ਕਾਮੇਡੀ ਕਿੰਗ ਕਪਿਲ ਸ਼ਰਮਾ ਛੋਟੇ ਪਰਦੇ ਤੋਂ ਇੱਕ ਵਾਰ ਫਿਰ ਕਰ ਰਹੇ ਨੇ ਵਾਪਸੀ, ਵੇਖੋ ਪਰੋਮੋ

Reported by: PTC Punjabi Desk | Edited by: Gourav Kochhar  |  February 07th 2018 11:33 AM |  Updated: February 07th 2018 11:33 AM

ਕਾਮੇਡੀ ਕਿੰਗ ਕਪਿਲ ਸ਼ਰਮਾ ਛੋਟੇ ਪਰਦੇ ਤੋਂ ਇੱਕ ਵਾਰ ਫਿਰ ਕਰ ਰਹੇ ਨੇ ਵਾਪਸੀ, ਵੇਖੋ ਪਰੋਮੋ

ਅਭਿਨੇਤਾ ਤੇ ਕਾਮੇਡੀਅਨ ਕਪਿਲ ਸ਼ਰਮਾ ਇਕ ਵਾਰ ਫਿਰ ਛੋਟੇ ਪਰਦੇ 'ਤੇ ਵਾਪਸੀ ਲਈ ਤਿਆਰ ਹਨ। ਉਨ੍ਹਾਂ ਆਪਣੇ ਨਵੇਂ ਟੀ. ਵੀ. ਸ਼ੋਅ ਲਈ ਪੂਰੀ ਤਿਆਰੀ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਸੋਮਵਾਰ ਨੂੰ ਉਨ੍ਹਾਂ ਆਪਣੇ ਇਸ ਸ਼ੋਅ ਦਾ ਪ੍ਰੋਮੋ ਸ਼ੂਟ ਕਰ ਚੁੱਕੇ ਹਨ। ਜਲਦ ਹੀ ਇਸਦਾ ਟੀਜ਼ਰ ਲਾਂਚ ਕੀਤਾ ਜਾਵੇਗਾ। ਜੇਕਰ ਸਭ ਕੁਝ ਸਹੀ ਰਿਹਾ ਤਾਂ ਮਾਰਚ 'ਚ ਸੋਨੀ ਟੀ. ਵੀ. 'ਤੇ ਇਹ ਸ਼ੋਅ ਸ਼ੁਰੂ ਹੋ ਸਕਦਾ ਹੈ। ਫਿਲਹਾਲ ਸ਼ੋਅ ਦਾ ਨਾਂ ਅਜੇ ਤੈਅ ਨਹੀਂ ਹੋਇਆ। ਜਾਣਕਾਰੀ ਮੁਤਾਬਕ ਕਪਿਲ ਦੇ ਸ਼ੋਅ 'ਚ ਉਨ੍ਹਾਂ ਦੀ ਪੁਰਾਣੀ ਟੀਮ ਨੂੰ ਵਾਪਸ ਲਿਆਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਕ ਸ਼ਖਸ ਦੀ ਵਾਪਸੀ ਦਾ ਅਜੇ ਕੋਈ ਦਾਅਵਾ ਨਹੀਂ ਕੀਤਾ ਜਾ ਸਕਦਾ। ਇਹ ਸਖਸ਼ ਕਾਮੇਡੀਅਨ ਸੁਨੀਲ ਗਰੋਵਰ ਹੈ।

ਦੱਸਣਯੋਗ ਹੈ ਕਿ ਪਿੱਛਲੇ ਸਾਲ ਕਪਿਲ Kapil Sharma ਦਾ ਸ਼ੋਅ ਸੁਨੀਲ ਗਰੋਵਰ Sunil Grover ਨਾਲ ਵਿਵਾਦ ਦੇ ਚਲਦੇ ਬੰਦ ਹੋ ਗਿਆ ਸੀ। ਇਸ ਤੋਂ ਬਾਅਦ ਕਪਿਲ ਕਾਫੀ ਸਮਾਂ ਬੀਮਾਰ ਰਹੇ ਪਰ ਹੁਣ ਉਹ ਪੂਰੀ ਤਰ੍ਹਾਂ ਸਿਹਤਮੰਦ ਹਨ ਅਤੇ ਵਾਪਸੀ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ।

ਇਹ ਸ਼ੋਅ ਬੰਦ ਹੋਣ ਤੋਂ ਬਾਅਦ ਕਪਿਲ ਫਿਲਮ 'ਫਿਰੰਗੀ Firangi' 'ਚ ਦਿਖਾਈ ਦਿੱਤੇ ਪਰ ਇਹ ਫਿਲਮ ਬਾਕਸ ਆਫਿਸ 'ਤੇ ਅਸਫਲ ਸਾਬਤ ਰਹੀ ਸੀ। ਇਸ ਤੋਂ ਇਲਾਵਾ ਇਹ ਦੱਸਿਆ ਜਾ ਰਿਹਾ ਹੈ ਕਿ ਕਪਿਲ ਦਾ ਇਹ ਨਵਾਂ ਸ਼ੋਅ ਮਾਰਚ 'ਚ ਵੱਖਰੇ ਅੰਦਾਜ਼ ਨਾਲ ਵਾਪਸੀ ਕਰੇਗਾ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network