ਏਅਰਪੋਰਟ ‘ਤੇ ਦੋ ਘੰਟੇ ਤੱਕ ਕਿਸ ਲਈ ਰੋਈ ਰਾਖੀ ਸਾਵੰਤ, ਵੇਖੋ ਵੀਡੀਓ

Written by  Shaminder   |  July 20th 2022 12:15 PM  |  Updated: July 20th 2022 12:15 PM

ਏਅਰਪੋਰਟ ‘ਤੇ ਦੋ ਘੰਟੇ ਤੱਕ ਕਿਸ ਲਈ ਰੋਈ ਰਾਖੀ ਸਾਵੰਤ, ਵੇਖੋ ਵੀਡੀਓ

ਰਾਖੀ ਸਾਵੰਤ (Rakhi Sawant) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ (Video Viral) ਹੋ ਰਿਹਾ ਹੈ । ਇਸ ਵੀਡੀਓ ‘ਚ ਰਾਖੀ ਸਾਵੰਤ ਆਪਣਾ ਕੋਈ ਤਜ਼ਰਬਾ ਸਾਂਝਾ ਕਰਦੀ ਹੋਈ ਨਜ਼ਰ ਆ ਰਹੀ ਹੈ ।ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਰਾਖੀ ਸਾਵੰਤ ਸੂਟ ਸਲਵਾਰ ‘ਚ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਵੁੰਪਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਕਹਿ ਰਹੀ ਹੈ ਕਿ ਉਹ ਦੋ ਘੰਟੇ ਤੱਕ ਰੋਈ ਹੈ।

inside image of rakhi sawant new pics

ਹੋਰ ਪੜ੍ਹੋ : ਰਾਖੀ ਸਾਵੰਤ ਨੇ ਕਰਵਾ ਲਈ ਮੰਗਣੀ! ਮੰਗੇਤਰ ਆਦਿਲ ਦੇ ਪਰਿਵਾਰ ਵਾਲਿਆਂ ਨੂੰ ਨਹੀਂ ਪਸੰਦ ਸੀ ਰਿਸ਼ਤਾ

ਉਸ ਨੇ ਅੱਜ ਸਲਵਾਰ ਸੂਟ ਪਾਇਆ ਹੈ ਅਤੇ ਉਹ ਇਸ ਤਰ੍ਹਾਂ ਤਿਆਰ ਹੋ ਕੇ ਆਦਿਲ ਨੂੰ ਮਿਲਣ ਦੇ ਲਈ ਆਈ ਸੀ, ਪਰ ਉਹ ਨਹੀਂ ਆਇਆ ।ਰਾਖੀ ਸਾਵੰਤ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਕਮੈਂਟਸ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ ।

Rakhi Sawant confesses to having suicidal thoughts, details inside  Image Source: Twitter

ਹੋਰ ਪੜ੍ਹੋ : ਰਾਖੀ ਸਾਵੰਤ ਤੋਂ 6 ਸਾਲ ਛੋਟਾ ਹੈ ਬੁਆਏਫ੍ਰੈਂਡ ਆਦਿਲ, ਲਵ ਸਟੋਰੀ ‘ਚ ‘Villain’ ਬਣਿਆ ਪਰਿਵਾਰ!

ਰਾਖੀ ਸਾਵੰਤ ਡਰਾਮਾ ਕਵੀਨ ਦੇ ਨਾਮ ਨਾਲ ਮਸ਼ਹੂਰ ਹੈ ਅਤੇ ਅਕਸਰ ਆਪਣੇ ਡਰਾਮਿਆਂ ਦੇ ਕਾਰਨ ਉਹ ਚਰਚਾ ਕਾਰਨ ਰਹਿੰਦੀ ਹੈ । ਰਾਖੀ ਸਾਵੰਤ ਹੁਣ ਉਸ ਵੇਲੇ ਚਰਚਾ ‘ਚ ਆ ਗਈ ਸੀ, ਜਦੋਂ ਉਸ ਨੇ ਆਦਿਲ ਦੇ ਨਾਲ ਆਪਣੀ ਰਿਲੇਸ਼ਨਸ਼ਿਪ ਬਾਰੇ ਖੁਲਾਸਾ ਕੀਤਾ ਸੀ । ਰਾਖੀ ਸਾਵੰਤ ਨੇ ਬਤੌਰ ਆਈਟਮ ਗਰਲ ਕਈ ਗੀਤਾਂ ‘ਚ ਕੰਮ ਕੀਤਾ ਹੈ ।

rakhi sawant viral video

ਇਸ ਤੋਂ ਇਲਾਵਾ ਉਹ ਕਈ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੀ ਹੈ । ਬਿੱਗ ਬੌਸ ‘ਚ ਵੀ ਉਸ ਨੇ ਆਪਣੀਆਂ ਹਰਕਤਾਂ ਦੇ ਨਾਲ ਖੂਬ ਚਰਚਾ ਵਟੋਰੀ ਸੀ । ਅਕਸਰ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿਣ ਵਾਲੀ ਰਾਖੀ ਸਾਵੰਤ ਦੇ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ । ਜਿਸ ਦੇ ਨਾਲ ਉਹ ਅਕਸਰ ਚਰਚਾ ‘ਚ ਆਉਂਦੀ ਰਹਿੰਦੀ ਹੈ ।

 

View this post on Instagram

 

A post shared by Voompla (@voompla)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network