ਇਸ ਵਜ੍ਹਾ ਕਰਕੇ ਗਾਇਕ ਹਰਭਜਨ ਮਾਨ ਨੂੰ ਬਚਪਨ ਵਿੱਚ ਸਕੂਲ ਵਿੱਚੋਂ ਮਿਲੀ ਸੀ ਸਜ਼ਾ, ਜਾਣੋਂ ਦਿਲਚਸਪ ਕਿੱਸਾ

written by Rupinder Kaler | October 06, 2021

ਗਾਇਕ ਹਰਭਜਨ ਮਾਨ (Harbhajan Mann) ਉਹਨਾਂ ਕਲਾਕਾਰਾਂ ਵਿੱਚ ਹਨ, ਜਿਨ੍ਹਾਂ ਨੂੰ ਆਪਣੇ ਮਿਆਰੀ ਕੰਮ ਲਈ ਦੁਨੀਆ ਭਰ ਵਿੱਚ ਜਾਣਿਆ ਜਾਂਦਾ ਹੈ । ਉਹ ਆਪਣੇ ਹਿੱਟ ਗਾਣਿਆਂ ਨਾਲ ਲਗਾਤਾਰ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦੇ ਆ ਰਹੇ ਹਨ । ਪੰਜਾਬੀ ਭਾਸ਼ਾ ਨਾਲ ਉਹਨਾਂ ਦਾ ਲਗਾਅ ਬਚਪਨ ਤੋਂ ਹੀ ਸੀ । ਬਚਪਨ ਤੋਂ ਹੀ ਕੈਨੇਡਾ ਵਿੱਚ ਰਹਿਣ ਦੇ ਬਾਵਜੂਦ ਉਹਨਾਂ ਦੀ ਬੋਲਚਾਲ ਦੀ ਭਾਸ਼ਾ ਪੰਜਾਬੀ ਹੀ ਰਹੀ ।

feature image of harbhajan mann wished happy birthday to his wife harman mann-min image source-instagram

ਹੋਰ ਪੜ੍ਹੋ :

ਡਾਂਸ ਦੇ ਮੁਕਾਬਲੇ ਵਿੱਚ ਮੁੰਡੇ ਨੇ ਕੁੜੀ ਨੂੰ ਕੀਤਾ ਫੇਲ੍ਹ, ਵੀਡੀਓ ਦੇਖ ਕੇ ਤੁਹਾਡਾ ਨਹੀਂ ਰੁਕੇਗਾ ਹਾਸਾ

ਪੰਜਾਬੀ ਬੋਲਣ ਕਰਕੇ ਬਚਪਨ ਵਿੱਚ ਉਹਨਾਂ ਨੂੰ ਸਕੂਲ ਦੇ ਅਧਿਆਪਕਾ ਵੱਲੋਂ ਸਜ਼ਾ ਵੀ ਦਿੱਤੀ ਗਈ । ਜਿਸ ਦਾ ਖੁਲਾਸਾ ਉਹਨਾਂ ਨੇ ਇੱਕ ਇੰਟਰਵਿਊ ਵਿੱਚ ਕੀਤਾ ਸੀ । ਉਹਨਾਂ (Harbhajan Mann)  ਨੇ ਦੱਸਿਆ ਕਿ ਜਦੋਂ ਉਹ ਕੈਨੇਡਾ ਆਏ ਤਾਂ ਉਹਨਾਂ ਦੀ ਉਮਰ ਸਿਰਫ 10 ਸਾਲ ਸੀ । ਉਹਨਾਂ (Harbhajan Mann)  ਦਾ ਬਚਪਨ ਕੈਨੇਡਾ ਵਿੱਚ ਹੀ ਬੀਤਿਆ ਹੈ । ਇੱਥੇ ਰਹਿ ਕੇ ਹੀ ਉਹਨਾਂ ਨੇ ਆਪਣੇ ਸਕੂਲ ਵਿੱਚ ਕੁਝ ਪੰਜਾਬੀ ਦੋਸਤ ਬਣਾਏ ।

singer harbhajan mann post emotional post on his father's 5th death anniversary image source-instagram

ਇਹ ਸਾਰੇ ਮੁੰਡੇ ਪੰਜਾਬ ਦੇ ਕਿਸੇ ਨਾ ਕਿਸੇ ਪਿੰਡ ਨਾਲ ਸਬੰਧਿਤ ਸਨ । ਇਸ ਲਈ ਸਾਰੇ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਹੀ ਗੱਲ ਕਰਦੇ ਸਨ । ਪਰ ਬਦਕਿਸਮਤੀ ਨਾਲ ਕਲਾਸਰੂਮ ਵਿੱਚ ਉਹਨਾਂ (Harbhajan Mann)  ਨੂੰ ਅੰਗਰੇਜ਼ੀ ਤੋਂ ਇਲਾਵਾ ਕੋਈ ਹੋਰ ਭਾਸ਼ਾ ਬੋਲਣ ਦੀ ਇਜਾਜ਼ਤ ਨਹੀਂ ਸੀ ।

harbhajan Mann

ਅੰਗਰੇਜ਼ੀ ਉਹਨਾਂ ਦੀ ਦੂਜੀ ਭਾਸ਼ਾ ਸੀ । ਇਸੇ ਕਰਕੇ ਉਹ ਆਪਣੇ ਦੋਸਤਾਂ ਨਾਲ ਪੰਜਾਬੀ ਵਿੱਚ ਗੱਲ ਕਰਦੇ ਸਨ । ਜਿਸ ਤੋਂ ਉਹਨਾਂ ਦੀ ਅਧਿਆਪਕਾ ਏਨੇਂ ਤੰਗ ਆ ਗਈ ਕਿ ਉਸ ਨੂੰ ਸਕੂਲ ਦੇ ਮੈਦਾਨ ਸਾਫ ਕਰਨ ਤੇ ਕੂੜਾ ਚੁੱਕਣ ਦੀ ਸਜ਼ਾ ਦਿੱਤੀ ਗਈ । ਇਸ ਸਜ਼ਾ ਦਾ ਉਹਨਾਂ ਨੂੰ ਇਹ ਫਾਇਦਾ ਹੋਇਆ ਕਿ ਉਹ ਚੰਗੀ ਤਰ੍ਹਾਂ ਅੰਗਰੇਜ਼ੀ ਬੋਲਣ ਵਾਲੇ ਬਣ ਗਏ ।

 

 

 

 

You may also like