ਲੇਟ ਆਉਣ ‘ਤੇ ਆਰਤੀ ਉਤਾਰ ਕੇ ਫੂਡ ਡਿਲੀਵਰੀ ਵਾਲੇ ਦਾ ਹੋਇਆ ਸਵਾਗਤ, ਵੀਡੀਓ ਹੋ ਰਿਹਾ ਵਾਇਰਲ

written by Shaminder | October 11, 2022 05:59pm

ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ (Video Viral)  ਹੁੰਦਾ ਰਹਿੰਦਾ ਹੈ । ਜੋ ਕਿ ਅਕਸਰ ਸੁਰਖੀਆਂ ਦਾ ਕਾਰਨ ਬਣਦਾ ਹੈ । ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਬੀਤੇ ਦਿਨ ਤੋਂ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਸ਼ਖਸ ਲੇਟ ਆਉਣ ‘ਤੇ ਡਿਲੀਵਰੀ (Food delivery man) ਕਰਨ ਆਏ ਮੁੰਡੇ ਦੀ ਆਰਤੀ ਉਤਾਰਦਾ ਹੋਇਆ ਨਜ਼ਰ ਆ ਰਿਹਾ ਹੈ ।

Zomato Boy,, Image Source : Instagram

ਹੋਰ ਪੜ੍ਹੋ : ਵਾਮਿਕਾ ਗੱਬੀ ਨੇ ਆਪਣੇ ਪਿਤਾ ਦੇ ਨਾਲ ਸ਼ੇਅਰ ਕੀਤਾ ਪਿਆਰਾ ਜਿਹਾ ਵੀਡੀਓ, ਪਿਉ-ਧੀ ਦੀ ਜੋੜੀ ਨੂੰ ਕੀਤਾ ਜਾ ਰਿਹਾ ਪਸੰਦ

ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇਹ ਸ਼ਖਸ ਆਰਤੀ ਦੀ ਪਲੇਟ ਦੇ ਨਾਲ ਸਵਾਗਤ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਇਸ ਦੇ ਨਾਲ ਹੀ ਉਹ ਗੀਤ ਵੀ ਗਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ ਅਤੇ ਕਹਿ ਰਿਹਾ ਹੈ ਕਿ ‘ਆਈਏ ਆਪਕਾ ਇੰਤਜ਼ਾਰ ਥਾ’।

Zomato Boy Image Source :Instagram

ਹੋਰ ਪੜ੍ਹੋ : ਇਮਤਿਆਜ਼ ਅਲੀ ਅਤੇ ਏ.ਆਰ. ਰਹਿਮਾਨ ਦੇ ਨਾਲ ਕੀ ਦਿਲਜੀਤ ਦੋਸਾਂਝ ਲੈ ਕੇ ਆ ਰਹੇ ਨੇ ਕੁਝ ਨਵਾਂ, ਤਸਵੀਰਾਂ ਕੀਤੀਆਂ ਸਾਂਝੀਆਂ

ਸੋਸ਼ਲ ਮੀਡੀਆ ‘ਤੇ ਇਸ ਵੀਡੀਓ ‘ਤੇ ਲੋਕ ਵੀ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਹਨ । ਦੱਸਿਆ ਜਾ ਰਿਹਾ ਹੈ ਕਿ ਇਹ ਡਿਲੀਵਰੀ ਬੁਆਏ ਚਾਰ ਘੰਟੇ ਲੇਟ ਆਇਆ ਸੀ ।ਹਾਲਾਂਕਿ ਡਿਲੀਵਰੀ ਕਰਨ ਵਾਲੇ ਦੇ ਦੋਸਤ ਨੇ ਟਵੀਟ ਕੀਤਾ ਹੈ ਕਿ ਗ੍ਰਾਹਕ ਨੇ ਝੂਠ ਕਿਹਾ ਹੈ ਕਿ ਉਸ ਨੇ ਆਰਡਰ ਨੂੰ ਕਈ ਘੰਟੇ ਤੱਕ ਲੇਟ ਕੀਤਾ ਹੈ ।

Zomato boy , Image Source : Instagram

ਪਰ ਇਹ ਇੱਕ ਮਜ਼ਾਕੀਆ ਵੀਡੀਓ ਸੀ । ਸੋਸ਼ਲ ਮੀਡੀਆ ‘ਤੇ ਆਏ ਦਿਨ ਡਿਲੀਵਰੀ ਬੁਆਏਜ਼ ਦੇ ਵੀਡੀਓਜ਼ ਵਾਇਰਲ ਹੁੰਦੇ ਰਹਿੰਦੇ ਹਨ ।

 

View this post on Instagram

 

A post shared by Voompla (@voompla)

You may also like