ਅਲਸੀ ਦੇ ਬੀਜ ਦੇ ਹਨ ਬਹੁਤ ਫਾਇਦੇ, ਵਾਲ ਝੜਨ ਦੀ ਸਮੱਸਿਆ ਹੁੰਦੀ ਹੈ ਦੂਰ

written by Shaminder | July 10, 2021

ਅਲਸੀ ਦੇ ਬੀਜ ਦੇ ਬਹੁਤ ਸਾਰੇ ਫਾਇਦੇ ਹਨ । ਅਲਸੀ ਦੇ ਬੀਜ਼ਾਂ ‘ਚ ਪ੍ਰੋਟੀਨ, ਕਾਰਬਸ, ਫਾਈਬਰ ਅਤੇ ਓਮੈਗਾ ਫੈਟੀ ਐਸਿਡ ਅਤੇ ਵਿਟਾਮਿਨਸ ਪਾਏ ਜਾਂਦੇ ਹਨ । ਅੱਜ ਅਸੀਂ ਤੁਹਾਨੂੰ ਅਲਸੀ ਦੇ ਬੀਜਾਂ ਦੇ ਫਾਇਦੇ ਬਾਰੇ ਦੱਸਾਂਗੇ । ਜੇ ਵੱਧਦੀ ਉਮਰ ਦੇ ਕਾਰਨ ਤੁਹਾਡੇ ਵਾਲ ਝੜਦੇ ਹਨ ਤਾਂ ਤੁਸੀਂ ਅਲਸੀ ਦੇ ਬੀਜਾਂ ਦਾ ਇਸਤੇਮਾਲ ਕਰ ਸਕਦੇ ਹੋ ।ਅਲਸੀ ਦੇ ਬੀਜ ਵਾਲਾਂ ਨੂੰ ਮਜ਼ਬੂਤ ਬਣਾਉਂਦੇ ਹਨ । Alsi , ਹੋਰ ਪੜ੍ਹੋ : ਜੈਜੀ ਲਾਹੌਰੀਆ ਤੋਂ ਇਹ ਅਦਾਕਾਰ ਬਣਿਆ ਜਗਜੀਵਨ ਸਿੰਘ, ਗੁਰੂ ਦੇ ਲੜ ਲੱਗ ਇਸ ਤਰ੍ਹਾਂ ਬਦਲੀ ਜ਼ਿੰਦਗੀ 
alsi,,, ਇਸ ਤੋਂ ਇਲਾਵਾ ਵਾਲਾਂ ‘ਚ ਸਿਕਰੀ ਦੀ ਸਮੱਸਿਆ ਵੀ ਦੂਰ ਕਰਦੇ ਹਨ । ਇਸ ਤੋਂ ਅਲਸੀ ਦੇ ਬੀਜ ਘੁੰਗਰਾਲੇ ਵਾਲਾਂ ਤੋਂ ਵੀ ਛੁਟਕਾਰਾ ਦਿਵਾਉਂਦਾ ਹੈ । ਇਸ ਤੋਂ ਇਲਾਵਾ ਜੇ ਤੁਸੀਂ ਪਤਲੇ ਵਾਲਾਂ ਦੀ ਸਮੱਸਿਆ ਕਾਰਨ ਪ੍ਰੇਸ਼ਾਨ ਹੋ ਤਾਂ ਇਹ ਬੀਜ ਤੁਹਾਨੂੰ ਇਸ ਸਮੱਸਿਆ ਤੋਂ ਵੀ ਛੁਟਕਾਰਾ ਦਿਵਾ ਸਕਦੇ ਹਨ । ਅਲਸੀ ਨੂੰ ਜ਼ਿਆਦਾਤਰ ਠੰਡੇ ਇਲਾਕਿਆਂ ‘ਚ ਉਗਾਇਆ ਜਾਂਦਾ ਹੈ ਪਿਛਲੇ ਕੁਝ ਸਮੇਂ ਤੋਂ ਅਲਸੀ ਦੀ ਲੋਕਪ੍ਰਿਯਤਾ ਵਧੀ ਹੈ ।ਇਹ ਬੀਜ ਕਈ ਸਿਹਤ ਲਾਭ ਪ੍ਰਦਾਨ ਕਰਦੀ ਹੈ । ਇਹ ਨਾਂ ਸਿਰਫ ਵਜ਼ਨ ਘੱਟ ਕਰਨ ‘ਚ ਲਾਹੇਵੰਦ ਮੰਨੀ ਜਾਂਦੀ ਹੈ ਬਲਕਿ ਇਸ ਦੇ ਹੋਰ ਵੀ ਕਾਫੀ ਫਾਇਦੇ ਹਨ ।  

0 Comments
0

You may also like