
ਪੰਜਾਬੀ ਫ਼ਿਲਮੀ ਇੰਡਸਟਰੀ ਦੀ ਅਦਾਕਾਰਾ ਰੁਪਿੰਦਰ ਰੂਪੀ Rupinder Rupi ਕਿਸੇ ਪਛਾਣ ਦੀ ਮੁਹਤਾਜ ਨਹੀਂ ਹੈ । ਉਨ੍ਹਾਂ ਨੇ ਅਣਗਿਣਤ ਹੀ ਫ਼ਿਲਮਾਂ ‘ਚ ਕੰਮ ਕੀਤਾ ਹੈ । ਐਕਟਰੈੱਸ ਰੁਪਿੰਦਰ ਰੂਪੀ ਜੋ ਕਿ ਸੋਸ਼ਲ ਮੀਡੀਆ ਉੱਤੇ ਅਕਸਰ ਹੀ ਆਪਣੇ ਪਰਿਵਾਰ ਦੇ ਨਾਲ ਬਿਤਾਏ ਖੁਸ਼ਨੁਮਾ ਪਲਾਂ ਨੂੰ ਸਾਂਝਾ ਕਰਦੇ ਰਹਿੰਦੇ ਨੇ। ਇਸ ਵਾਰ ਪਹਿਲੀ ਵਾਰ ਉਨ੍ਹਾਂ ਨੇ ਆਪਣੇ ਪੂਰੇ ਪਰਿਵਾਰ ਦੇ ਨਾਲ ਇੱਕ ਪਿਆਰੀ ਜਿਹੀ ਤਸਵੀਰ ਸ਼ੇਅਰ ਕੀਤੀ ਹੈ।

ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ-ਪਰਿਵਾਰ। ਇਸ ਤਸਵੀਰ ‘ਚ ਉਹ ਆਪਣੇ ਪਤੀ ਤੇ ਨਾਮੀ ਐਕਟਰ ਭੁਪਿੰਦਰ ਬਰਨਾਲਾ, ਪੁੱਤਰ ਸੁਰਖ਼ਾਬ ਤੇ ਧੀ ਇਬਾਦਤ ਧਾਲੀਵਾਲ ਨਜ਼ਰ ਆ ਰਹੀ ਹੈ। ਇਹ ਤਸਵੀਰ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਹੀ ਹੈ।
ਹੋਰ ਪੜ੍ਹੋ : ਰਾਨੂ ਮੰਡਲ ਦਾ ਨਵਾਂ ਵੀਡੀਓ ਛਾਇਆ ਸੋਸ਼ਲ ਮੀਡੀਆ, ‘Manike Mage Hithe’ ਗੀਤ ਗਾਉਂਦੀ ਆਈ ਨਜ਼ਰ, ਦੇਖੋ ਵਾਇਰਲ ਵੀਡੀਓ

ਰੁਪਿੰਦਰ ਰੂਪੀ ਨੂੰ ਅਦਾਕਾਰੀ ਦਾ ਸ਼ੌਂਕ ਬਚਪਨ ਤੋਂ ਹੀ ਸੀ । ਇਹੀ ਸ਼ੌਂਕ ਉਹਨਾਂ ਨੂੰ ਥਿਏਟਰ ਵੱਲ ਖਿੱਚ ਲਿਆਇਆ, ਪੰਜਾਬੀ ਰੰਗਮੰਚ ਨਾਲ ਜੁੜਕੇ ਉਹਨਾਂ ਨੇ ਪੰਜਾਬ ਸਮੇਤ ਦੇਸ਼ ਦੇ ਹੋਰ ਸੂਬਿਆਂ ਵਿੱਚ ਕਈ ਨਾਟਕ ਖੇਡੇ । ਪੰਜਾਬੀ ਫ਼ਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਕਈ ਫ਼ਿਲਮਾਂ ਚ ਕੰਮ ਕੀਤਾ ਹੈ। ਉਨ੍ਹਾਂ ਤੋਂ ਬਿਨ੍ਹਾਂ ਕੋਈ ਵੀ ਫ਼ਿਲਮ ਅਧੂਰੀ ਲੱਗਦੀ ਹੈ । ਦੱਸ ਦਈਏ ਫ਼ਿਲਮ ਆਸੀਸ ਦੀ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ ਵਿੱਚ ਰੁਪਿੰਦਰ ਰੂਪੀ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ ਸੀ ਇਸੇ ਲਈ ਉਹਨਾਂ ਨੂੰ ਪੀਟੀਸੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ । ਏਨੀਂ ਦਿਨੀਂ ਉਹ ਕਿਸਮਤ-2 ਫ਼ਿਲਮ 'ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ।
View this post on Instagram