ਯੁਵਰਾਜ ਹੰਸ ਪਰਿਵਾਰ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪੁੱਜੇ, ਵੇਖੋ ਤਸਵੀਰਾਂ

written by Pushp Raj | May 17, 2022

ਪੰਜਾਬੀ ਅਦਾਕਾਰਾ ਯੁਵਰਾਜ ਹੰਸ ਆਪਣੀ ਪਤਨੀ ਮਾਨਸੀ ਸ਼ਰਮਾ ਤੇ ਪੁੱਤਰ ਨਾਲ ਸੋਮਵਾਰ ਨੂੰ ਅੰਮ੍ਰਿਤਸਰ ਸਥਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ। ਇਥੇ ਉਨ੍ਹਾਂ ਨੇ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।

Yuvraj Hans, his family pay obeisance at Golden Temple in Amritsar Image Source: Instagram

ਯੁਵਰਾਜ ਹੰਸ ਨੇ ਆਪਣੇ ਇੰਸਟਾਗ੍ਰਾਮ 'ਤੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ, "ਮੇਰੇ ਪਿਆਰਿਆਂ ਨਾਲ ਸਵਰਗ ਦੀ ਯਾਤਰਾ।" ਉਨ੍ਹਾਂ ਹੀ ਤਸਵੀਰਾਂ 'ਤੇ ਟਿੱਪਣੀ ਕਰਦੇ ਹੋਏ ਮਾਨਸੀ ਸ਼ਰਮਾ ਨੇ ਦੋ ਦਿਲ ਦੀਆਂ ਅੱਖਾਂ ਵਾਲਾ ਈਮੋਜੀ ਪੋਸਟ ਕੀਤਾ ਹੈ।

ਤਸਵੀਰਾਂ 'ਚ ਯੁਵਰਾਜ ਹੰਸ ਨੂੰ ਬੇਟੇ ਨੂੰ ਗੋਦ ਵਿੱਚ ਚੁੱਕੇ ਹੋਏ ਦੇਖਿਆ ਜਾ ਸਕਦਾ ਹੈ। ਜਦੋਂ ਕਿ ਉਨ੍ਹਾਂ ਦੀ ਪਤਨੀ ਮਾਨਸੀ ਸ਼ਰਮਾ ਉਨ੍ਹਾਂ ਦੇ ਨਾਲ ਪੋਜ਼ ਦੇ ਰਹੀ ਹੈ। ਯੁਵਰਾਜ ਨੂੰ ਚਿੱਟੇ ਰੰਗ ਦਾ ਕੁੜਤਾ ਪਜਾਮਾ ਪਾਇਆ ਹੋਇਆ ਹੈ। ਜਦੋਂ ਕਿ ਮਾਨਸੀ ਨੇ ਫੁੱਲਦਾਰ ਲਾਲ ਅਤੇ ਚਿੱਟੇ ਰੰਗ ਦਾ ਸੂਟ ਪਾਇਆ ਹੋਇਆ ਹੈ।

Yuvraj Hans, his family pay obeisance at Golden Temple in Amritsar Image Source: Instagram

ਹਰਿਮੰਦਰ ਸਾਹਿਬ ਦੀ ਫੇਰੀ ਦੌਰਾਨ, ਯੁਵਰਾਜ ਹੰਸ ਅਤੇ ਮਾਨਸੀ ਸ਼ਰਮਾ ਨੇ ਕਿਹਾ ਕਿ ਉਹ ਆਪਣੀ ਸੁੱਖਣਾ ਪੂਰੀ ਕਰਨ ਲਈ ਅਤੇ ਵਾਹਿਗੁਰੂ ਦਾ ਧੰਨਵਾਦ ਕਰਨ ਲਈ ਪਵਿੱਤਰ ਅਸਥਾਨ ਦੇ ਦਰਸ਼ਨ ਕਰਨ ਆਏ ਹਨ।

Yuvraj Hans, his family pay obeisance at Golden Temple in Amritsar Image Source: Instagram

ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ਬਾਬਾ ਜੀ ਦੀ ਉਨ੍ਹਾਂ ਦੇ ਪਰਿਵਾਰ ਤੇ ਅਪਾਰ ਕਿਰਪਾ ਹੈ। ਇਸ ਲਈ ਉਹ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਲਈ ਆਏ ਹਨ। ਉਨ੍ਹਾਂ ਪਰਿਵਾਰ ਦੀ ਸ਼ਾਂਤੀ ਅਤੇ ਤੰਦਰੁਸਤੀ ਲਈ ਅਰਦਾਸ ਕੀਤੀ।
ਹਾਲ ਹੀ 'ਚ ਯੁਵਰਾਜ ਹੰਸ ਅਤੇ ਮਾਨਸੀ ਸ਼ਰਮਾ ਨੇ ਆਪਣੇ ਬੇਟੇ ਹਰਦਾਨ ਦਾ ਜਨਮਦਿਨ ਮਨਾਇਆ। ਜੋੜੇ ਨੂੰ 2020 ਵਿੱਚ ਇੱਕ ਬੱਚੇ ਦੀ ਬਖਸ਼ਿਸ਼ ਹੋਈ ਸੀ।

Yuvraj Hans, his family pay obeisance at Golden Temple in Amritsar Image Source: Instagram

ਹੋਰ ਪੜ੍ਹੋ : ਭਾਰਤੀ ਸਿੰਘ ਦੇ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ 'ਤੇ ਹੋਈ FIR ਦਰਜ

ਵਰਕ ਫਰੰਟ ਦੀ ਗੱਲ ਕਰੀਏ ਤਾਂ ਦੋਵੇਂ ਸਿਤਾਰਿਆਂ ਨੇ ਇੰਡਸਟਰੀ ਵਿੱਚ ਬਹੁਤ ਵੱਡਾ ਨਾਮ ਕਮਾਇਆ ਹੈ ਅਤੇ ਉਹ ਵਿਰਾਸਤ ਨੂੰ ਹੋਰ ਅੱਗੇ ਲਿਜਾਣ ਲਈ ਤਿਆਰ ਹਨ।ਯੁਵਰਾਜ ਹੰਸ ਨੇ ਪਿਛਲੇ ਸਾਲ ਪੰਜਾਬੀ ਫਿਲਮ ਯਾਰ ਅਣਮੁੱਲੇ ਰਿਟਰਨ ਕੀਤੀ ਸੀ। ਹੁਣ ਮਾਨਸੀ ਅਤੇ ਯੁਵਰਾਜ ਪੰਜਾਬੀ ਫਿਲਮ 'ਪਰਿੰਦੇ' 'ਚ ਇਕੱਠੇ ਨਜ਼ਰ ਆਉਣਗੇ।

 

 

View this post on Instagram

 

A post shared by Yuvraaj Hans (@yuvrajhansofficial)

You may also like