ਇਸ ਵਜ੍ਹਾ ਕਰਕੇ ਕਰੀਨਾ ਕਪੂਰ ਨਹੀਂ ਚਾਹੁੰਦੀ ਕਿ ਉਸ ਦੇ ਬੇਟੇ ਫ਼ਿਲਮੀ ਸਿਤਾਰੇ ਬਣਨ

written by Rupinder Kaler | August 17, 2021

ਕਰੀਨਾ ਕਪੂਰ ਖਾਨ (Kareena Kapoor Khan) ਨੇ ਆਪਣੀ ਕਿਤਾਬ ਪ੍ਰੈਗਨੈਂਸੀ ਬਾਈਬਲ ਬਹੁਤ ਸਾਰੇ ਖੁਲਾਸੇ ਕੀਤੇ ਹਨ । ਇਸ ਕਿਤਾਬ ਵਿੱਚ ਉਸ ਨੇ ਆਪਣੇ ਬੱਚਿਆਂ   ਤੇ ਪਰਿਵਾਰ ਨੂੰ ਲੈ ਕੇ ਬਹੁਤ ਕੁਝ ਦੱਸਿਆ ਹੈ ।ਕਰੀਨਾ ਨੇ ਦੱਸਿਆ ਕਿ ਉਹ ਦੋਵਾਂ ਬੱਚਿਆਂ ਨੂੰ ਫਿਲਮੀ ਸਿਤਾਰਿਆਂ ਦੀ ਬਜਾਏ ਕੁਝ ਹੋਰ ਬਣਾਉਣਾ ਚਾਹੁੰਦੀ ਹੈ। ਕਰੀਨਾ ਨੇ ਕਿਹਾ, "ਮੈਂ ਆਪਣੇ ਦੋਵੇਂ ਪੁੱਤਰਾਂ ਨੂੰ ਜੈਂਟਲਮੈਨ ਬਣਾਉਣਾ ਚਾਹੁੰਦੀ ਹਾਂ।

Kareena Kapoor Khan,-min Pic Courtesy: Instagram

ਹੋਰ ਪੜ੍ਹੋ :

ਰੱਖੜੀ ਦੇ ਤਿਉਹਾਰ ਦੀ ਤਿਆਰੀ ਸ਼ੁਰੂ, ਭੈਣਾਂ ਆਪਣੇ ਭਰਾਵਾਂ ਦੀ ਲੰਮੀ ਉਮਰ ਦੇ ਲਈ ਕਰਦੀਆਂ ਹਨ ਦੁਆਵਾਂ

Pic Courtesy: Instagram

ਮੈਂ (Kareena Kapoor Khan) ਚਾਹੁੰਦੀ ਹਾਂ ਕਿ ਲੋਕ ਕਹਿਣ ਕਿ ਉਹ ਬਿਹਤਰ ਪਰਵਰਿਸ਼ ਵਾਲੇ ਅਤੇ ਦਿਆਲੂ ਹਨ ਅਤੇ ਫਿਰ ਮੈਨੂੰ ਲੱਗੇਗਾ ਕਿ ਮੈਂ ਆਪਣਾ ਕੰਮ ਵਧੀਆ ਢੰਗ ਨਾਲ ਕੀਤਾ ਹੈ। ਮੈਂ ਨਹੀਂ ਚਾਹੁੰਦੀ ਕਿ ਉਹ ਫ਼ਿਲਮੀ ਸਿਤਾਰੇ ਬਣਨ। ਮੈਂ ਬਹੁਤ ਖੁਸ਼ ਹੋਵਾਂਗੀ ਜੇ ਉਹ ਮੇਰੇ ਕੋਲ ਆਵੇ ਤੇ ਕਹੇ ਕਿ ਮੈਨੂੰ ਕੁਝ ਹੋਰ ਕਰਨਾ ਹੈ, ਸ਼ਾਇਦ ਮਾਊਂਟ ਐਵਰੈਸਟ ’ਤੇ ਚੜ੍ਹਨਾ, ਇਹ ਉਸਦਾ ਫੈਸਲਾ ਹੋਵੇਗਾ।

Pic Courtesy: Instagram

ਮੈਂ (Kareena Kapoor Khan) ਉਨ੍ਹਾਂ ਦੇ ਨਾਲ ਖੜ੍ਹੀ ਰਹਾਂਗੀ ਅਤੇ ਉਨ੍ਹਾਂ ਦਾ ਸਮਰਥਨ ਕਰਾਂਗੀ।" ਕਰੀਨਾ ਦਾ ਕਹਿਣਾ ਹੈ ਕਿ ਉਹ ਅਜਿਹੀ ਮਾਂ ਨਹੀਂ ਬਣਨਾ ਚਾਹੁੰਦੀ ਜੋ ਆਪਣੇ ਬੱਚਿਆਂ ਦੇ ਕੰਮਾਂ ਵਿਚ ਬਹੁਤ ਜ਼ਿਆਦਾ ਦਖਲਅੰਦਾਜ਼ੀ ਕਰੇ। ਉਹ ਚਾਹੁੰਦੀ ਹੈ ਕਿ ਉਸਦੇ ਬੱਚੇ ਉਨ੍ਹਾਂ ਦੀਆਂ ਗਲਤੀਆਂ ਤੋਂ ਸਿੱਖਣ। ਅਭਿਨੇਤਰੀ ਨੇ ਕਿਹਾ, ''ਮੇਰੀ ਮਾਂ ਕਹਿੰਦੀ ਸੀ ਕਿ ਜੋ ਵੀ ਕਰਨਾ ਚਾਹੁੰਦੇ ਹੋ ਕਰੋ। ਗਲਤੀਆਂ ਕਰੋ ਅਤੇ ਉਹਨਾਂ ਨੂੰ ਸੁਧਾਰੋ। ਇਸੇ ਤਰ੍ਹਾਂ, ਮੈਂ ਆਪਣੇ ਬੱਚਿਆਂ ਦੀ ਦੇਖਭਾਲ ਵੀ ਕਰ ਰਹੀ ਹਾਂ’।

0 Comments
0

You may also like