ਹੈਪੀ ਰਾਏਕੋਟੀ ਦੀ ਕਲਮ ਤੇ ਸੁਨਿਧੀ ਚੌਹਾਨ ਦੀ ਆਵਾਜ਼ ‘ਚ ਹੋਵੇਗਾ ‘ਅਰਦਾਸ ਕਰਾਂ’ ਦਾ ਪਹਿਲਾ ਗੀਤ, ਪੋਸਟਰ ਆਇਆ ਸਾਹਮਣੇ

Written by  Lajwinder kaur   |  June 24th 2019 01:28 PM  |  Updated: June 24th 2019 01:45 PM

ਹੈਪੀ ਰਾਏਕੋਟੀ ਦੀ ਕਲਮ ਤੇ ਸੁਨਿਧੀ ਚੌਹਾਨ ਦੀ ਆਵਾਜ਼ ‘ਚ ਹੋਵੇਗਾ ‘ਅਰਦਾਸ ਕਰਾਂ’ ਦਾ ਪਹਿਲਾ ਗੀਤ, ਪੋਸਟਰ ਆਇਆ ਸਾਹਮਣੇ

‘ਅਰਦਾਸ ਕਰਾਂ’ ਦਾ ਪਹਿਲਾ ਟਰੈਕ ‘ਸਤਿਗੁਰ ਪਿਆਰੇ’ ਦਾ ਪੋਸਟਰ ਸਾਹਮਣੇ ਆ ਚੁੱਕਿਆ ਹੈ। ਪੋਸਟਰ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ। ਇਸ ਧਾਰਮਿਕ ਗੀਤ ਨੂੰ ਸੁਨਿਧੀ ਚੌਹਾਨ ਦੀ ਆਵਾਜ਼ ‘ਚ ਸੁਣਨ ਨੂੰ ਮਿਲੇਗਾ ਤੇ ਇਸ ਗੀਤ ‘ਚ ਉਨ੍ਹਾਂ ਦਾ ਸਾਥ ਦੇਣਗੇ ਦੇਵੇਂਦਰ ਪਾਲ ਸਿੰਘ।

ਹੋਰ ਵੇਖੋ:ਗਗਨ ਕੋਕਰੀ ਦਾ ਪਹਿਲਾ ਡਿਊਟ ਗੀਤ ‘ਗੱਲਬਾਤ’ ਛਾਇਆ ਟਰੈਡਿੰਗ ‘ਚ, ਦੇਖੋ ਵੀਡੀਓ

ਜੇ ਗੱਲ ਕੀਤੀ ਜਾਵੇ ਗੀਤ ਦੇ ਬੋਲਾਂ ਦੀ ਤਾਂ ਉਹ ਹੈਪੀ ਰਾਏਕੋਟੀ ਦੀ ਕਲਮ ‘ਚੋਂ ਨਿਕਲੇ ਨੇ ਤੇ ਸੰਗੀਤ ਨਾਮੀ ਮਿਊਜ਼ਿਕ ਡਾਇਰੈਕਟਰ ਜਤਿੰਦਰ ਸ਼ਾਹ ਨੇ ਦਿੱਤਾ ਹੈ। ਸਤਿਗੁਰ ਪਿਆਰੇ ਟਰੈਕ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋ ਜਾਵੇਗਾ। ਇਹ ਗੀਤ ਦੀ ਛੋਟੀ ਜਿਹੀ ਝਲਕ ਟੀਜ਼ਰ ‘ਚ ਵੀ ਸੁਣਨ ਨੂੰ ਮਿਲੀ ਸੀ। ਇਸ ਤੋਂ ਪਹਿਲਾ ਵੀ ਅਰਦਾਸ ‘ਚ ਸੁਨਿਧੀ ਚੌਹਾਨ ਤੇ ਗਿੱਪੀ ਗਰੇਵਾਲ ਦੀ ਆਵਾਜ਼ ‘ਚ ‘ਮੇਰੇ ਸਾਹਿਬ’ ਗੀਤ ਆਇਆ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network