ਪਹਿਲੀ ਵਾਰ ਸਾਹਮਣੇ ਆਈ ਗਾਇਕ ਸੁਖਬੀਰ ਦੀ ਪਤਨੀ ਦੀਆਂ ਤਸਵੀਰਾਂ, ਵਿਆਹ ਦੀ ਵਰ੍ਹੇਗੰਢ ‘ਤੇ ਪਿਆਰੀ ਜਿਹੀ ਪੋਸਟ ਪਾ ਕੇ ਗਾਇਕ ਨੇ ਪਤਨੀ ਨੂੰ ਕੀਤਾ ਵਿਸ਼

written by Lajwinder kaur | September 12, 2021

‘ਇਸ਼ਕ ਤੇਰਾ ਤੜਫਾਵੇ’ ishq tera tadpave ਗੀਤ ਉੱਤੇ ਸਭ ਨੂੰ ਭੰਗੜੇ ਪਵਾਉਣ ਵਾਲੇ ਪੰਜਾਬੀ ਗਾਇਕ ਸੁਖਬੀਰ Sukhbir ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਪਰ ਇਹ ਪਹਿਲਾ ਮੌਕਾ ਰਿਹਾ ਜਦੋਂ ਉਨ੍ਹਾਂ ਨੇ ਆਪਣੀ ਲਾਈਫ ਪਾਰਟਨਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ।

ਹੋਰ ਪੜ੍ਹੋ : ਸਤਿੰਦਰ ਸਰਤਾਜ ਦੇ ਇਸ ਫੈਨ ਨੇ ਜਿੱਤਿਆ ਹਰ ਇੱਕ ਦਾ ਦਿਲ, ਇਸ ਤਰ੍ਹਾਂ ਪੇਂਟਿੰਗ ਬਣਾ ਕੇ ਗਾਇਕ ਲਈ ਜਤਾਇਆ ਪਿਆਰ ਤੇ ਸਤਿਕਾਰ, ਦੇਖੋ ਵੀਡੀਓ

inside image of sukhbir with wife image source- instagram

ਜੀ ਹਾਂ ਇਹ ਖ਼ਾਸ ਮੌਕਾ ਰਿਹਾ ਵਿਆਹ ਦੀ ਵਰ੍ਹੇਗੰਢ ਦਾ। ਗਾਇਕ ਸੁਖਬੀਰ ਨੇ ਆਪਣੀ ਪਤਨੀ ਡਿੰਪੀ ਕੌਰ Dimpy Caur ਨੂੰ ਵਿਆਹ ਦੀ ਵਧਾਈ ਦਿੰਦੇ ਹੋਏ ਪਿਆਰੀ ਜਿਹੀ ਕੈਪਸ਼ਨ ਲਿਖ ਕੇ ਵਿਸ਼ ਕੀਤਾ ਹੈ। ਉਨ੍ਹਾਂ ਨੇ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ ਜਿਸ ਚ ਉਨ੍ਹਾਂ ਨੇ ਆਪਣੀ ਪਤਨੀ ਦੇ ਨਾਲ ਬਿਤਾਏ ਖ਼ਾਸ ਪਲਾਂ ਨੂੰ ਪੇਸ਼ ਕੀਤਾ ਹੈ।

ਉਨ੍ਹਾਂ ਨੇ ਕੈਪਸ਼ਨ ਚ ਲਿਖਿਆ ਹੈ- ‘ਜੇ ਮੈਨੂੰ ਕਦੇ ਪੁੱਛਿਆ ਜਾਂਦਾ
ਮੈਂ ਕੀ ਚਾਹੁੰਦਾ ਹਾਂ
ਮੇਰੇ ਪਹਿਲੇ ਸਾਹ ਤੋਂ,
ਆਖਰੀ ਤੱਕ ....
Just like a Veteran Singer,
Who sings,
Without missing a que
My want would be you,
And only you ❤️ਮੈਂ ਤੂਹਾਨੂੰ ਬਹੁਤ ਪਿਆਰ ਕਰਦਾ ਹਾਂ ਡਿੰਪੀ ਕੌਰ...Happy Anniversary!’। ਪ੍ਰਸ਼ੰਸਕ ਵੀ ਕਮੈਂਟ ਕਰਕੇ ਜੋੜੀ ਨੂੰ ਵਿਆਹ ਦੀ ਵਰ੍ਹੇਗੰਢ ਦੀ ਵਧਾਈ ਦੇ ਰਹੇ ਨੇ।

ਹੋਰ ਪੜ੍ਹੋ : ਰਣਦੀਪ ਹੁੱਡਾ ਨੇ ਆਪਣੇ ਭਾਣਜੇ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਸਾਂਝੀ ਕੀਤੀ ਇਹ ਖ਼ਾਸ ਤਸਵੀਰ, ਸਰਦਾਰੀ ਲੁੱਕ 'ਚ ਨਜ਼ਰ ਆਏ ਮਾਮਾ-ਭਾਣਜਾ

sukhbir wished happy marriage anniversary to wife dimpy caur image source- instagram

ਜੇ ਗੱਲ ਕਰੀਏ ਮਸ਼ਹੂਰ ਗਾਇਕ ਸੁਖਬੀਰ ਦੀ ਤਾਂ ਉਹ ਇੱਕ ਲੰਬੇ ਅਰਸੇ ਤੋਂ ਪੰਜਾਬੀ ਮਿਊਜ਼ਿਕ ਜਗਤ ਦੇ ਨਾਲ ਜੁੜੇ ਹੋਏ ਨੇ। ਉਨ੍ਹਾਂ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਜਗਤ ਨੂੰ ਦਿੱਤੇ ਨੇ। ਜਿਸ ਕਰਕੇ ਉਨ੍ਹਾਂ ਦੀ ਗਾਇਕੀ ਦਾ ਸਿੱਕਾ ਬਾਲੀਵੁੱਡ ਤੱਕ ਚੱਲਦਾ ਹੈ। ਇਸ ਲਈ ਉਨ੍ਹਾਂ ਨੂੰ "Prince of Bhangra" ਵੀ ਕਿਹਾ ਜਾਂਦਾ ਹੈ। ਕੁਝ ਗਾਣੇ ਇਸ ਤਰ੍ਹਾਂ ਦੇ ਹੁੰਦੇ ਹਨ, ਜਿਨ੍ਹਾਂ ਨੂੰ ਜਦੋਂ ਵੀ ਸੁਣ ਲਵੋਂ ਤੁਹਾਨੂੰ ਝੂਮਣ ਲਾ ਦਿੰਦੇ ਹਨ ਤੇ ਇਹ ਗਾਣੇ ਕਦੇ ਵੀ ਪੁਰਾਣੇ ਨਹੀਂ ਹੁੰਦੇ । ਅਜਿਹਾ ਹੀ ਇੱਕ ਗਾਣਾ ਗਾਇਕ ਸੁਖਬੀਰ ਨੇ ਗਾਇਆ ਸੀ ਜਿਹੜਾ ਕਿ ਅੱਜ ਵੀ ਸੁਪਰ ਹਿੱਟ ਹੈ ਅਤੇ ਅੱਜ ਵੀ ਲੋਕਾਂ ਨੂੰ ਝੂਮਣ ਲਾ ਦਿੰਦਾ ਹੈ। ਜੀ ਹਾਂ ਇਹ ਗਾਣਾ ਹੈ ‘ਇਸ਼ਕ ਤੇਰਾ ਤੜਫਾਵੇ’, ਇਸ ਗਾਣੇ ਨੂੰ ਅੱਜ ਵੀ ਡੀਜੇ ‘ਤੇ ਵੱਜਦਾ ਸੁਣਿਆ ਜਾ ਸਕਦਾ ਹੈ।

 

View this post on Instagram

 

A post shared by Sukhbir (@sukhbir_singer)

0 Comments
0

You may also like