨੂੰ ਪਰਮੋਦ ਸ਼ਰਮਾ ਰਾਣਾ ਵੱਲੋਂ ਤਿਆਰ ਕੀਤੀ ਗਈ ਹੈ। ਲਖਵਿੰਦਰ ਵਡਾਲੀ ਜ਼ਿਆਦਾਤਰ ਰੋਮਾਂਟਿਕ ਗੀਤ ਤੇ ਸੈਡ ਗੀਤ ਵਾਲਾ ਜੌਨਰ ਸੁਣਨ ਮਿਲਦਾ ਹੈ।  ਲਖਵਿੰਦਰ ਵਡਾਲੀ ਵੱਲੋਂ ਗਾਏ ਗੀਤਾਂ ਨੂੰ ਹਮੇਸ਼ਾਂ ਹੀ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ। ਲਖਵਿੰਦਰ ਵਡਾਲੀ ਦਾ ਇਹ ਗੀਤ 21 ਮਾਰਚ ਨੂੰ ਸਰੋਤਿਆਂ ਦੇ ਰੁਬਰੂ ਹੋਵੇਗਾ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network