ਭਾਰਤੀ ਸਿੰਘ ਦੇ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ 'ਤੇ ਹੋਈ FIR ਦਰਜ

written by Pushp Raj | May 17, 2022

ਭਾਰਤੀ ਸਿੰਘ ਆਪਣੀ ਕਾਮੇਡੀ ਦੇ ਕਾਰਨ ਜਿਥੇ ਮਸ਼ਹੂਹ ਹੈ, ਉਥੇ ਹੀ ਹੁਣ ਭਾਰਤੀ ਨੂੰ ਕਾਮੇਡੀ ਕਰਨਾ ਬੇਹਦ ਭਾਰੀ ਪੈ ਗਿਆ। ਸਿੱਖਾਂ ਦੇ ਦਾੜੀ ਮੁੱਛ ਨੂੰ ਲੈ ਕੇ ਕੀਤੇ ਗਏ ਮਜ਼ਾਕ ਦੇ ਖਿਲਾਫ ਹੁਣ ਭਾਰਤੀ ਸਿੰਘ ਉੱਤੇ ਐਫਆਈਆਰ ਦਰਜ ਹੋ ਗਈ ਹੈ।

FIR registered against Bharti Singh over her beard remark Image Source: Twitter

ਭਾਰਤੀ ਸਿੰਘ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਦਾੜ੍ਹੀ ਅਤੇ ਮੁੱਛਾਂ ਬਾਰੇ ਟਿੱਪਣੀ ਕਰ ਰਹੀ ਹੈ। ਇਸ ਨੂੰ ਲੈ ਕੇ ਭਾਰਤੀ ਨੂੰ ਖੂਬ ਟ੍ਰੋਲ ਕੀਤਾ ਜਾ ਰਿਹਾ ਸੀ ਅਤੇ ਅੰਮ੍ਰਿਤਸਰ 'ਚ ਪ੍ਰਦਰਸ਼ਨ ਵੀ ਕੀਤਾ ਗਿਆ ਸੀ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਐਸ) ਦੀ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਅਤੇ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਗਈ ਸੀ। ਹੁਣ ਕਾਮੇਡੀਅਨ ਭਾਰਤੀ ਸਿੰਘ ਖਿਲਾਫ ਆਈਪੀਸੀ ਦੀ ਧਾਰਾ 295ਏ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।

FIR registered against Bharti Singh over her beard remark Image Source: Twitter

ਭਾਰਤੀ ਦੀ ਜੋ ਵੀਡੀਓ ਵਾਇਰਲ ਹੋਈ ਹੈ, ਉਸ 'ਚ ਉਹ ਕਾਮੇਡੀ ਸ਼ੋਅ ਦੌਰਾਨ ਜੈਸਮੀਨ ਭਸੀਨ ਨਾਲ ਬੈਠੀ ਨਜ਼ਰ ਆ ਰਹੀ ਹੈ। ਫਿਰ ਭਾਰਤੀ ਕਹਿੰਦੀ ਹੈ, 'ਤੁਹਾਨੂੰ ਦਾੜ੍ਹੀ-ਮੁੱਛਾਂ ਦੀ ਕੀ ਲੋੜ ਹੈ? ਦੁੱਧ-ਪਾਣੀ ਦੇ ਬਾਅਦ ਦਾੜ੍ਹੀ ਨੂੰ ਮੂੰਹ 'ਚ ਪਾਓ, ਤਾਂ ਦਾੜ੍ਹੀ ਦਾ ਸੁਆਦ ਆਉਂਦਾ ਹੈ। ਮੇਰੇ ਸਾਰੇ ਦੋਸਤ ਜਿਨ੍ਹਾਂ ਦਾ ਹੁਣੇ-ਹੁਣੇ ਵਿਆਹ ਹੋਇਆ ਹੈ, ਸਾਰਾ ਦਿਨ ਦਾੜ੍ਹੀ ਤੋਂ ਜੂਆਂ ਕੱਢਣ ਵਿੱਚ ਰੁੱਝੇ ਹੋਏ ਹਨ। ਭਾਰਤੀ ਦਾ ਇਹ ਮਜ਼ਾਕ ਕਿਸੇ ਨੂੰ ਪਸੰਦ ਨਹੀਂ ਆਇਆ ਅਤੇ ਉਸ ਦਾ ਵਿਰੋਧ ਕੀਤਾ ਜਾ ਰਿਹਾ ਹੈ।

ਇਸ 'ਤੇ ਸਿੱਖ ਭਾਈਚਾਰੇ ਨੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਸੀ। ਇਸ ਦੇ ਨਾਲ ਹੀ ਸਿੱਖ ਭਾਈਚਾਰੇ ਨੇ ਭਾਰਤੀ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਸੀ। ਇਸ ਮਾਮਲੇ 'ਚ ਭਾਰਤੀ ਨੇ ਹੱਥ ਜੋੜ ਕੇ ਮੁਆਫੀ ਵੀ ਮੰਗੀ ਪਰ ਕੋਈ ਫਾਇਦਾ ਨਹੀਂ ਹੋਇਆ ਅਤੇ ਹੁਣ ਉਸ ਦੇ ਖਿਲਾਫ ਐੱਫ.ਆਈ.ਆਰ. ਦਰਜ ਹੋ ਚੁੱਕੀ ਹੈ। ਕਾਮੇਡੀਅਨ ਭਾਰਤੀ ਸਿੰਘ ਖ਼ਿਲਾਫ਼ ਜਲੰਧਰ ਦੇ ਥਾਣਾ ਆਦਮਪੁਰ ਵਿਖੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇੱਕ ਹੋਰ ਮਾਮਲਾ ਦਰਜ ਹੋਇਆ ਹੈ। 

ਹੋਰ ਪੜ੍ਹੋ : ਯੁਵਰਾਜ ਹੰਸ ਪਰਿਵਾਰ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪੁੱਜੇ, ਵੇਖੋ ਤਸਵੀਰਾਂ

ਹਾਲਾਂਕਿ, ਭਾਰਤੀ ਨੇ ਇੱਕ ਵੀਡੀਓ ਸ਼ੇਅਰ ਕਰਕੇ ਸਾਰਿਆਂ ਤੋਂ ਹੱਥ ਜੋੜ ਕੇ ਮੁਆਫੀ ਵੀ ਮੰਗੀ ਹੈ। ਭਾਰਤੀ ਨੇ ਕਿਹਾ ਕਿ ਜਿਨ੍ਹਾਂ ਨੂੰ ਵੀ ਇਸ ਵੀਡੀਓ 'ਤੇ ਇਤਰਾਜ਼ ਹੈ, ਉਹ ਇਸ ਨੂੰ ਇੱਕ ਵਾਰ ਜ਼ਰੂਰ ਦੇਖਣ। ਮੈਂ ਕਦੇ ਵੀ ਕਿਸੇ ਧਰਮ ਜਾਂ ਜਾਤ ਬਾਰੇ ਕੁਝ ਨਹੀਂ ਕਿਹਾ। ਮੇਰਾ ਕਿਸੇ ਨੂੰ ਨਾਰਾਜ਼ ਕਰਨ ਦਾ ਇਰਾਦਾ ਨਹੀਂ ਸੀ। ਮੈਂ ਖੁਦ ਪੰਜਾਬੀ ਹਾਂ ਅਤੇ ਪੰਜਾਬ ਦਾ ਸਤਿਕਾਰ ਕਰਾਂਗੀ। ਮੈਂ ਲੋਕਾਂ ਨੂੰ ਹਸਾਉਣ ਲਈ ਕਾਮੇਡੀ ਕਰਦੀ ਹਾਂ, ਕਿਸੇ ਨੂੰ ਦੁਖੀ ਕਰਨ ਲਈ ਨਹੀਂ। ਜੇਕਰ  ਮੇਰੀਆਂ ਗੱਲਾਂ ਦਾ ਬੁਰਾ ਲੱਗਾ ਹੋਵੇ ਤਾਂ ਭੈਣ ਸਮਝ ਕੇ ਮੁਆਫ ਕਰਨਾ।

You may also like