
Milind Soman News: ਬਾਲੀਵੁੱਡ ਦੇ ਮਸ਼ਹੂਰ ਮੇਲ ਮਾਡਲ ਤੇ ਅਦਾਕਾਰ ਮਿਲਿੰਦ ਸਮੋਨ ਅਕਸਰ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ ਵਿੱਚ ਪੈਪਰਾਜ਼ੀਸ ਨੂੰ ਮਿਲਿੰਦ ਸੋਮਨ ਦੀਆਂ ਤਸਵੀਰਾਂ ਖਿੱਚਣਾ ਮਹਿੰਗਾ ਪੈ ਗਿਆ, ਆਓ ਜਾਣਦੇ ਹਾਂ ਕਿਉਂ।

ਦੱਸ ਦਈਏ ਕਿ ਮਾਡਲ ਤੇ ਐਕਟਰ ਮਿਲਿੰਦ ਸੋਮਨ ਆਪਣੀ ਫਿੱਟਨੈਸ ਲਈ ਮਸ਼ਹੂਰ ਹਨ। 57 ਸਾਲ ਦੀ ਉਮਰ ਵਿੱਚ ਵੀ ਮਿਲਿੰਦ ਸੋਮਨ ਆਪਣੀ ਫਿੱਟਨੈਸ ਨਾਲ ਨੌਜਵਾਨਾਂ ਨੂੰ ਮਾਤ ਦਿੰਦੇ ਹੋਏ ਨਜ਼ਰ ਆਉਂਦੇ ਹਨ। ਹਾਲ ਹੀ ਵਿੱਚ ਮਿਲਿੰਦ ਸੋਮਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਮਿਲਿੰਦ ਨੇ ਕੁਝ ਅਜਿਹਾ ਕੀਤਾ ਕਿ ਪੈਪਰਾਜ਼ੀਸ ਦੇ ਪਸੀਨੇ ਛੁੱਟ ਗਏ।

ਮਿਲਿੰਦ ਸੋਮਨ ਦੀ ਤਸਵੀਰ ਲੈਣਾ ਕੋਈ ਛੋਟੀ ਗੱਲ ਨਹੀਂ ਹੈ। ਮਿਲਿੰਦ ਸੋਮਨ ਨੂੰ ਕੈਮਰੇ 'ਚ ਕੈਦ ਕਰਨ ਲਈ ਪੈਪਰਾਜ਼ੀਸ ਨੂੰ ਕਾਫੀ ਕੁਝ ਕਰਨਾ ਪੈਂਦਾ ਹੈ। ਵਾਇਰਲ ਹੋ ਰਹੀ ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਮਿਲਿੰਦ ਸੋਮਨ ਦੀਆਂ ਤਸਵੀਰਾਂ ਲਈ ਜਿਵੇਂ ਹੀ ਪੈਪਰਾਜ਼ੀਸ ਉਨ੍ਹਾਂ ਦੇ ਕੋਲ ਪਹੁੰਚੇ, ਪਰ ਪੋਜ਼ ਦੇਣ ਦੀ ਬਜਾਏ ਮਿਲਿੰਦ ਸੋਮਨ ਨੇ ਪੈਪਰਾਜ਼ੀਸ ਲਈ ਇੱਕ ਸ਼ਰਤ ਰੱਖੀ। ਮਿਲਿੰਦ ਨੇ ਤਸਵੀਰਾਂ ਖਿਚਵਾਉਣ ਦੇ ਬਦਲੇ ਪੈਪਰਾਜ਼ੀਸ ਨੂੰ ਪੁਸ਼-ਅੱਪਸ ਕਰਨ ਲਈ ਕਿਹਾ।
ਮਿਲਿੰਦ ਨੇ ਪੈਪਰਾਜ਼ੀਸ ਕੋਲੋਂ 20-20 ਪੁਸ਼ਅਪਸ ਕਰਵਾਏ, ਇਸ ਦੌਰਾਨ ਕੈਮਰਾਮੈਨ ਪੁਸ਼ਅਪਸ ਕਰਦੇ ਨਜ਼ਰ ਆਏ ਤੇ ਮਿਲਿੰਦ ਉਨ੍ਹਾਂ ਦਾ ਕੈਮਰਾ ਫੜ੍ਹ ਕੇ ਇਨ੍ਹਾਂ ਪਲਾਂ ਨੂੰ ਕੈਮਰੇ ਵਿੱਚ ਕੈਦ ਕਰਦੇ ਨਜ਼ਰ ਆਏ। ਮਿਲਿੰਦ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਬੇਹੱਦ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਫੈਨਜ਼ ਇਸ ਵੀਡੀਓ ਨੂੰ ਵੇਖ ਕੇ ਆਪਣਾ ਹਾਸਾ ਨਹੀਂ ਰੋਕ ਪਾ ਰਹੇ ਹਨ ਤੇ ਵੱਖ-ਵੱਖ ਕਮੈਂਟ ਕਰਕੇ ਪ੍ਰਤੀਕਿਰਿਆ ਦੇ ਰਹੇ ਹਨ।

ਹੋਰ ਪੜ੍ਹੋ: ਬਾਈਕ 'ਤੇ ਸ਼ਹਿਰ 'ਚ ਗੇੜੀ ਮਾਰਦੇ ਤੇ ਰੋਡ ਸਾਈਡ ਸਟ੍ਰੀਟ ਫੂਡ ਦਾ ਮਜ਼ਾ ਲੈਂਦੇ ਨਜ਼ਰ ਆਏ ਆਯੁਸ਼ਮਾਨ ਖ਼ੁਰਾਨਾ, ਵੇਖੋ ਵੀਡੀਓ
ਦੱਸ ਦਈਏ ਕਿ ਮਿਲਿੰਦ ਸੋਮਨ ਇੱਕ ਚੰਗੇ ਮਾਡਲ ਹੋਣ ਦੇ ਨਾਲ-ਨਾਲ ਚੰਗੇ ਅਦਾਕਾਰ ਵੀ ਹਨ। ਟੀਵੀ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਮਿਲਿੰਦ ਨੇ ਕਈ ਟੀਵੀ ਸੀਰੀਅਲਸ ਤੇ ਬਾਲੀਵੁੱਡ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਉਹ ਕਈ ਮਾਡਲਿੰਗ ਸ਼ੋਅਸ ਦੇ ਜੱਜ ਵੀ ਰਹਿ ਚੁੱਕੇ ਹਨ।
View this post on Instagram