
ਫਿੱਟਨੈੱਸ ਮਾਡਲ ਸੁੱਖ ਜੌਹਲ (Sukh Johall) ਨੇ ਆਪਣੀ ਨਾਨੀ (Grandmother) ਜੀ ਦੇ ਨਾਲ ਇੱਕ ਵੀਡੀਓ ਸ਼ੇਅਰ ਕੀਤਾ ਹੈ । ਇਸ ਵੀਡੀਓ ‘ਚ ਸੁੱਖ ਜੌਹਲ ਆਪਣੀ ਨਾਨੀ ਦੇ ਨਾਲ ਦਿਖਾਈ ਦੇ ਰਹੇ ਹਨ ਅਤੇ ਉਨ੍ਹਾਂ ਨੂੰ ਫਰੂਟਸ ਖਵਾਉਂਦੇ ਹੋਏ ਨਜ਼ਰ ਆ ਰਹੇ ਹਨ ।ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਉਹ ਆਪਣੀ ਨਾਨੀ ਦੇ ਨਾਲ ਕੰਬਲ ‘ਚ ਬੈਠੇ ਹੋਏ ਹਨ ਅਤੇ ਉਨ੍ਹਾਂ ਨੂੰ ਬੜੇ ਹੀ ਪਿਆਰ ਦੇ ਨਾਲ ਫ਼ਲ ਖਵਾਉਂਦੇ ਦਿਖਾਈ ਦੇ ਰਹੇ ਹਨ।
ਹੋਰ ਪੜ੍ਹੋ : ਹਰਭਜਨ ਮਾਨ ਸ਼ੋਅ ਤੋਂ ਵਾਪਸ ਆਉਂਦੇ ਹੋਏ ਅਮਰੂਦਾਂ ਦੇ ਬਾਗ ‘ਚ ਪਹੁੰਚੇ, ਮਿਹਨਤੀ ਵੀਰ ਅਤੇ ਭੈਣਾਂ ਦੇ ਨਾਲ ਬਿਤਾਇਆ ਸਮਾਂ
ਸੋਸ਼ਲ ਮੀਡੀਆ ‘ਤੇ ਸੁੱਖ ਜੌਹਲ ਦੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਹਨ ।ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ । ਸੁੱਖ ਜੌਹਲ ਨੇ ਹਾਲ ਹੀ ‘ਚ ਵਿਆਹ ਕਰਵਾਇਆ ਹੈ ਅਤੇ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ ।

ਹੋਰ ਪੜ੍ਹੋ : ਕੌਰ ਬੀ ਨੇ ਆਪਣੇ ਭਤੀਜੇ ਦੇ ਜਨਮਦਿਨ ‘ਤੇ ਸਾਂਝਾ ਕੀਤਾ ਖ਼ਾਸ ਵੀਡੀਓ, ਭਤੀਜੇ ਦੀ ਲੰਮੀ ਉਮਰ ਲਈ ਕੀਤੀ ਅਰਦਾਸ
ਅੱਜ ਕੱਲ੍ਹ ਉਹ ਆਪਣੀ ਨਵ-ਵਿਆਹੁਤਾ ਪਤਨੀ ਦੇ ਨਾਲ ਵੀ ਵਰਕ ਆਊਟ ਕਰਦੇ ਹੋਏ ਦਿਖਾਈ ਦਿੰਦੇ ਹਨ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਉਹ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕਰਦੇ ਰਹਿੰਦੇ ਹਨ ।

ਸੁੱਖ ਜੌਹਲ ਆਪਣੀ ਫਿੱਟਨੈੱਸ ਦੇ ਲਈ ਜਾਣੇ ਜਾਂਦੇ ਹਨ ਅਤੇ ਕਈਆਂ ਲੋਕਾਂ ਦੇ ਲਈ ਉਹ ਪ੍ਰੇਰਣਾਸਰੋਤ ਵੀ ਬਣੇ ਹੋਏ ਹਨ । ਕਿਉਂਕਿ ਜਿਨ੍ਹਾਂ ਹਾਲਾਤਾਂ ਚੋਂ ਉਹ ਅੱਗੇ ਆਏ ਹਨ । ਉਨ੍ਹਾਂ ਨੂੰ ਪਾਰ ਕਰਨਾ ਸੁੱਖ ਜੌਹਲ ਦੇ ਲਈ ਏਨਾਂ ਆਸਾਨ ਨਹੀਂ ਸੀ ।
View this post on Instagram