
FIR filed against Ranveer Singh under IT Act for his latest photoshoot: ਸੋਸ਼ਲ ਮੀਡੀਆ ਉੱਤੇ ਰਣਵੀਰ ਸਿੰਘ ਜੋ ਕਿ ਆਪਣੇ ਅੰਤਰੰਗੀ ਆਉਟਫਿੱਟ ਨੂੰ ਲੈ ਕੇ ਚਰਚਾ ‘ਚ ਬਣੇ ਰਹਿੰਦੇ ਹਨ। ਪਰ ਇਸ ਵਾਰ ਉਸ ਨੇ ਆਪਣੀ ਬਿਨ੍ਹਾਂ ਕੱਪੜਿਆਂ ਵਾਲੀਆਂ ਤਸਵੀਰਾਂ ਨੂੰ ਸ਼ੇਅਰ ਕਰਕੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦੱਸ ਦਈਏ ਨਿਊਡ ਫੋਟੋਸ਼ੂਟ ਨੇ ਰਣਵੀਰ ਸਿੰਘ ਦੀਆਂ ਮੁਸ਼ਕਿਲਾਂ ਨੂੰ ਵਧਾ ਦਿੱਤਾ ਹੈ।
ਹੋਰ ਪੜ੍ਹੋ : ਦੀਪਿਕਾ ਪਾਦੁਕੋਣ ਨੇ ‘ਕੌਫੀ ਵਿਦ ਕਰਨ 7’ 'ਚ ਆਉਣ ਤੋਂ ਕੀਤਾ ਇਨਕਾਰ, ਕਰਨ ਜੌਹਰ ਨੇ ਖੁਦ ਭੇਜਿਆ ਸੀ ਸੱਦਾ!
ਨਿਊਡ ਫੋਟੋਸ਼ੂਟ ਮਾਮਲੇ 'ਚ ਅਭਿਨੇਤਾ ਰਣਵੀਰ ਸਿੰਘ ਖਿਲਾਫ ਐੱਫਆਈਆਰ ਦਰਜ ਕੀਤੀ ਗਈ ਹੈ। ਇੱਕ ਸਮਾਜਿਕ ਵਰਕਰ ਨੇ ਇੱਕ ਦਿਨ ਪਹਿਲਾਂ ਇੱਕ ਮੈਗਜ਼ੀਨ ਲਈ ਕੀਤੇ ਗਏ ਫੋਟੋਸ਼ੂਟ ਨੂੰ ਲੈ ਕੇ ਚੇਂਬੂਰ ਪੁਲਸ ਸਟੇਸ਼ਨ 'ਚ ਮਾਮਲਾ ਦਰਜ ਕਰਵਾਇਆ ਸੀ।

ਰਣਵੀਰ ਸਿੰਘ ਵਿਰੁੱਧ ਆਈਪੀਸੀ ਦੀ ਧਾਰਾ 292 (ਅਸ਼ਲੀਲ ਜਾਂ ਜਿਨਸੀ ਸਮੱਗਰੀ ਦਿਖਾਉਣਾ ਜਾਂ ਵੇਚਣਾ), 293 (ਅਸ਼ਲੀਲ ਵਸਤੂਆਂ ਨੂੰ ਵੇਚਣਾ ਅਤੇ ਵੰਡਣਾ) ਅਤੇ 509 (ਕਿਸੇ ਔਰਤ ਦਾ ਅਪਮਾਨ ਕਰਨਾ) ਦੇ ਤਹਿਤ FIR ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਉਸ 'ਤੇ ਆਈਟੀ ਐਕਟਰ ਦੀਆਂ ਕਈ ਧਾਰਾਵਾਂ ਤਹਿਤ ਕੇਸ ਦਰਜ ਹੈ।

ਰਣਵੀਰ ਸਿੰਘ ਖਿਲਾਫ ਇਹ ਸ਼ਿਕਾਇਤ ਸੋਮਵਾਰ ਨੂੰ ਇਕ ਗੈਰ-ਸਰਕਾਰੀ ਸੰਗਠਨ ਨੇ ਦਰਜ ਕਰਵਾਈ ਸੀ। ਇਸ ਸੰਸਥਾ ਦਾ ਨਾਂ ਸ਼ਿਆਮ ਮੰਗਰਾਮ ਫਾਊਂਡੇਸ਼ਨ ਹੈ। ਸੰਗਠਨ ਦੇ ਇੱਕ ਪ੍ਰਤੀਨਿਧੀ ਸਮਾਜ ਸੇਵਕ ਨੇ ਮੁੰਬਈ ਦੇ ਚੇਂਬੂਰ ਪੁਲਸ ਸਟੇਸ਼ਨ 'ਚ ਰਣਵੀਰ ਸਿੰਘ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ।
ਰਣਵੀਰ ਸਿੰਘ ਖਿਲਾਫ ਦਰਜ ਕਰਵਾਈ ਗਈ ਇਸ ਸ਼ਿਕਾਇਤ 'ਚ ਲਿਖਿਆ ਗਿਆ ਹੈ, ''ਅਸੀਂ ਪਿਛਲੇ 6 ਸਾਲਾਂ ਤੋਂ ਬੱਚਿਆਂ ਅਤੇ ਵਿਧਵਾਵਾਂ ਦੇ ਬਿਹਤਰ ਭਵਿੱਖ ਲਈ ਕੰਮ ਕਰ ਰਹੇ ਹਾਂ। ਪਿਛਲੇ ਹਫਤੇ ਅਸੀਂ ਬਾਲੀਵੁੱਡ ਅਭਿਨੇਤਾ ਰਣਵੀਰ ਸਿੰਘ ਦੀਆਂ ਕਈ ਨਿਊਡ ਤਸਵੀਰਾਂ ਵਾਇਰਲ ਹੁੰਦੀਆਂ ਦੇਖੀਆਂ ਹਨ। ਜਿਸ ਤਰ੍ਹਾਂ ਨਾਲ ਇਹ ਤਸਵੀਰਾਂ ਲਈਆਂ ਗਈਆਂ ਹਨ, ਕੋਈ ਵੀ ਔਰਤ ਜਾਂ ਮਰਦ ਇਨ੍ਹਾਂ ਨੂੰ ਦੇਖ ਕੇ ਸ਼ਰਮਸਾਰ ਹੋਵੇਗਾ।''
ਰਣਵੀਰ ਸਿੰਘ ਪਿਛਲੇ ਕਈ ਦਿਨਾਂ ਤੋਂ ਇਸ ਫੋਟੋਸ਼ੂਟ ਕਾਰਨ ਸੁਰਖੀਆਂ 'ਚ ਹਨ। ਇਸ ਦੇ ਲਈ ਉਨ੍ਹਾਂ ਨੂੰ ਟ੍ਰੋਲ ਵੀ ਕੀਤਾ ਗਿਆ ਸੀ। ਉਸ ਦੀ ਆਲੋਚਨਾ ਵੀ ਹੋਈ। ਹਾਲਾਂਕਿ ਕਈ ਸੈਲੇਬਸ ਨੇ ਵੀ ਉਨ੍ਹਾਂ ਦਾ ਸਮਰਥਨ ਕੀਤਾ ਹੈ।
ਉਸ ਦੇ ਨਿਊਡ ਫੋਟੋਸ਼ੂਟ ਨੂੰ ਅਦਾਕਾਰ ਦਾ ਬੋਲਡ ਕਦਮ ਦੱਸਿਆ ਗਿਆ ਹੈ। ਪਰ ਕਈ ਲੋਕਾਂ ਨੇ ਦੇਸ਼ ਦੇ ਸਮਾਜ ਅਤੇ ਸੱਭਿਆਚਾਰ ਨੂੰ ਵਿਗਾੜਨ ਵਾਲਾ ਕਿਹਾ। ਜੇ ਗੱਲ ਕਰੀਏ ਰਣਵੀਰ ਸਿੰਘ ਦੇ ਵਰਕ ਫਰੰਟ ਦੀ ਤਾਂ ਉਹ ਆਲੀਆ ਭੱਟ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ‘ਚ ਨਜ਼ਰ ਆਵੇਗਾ। ਹਾਲ ਹੀ ‘ਚ ਇਸ ਫ਼ਿਲਮ ਦਾ ਰੈਪਅੱਪ ਹੋਇਆ ਹੈ।