ਮੌਨੀ ਰਾਏ ਨੇ ਪਿਆਰੀ ਜਿਹੀ ਕੈਪਸ਼ਨ ਦੇ ਨਾਲ ਸਾਂਝੀਆਂ ਕੀਤੀਆਂ ਆਪਣੇ ਵਿਆਹ ਦੀਆਂ ਨਵੀਆਂ ਤਸਵੀਰਾਂ

Written by  Lajwinder kaur   |  January 27th 2022 05:22 PM  |  Updated: January 27th 2022 05:26 PM

ਮੌਨੀ ਰਾਏ ਨੇ ਪਿਆਰੀ ਜਿਹੀ ਕੈਪਸ਼ਨ ਦੇ ਨਾਲ ਸਾਂਝੀਆਂ ਕੀਤੀਆਂ ਆਪਣੇ ਵਿਆਹ ਦੀਆਂ ਨਵੀਆਂ ਤਸਵੀਰਾਂ

ਹਰ ਵਾਰ ਗਲੈਮਰਸ ਲੁੱਕ 'ਚ ਦਰਸ਼ਕਾਂ ਦਾ ਹੋਸ਼ ਉਡਾਉਣ ਵਾਲੀ ਹੌਟ ਅਦਾਕਾਰਾ ਮੌਨੀ ਰਾਏ Mouni Roy, ਨੇ ਦੁਬਈ ਦੇ ਬਿਜ਼ਨੈੱਸਮੈਨ ਸੂਰਜ ਨਾਂਬਿਆਰ ਦੇ ਨਾਲ ਵਿਆਹ ਕਰਵਾ ਲਿਆ ਹੈ। ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਹੀਆਂ ਹਨ। ਇਹ ਪਹਿਲਾ ਮੌਕਾ ਹੈ ਜਦੋਂ ਉਨ੍ਹਾਂ ਨੇ ਅਧਿਕਾਰਤ ਤੌਰ ਤੇ ਆਪਣੇ ਵਿਆਹ ਦਾ ਖੁਲਾਸਾ ਕੀਤਾ ਹੈ।

ਹੋਰ ਪੜ੍ਹੋ : ਆਦਿਤਿਆ ਨਰਾਇਣ ਨੇ ਸ਼ੇਅਰ ਕੀਤੀਆਂ ਬੇਬੀ ਸ਼ਾਵਰ ਦੀਆਂ ਖ਼ੂਬਸੂਰਤ ਤਸਵੀਰਾਂ, ਸ਼ਵੇਤਾ ਅਗਰਵਾਲ ਦੇ ਚਿਹਰੇ 'ਤੇ ਨਜ਼ਰ ਆਈ ਚਮਕ

mouni image From instagram

ਉਨ੍ਹਾਂ ਨੇ ਪਿਆਰੀ ਜਿਹੀ ਕੈਪਸ਼ਨ ਦੇ ਨਾਲ ਆਪਣੇ ਵਿਆਹ ਦੀਆਂ ਖ਼ੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਨੇ। ਉਨ੍ਹਾਂ ਨੇ ਕੈਪਸ਼ਨ ਚ ਲਿਖਿਆ ਹੈ- ‘ਮੈਂ ਉਸਨੂੰ ਆਖਿਰਕਾਰ ਲੱਭ ਲਿਆ..♥️...ਹੱਥਾਂ ਵਿੱਚ ਹੱਥ, ਪਰਿਵਾਰ ਅਤੇ ਦੋਸਤਾਂ ਦੁਆਰਾ ਅਸੀਸ, ਅਸੀਂ ਵਿਆਹੇ ਗਏ!!!!!!!!!!! ਤੁਹਾਡੇ ਪਿਆਰ ਅਤੇ ਆਸ਼ੀਰਵਾਦ ਦੀ ਲੋੜ ਹੈ...27.01.22’। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਨਵੀਂ ਵਿਆਹੀ ਜੋੜੀ ਨੂੰ ਵਧਾਈਆਂ ਦੇ ਰਹੇ ਹਨ।

ਹੋਰ ਪੜ੍ਹੋ : ਕੁੰਡਲੀ ਭਾਗਿਆ ਦੀ ਅਦਾਕਾਰਾ ਸ਼ਰਧਾ ਆਰਿਆ ਨੇ ਪੰਜਾਬੀ ਸੂਟ ‘ਚ ਸ਼ੇਅਰ ਕੀਤੀਆਂ ਆਪਣੀਆਂ ਨਵੀਆਂ ਤਸਵੀਰਾਂ, ਦਰਸ਼ਕ ਕਰ ਰਹੇ ਨੇ ਤਾਰੀਫ਼ਾਂ

mouni Roy image From instagram

ਉਨ੍ਹਾਂ ਨੇ ਚਾਰ ਤਸਵੀਰਾਂ ਸ਼ੇਅਰ ਕੀਤੀਆਂ ਨੇ। ਜਿਸ 'ਚ ਦੋਵਾਂ ਦੇ ਵਿਆਹ ਦੀਆਂ ਰਸਮਾਂ ਦੇਖਣ ਨੂੰ ਮਿਲ ਰਹੀਆਂ ਹਨ। ਇਸ ਪੋਸਟ ਉੱਤੇ ਕੁਝ ਹੀ ਸਮੇਂ 'ਚ ਸੱਤ ਲੱਖ ਤੋਂ ਵੱਧ ਲਾਇਕਸ ਆ ਚੁੱਕੇ ਹਨ। ਕੋਵਿਡ-19 ਪ੍ਰੋਟੋਕੋਲ ਕਾਰਨ ਸਾਵਧਾਨੀ ਵਰਤਦੇ ਹੋਏ ਮੌਨੀ ਰਾਏ ਨੇ ਬਹੁਤ ਹੀ ਖ਼ਾਸ ਦੋਸਤਾਂ ਨੂੰ ਇਸ ਵਿਆਹ ਚ ਸੱਦਾ ਦਿੱਤਾ ਸੀ। ਜੇ ਗੱਲ ਕਰੀਏ ਮੌਨੀ ਰਾਏ ਦੇ ਵਰਕ ਫਰੰਟ ਦੀ ਤਾਂ ਉਹ ਟੀਵੀ ਜਗਤ ਦੇ ਕਈ ਨਾਮੀ ਸੀਰੀਅਲਾਂ ਚ ਅਦਾਕਾਰੀ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਹ ਬਾਲੀਵੁੱਡ ਫ਼ਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ।

 

View this post on Instagram

 

A post shared by mon (@imouniroy)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network