‘ਇੱਕ ਸੰਧੂ ਹੁੰਦਾ ਸੀ’ ਦੇ ਟੀਜ਼ਰ ਤੋਂ ਬਾਅਦ ਗਿੱਪੀ ਗਰੇਵਾਲ ਆਪਣੇ ਪ੍ਰਸ਼ੰਸਕਾਂ ਨੂੰ ਦੇਣ ਜਾ ਰਹੇ ਹਨ ਸਰਪਰਾਈਜ਼ …!

written by Rupinder Kaler | January 18, 2020

ਗਿੱਪੀ ਗਰੇਵਾਲ ਤੇ ਨੇਹਾ ਸ਼ਰਮਾ ਦੀ ਫ਼ਿਲਮ ‘ਇੱਕ ਸੰਧੂ ਹੁੰਦਾ ਸੀ’ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ । ਹਾਲ ਹੀ ਵਿੱਚ ਫ਼ਿਲਮ ਦੇ ਰਿਲੀਜ਼ ਹੋਏ ਟੀਜ਼ਰ ਨੇ ਕਾਫੀ ਸੁਰਖੀਆਂ ਬਟੋਰੀਆਂ ਹਨ । ਇਸ ਸਭ ਨੂੰ ਦੇਖ ਕੇ ਲੱਗਦਾ ਹੈ ਕਿ ਫ਼ਿਲਮ ਦੇ ਨਿਰਮਾਤਾ ਇਸ ਫ਼ਿਲਮ ਨੂੰ ਸੁਰਖੀਆਂ ਵਿੱਚ ਬਣਾ ਕੇ ਰੱਖਣਾ ਚਾਹੁੰਦੇ ਹਨ, ਖ਼ਬਰਾਂ ਮੁਤਾਬਿਕ ਹੁਣ ਛੇਤੀ ਹੀ ਇਸ ਫ਼ਿਲਮ ਦਾ ਪਹਿਲਾ ਗਾਣਾ ਰਿਲੀਜ਼ ਹੋਣ ਜਾ ਰਿਹਾ ਹੈ । https://www.instagram.com/p/B7PqilCg7W2/ ਇਸ ਸਭ ਦਾ ਅੰਦਾਜ਼ਾ ਗਿੱਪੀ ਗਰੇਵਾਲ ਵੱਲੋਂ ਸ਼ੇਅਰ ਕੀਤੀ ਤਸਵੀਰ ਤੋਂ ਲਗਾਇਆ ਜਾ ਸਕਦਾ ਹੈ । ਇਸ ਤਸਵੀਰ ਵਿੱਚ ਗਿੱਪੀ ਗਰੇਵਾਲ ਦੇ ਨਾਲ ਨੇਹਾ ਸ਼ਰਮਾ ਵੀ ਨਜ਼ਰ ਆ ਰਹੀ ਹੈ । https://www.instagram.com/p/B7YO6iJgGAu/ ਇਸ ਸਤਵੀਰ ਨੂੰ ਗਿੱਪੀ ਨੇ ਇੱਕ ਕੈਪਸ਼ਨ ਵੀ ਦਿੱਤਾ, ਉਹਨਾਂ ਨੇ ਲਿਖਿਆ ਹੈ “Tere Husan Di Charcha Honi Sir Ton Paira de tak ni, Ki ki tere vich khas tenu dasna Main” . And along with it he wrote, “#galib coming soon ???” ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ ਨੂੰ ਰਾਕੇਸ਼ ਮਹਿਤਾ ਨੇ ਡਾਇਰੈਕਟ ਕੀਤਾ ਹੈ ਤੇ ਇਹ ਫ਼ਿਲਮ 28 ਫਰਵਰੀ ਨੂੰ ਰਿਲੀਜ਼ ਹੋਵੇਗੀ । https://www.instagram.com/p/B7KclEUgXE2/

0 Comments
0

You may also like