
ਪਹਿਲਾਂ ਸਿੱਧੂ ਮੂਸੇਵਾਲਾ (Sidhu Moose wala) ਫਿਰ ਕੰਵਰ ਗਰੇਵਾਲ(Kanwar Grewal) ਅਤੇ ਹੁਣ ਇੱਕ ਹੋਰ ਗਾਣੇ ‘ਤੇ ਪਾਬੰਦੀ ਲੱਗ ਗਈ ਹੈ । ਇਸ ਗੀਤ ਨੂੰ ਯੂਟਿਊਬ ਤੋਂ ਡਿਲੀਟ ਕਰ ਦਿੱਤਾ ਗਿਆ ਹੈ । ਜੀ ਹੁਣ ਯੂ-ਟਿਊਬ ਤੋਂ ਕਰਣ ਔਜਲੇ (Karan Aujla) ਦਾ ਗੀਤ ‘ਗੈਂਗਸਟਾ’ (Gangsta) ਹਟਾ ਦਿੱਤਾ ਗਿਆ ਹੈ । ਜਿਸ ਤੋਂ ਬਾਅਦ ਇਸ ਦੀ ਖੂਬ ਚਰਚਾ ਹੋ ਰਹੀ ਹੈ ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਗੀਤ ਐੱਸ.ਵਾਈ.ਐੱਲ ਤੋਂ ਬਾਅਦ ਹੁਣ ਕੰਵਰ ਗਰੇਵਾਲ ਦਾ ਬੰਦੀ ਸਿੰਘਾਂ ਰਿਹਾਈ ਨੂੰ ਲੈ ਕੇ ਗੀਤ ‘ਰਿਹਾਈ’ ਬੈਨ
ਇਸ ਗੀਤ ਨੂੰ ਦੀਪ ਜੰਡੂ ਦੀ ਕੰਪਨੀ ‘ਰਾਇਲ ਮਿਊਜ਼ਿਕ ਗੈਂਗ’ ਕੰਪਨੀ ਵੱਲੋਂ ਕਾਪੀਰਾਈਟ ਸਟ੍ਰਾਈਕ ਦੇ ਕੇ ਹਟਾਇਆ ਗਿਆ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗਾਇਕ ਸਿੱਧੂ ਮੂਸੇਵਾਲਾ ਦਾ ਐੱਸਵਾਈਐੱਲ ਹਟਾਇਆ ਗਿਆ ਸੀ । ਇਸ ਗੀਤ ‘ਚ ਉਨ੍ਹਾਂ ਨੇ ਇਸ ਗੀਤ ਨੂੰ ਭਾਰਤ ‘ਚ ਬੈਨ ਕਰ ਦਿੱਤਾ ਗਿਆ ਹੈ ।

ਹੋਰ ਪੜ੍ਹੋ : ਕਿਸਾਨਾਂ ਦੇ ਹੱਕ ‘ਚ ਹਰਫ ਚੀਮਾ ਅਤੇ ਕੰਵਰ ਗਰੇਵਾਲ ਨੇ ਲਿਆ ਅਹਿਮ ਫ਼ੈਸਲਾ, ਵੀਡੀਓ ਸਾਂਝਾ ਕਰਕੇ ਕੀਤੀ ਖ਼ਾਸ ਅਪੀਲ
ਹਾਲਾਂਕਿ ਡਿਲੀਟ ਹੋਣ ਦੇ ਬਾਵਜੂਦ ਇਹ ਗੀਤ ਵਿਦੇਸ਼ਾਂ ‘ਚ ਖੂਬ ਸੁਣਿਆ ਜਾ ਰਿਹਾ ਹੈ । ਇਸ ਗੀਤ ‘ਚ ਪੰਜਾਬ ਦੇ ਪਾਣੀਆਂ ਦੇ ਮੁੱਦੇ ਨੂੰ ਚੁੱਕਿਆ ਗਿਆ ਸੀ । ਇਸ ਤੋਂ ਇਲਾਵਾ ਪੰਜਾਬ ਦੇ ਹੱਕਾਂ ਦੀ ਗੱਲ ਵੀ ਇਸ ਗੀਤ ‘ਚ ਕੀਤਾ ਗਿਆ ਸੀ ।
ਇਸ ਦੇ ਨਾਲ ਹੀ ਬੀਤੇ ਦਿਨ ਕੰਵਰ ਗਰੇਵਾਲ ਦਾ ਗੀਤ ਵੀ ਡਿਲੀਟ ਕਰ ਦਿੱਤਾ ਗਿਆ ਸੀ । ਇਸ ਗੀਤ ‘ਚ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਗਈ ਸੀ । ਜਿਸ ਤੋਂ ਬਾਅਦ ਇਸ ਗੀਤ ਨੂੰ ਵੀ ਹਟਾ ਦਿੱਤਾ ਗਿਆ ਸੀ । ਹਾਲਾਂਕਿ ਇਸ ਤੋਂ ਬਾਅਦ ਕੋਈ ਵੀ ਪ੍ਰਤੀਕਰਮ ਗਾਇਕ ਦਾ ਨਹੀਂ ਆਇਆ ਹੈ ।
View this post on Instagram