ਆਰੀਅਨ ਖ਼ਾਨ ਦੇ ਮੁੱਦੇ ’ਤੇ ਗੱਲ ਕਰਨ ਲਈ ਵਿਦੇਸ਼ੀ ਮੀਡੀਆਂ ਨੇ ਸ਼ਾਹਰੁਖ ਖ਼ਾਨ ਨੂੰ ਦਿੱਤੇ ਕਈ ਆਫਰ

written by Rupinder Kaler | November 12, 2021 06:23pm

ਸ਼ਾਹਰੁਖ ਖ਼ਾਨ ਦੇ ਬੇਟੇ ਆਰੀਅਨ ਖ਼ਾਨ (aryan-khan)  ਨੂੰ ਜੇਲ੍ਹ ਤੋਂ ਰਿਹਾਅ ਹੋਏ 10 ਦਿਨ ਤੋਂ ਜ਼ਿਆਦਾ ਹੋ ਚੁੱਕੇ ਹਨ ਪਰ ਸ਼ਾਹਰੁਖ਼ ਨੇ ਹੁਣ ਤਕ ਇਸ ਬਾਰੇ ਵਿਚ ਕੋਈ ਬਿਆਨ ਨਹੀਂ ਦਿੱਤਾ ਹੈ । ਪਰ ਬਾਲੀਵੁੱਡ ਹੰਗਾਮਾ ਨਾਲ ਗੱਲ ਕਰਦੇ ਹੋਏ ਸ਼ਾਹਰੁਖ ਖ਼ਾਨ ਦੇ ਕਰੀਬੀ ਨੇ ਦੱਸਿਆ, ‘ਸ਼ਾਹਰੁੱਖ ਨੂੰ ਉਨ੍ਹਾਂ ਦੇ ਬੇਟੇ ਨਾਲ ਕੀ ਹੋਇਆ, ਇਸ ਉੱਤੇ ਗੱਲ ਕਰਨ ਲਈ ਕਈ ਆਕਰਸ਼ਕ ਆਫ਼ਰਸ ਮਿਲੇ ਹਨ ।

Image Source: Instagram

ਹੋਰ ਪੜ੍ਹੋ :

Stebin Ben ਦਾ ਨਵਾਂ ਗੀਤ ‘ਫਰਕ ਨਹੀਂ ਪੜਤਾ’ ਰਿਲੀਜ਼, ਹਿਮਾਂਸ਼ੀ ਖੁਰਾਣਾ ਫੀਚਰਿੰਗ ‘ਚ ਆਈ ਨਜ਼ਰ

Aryan Khan Image Source- Google

ਇਨਾਂ ਵਿਚੋਂ ਕੁਝ ਆਫ਼ਰ ਅੰਤਰਰਾਸ਼ਟਰੀ ਮੀਡਿਆ ਤੋਂ ਵੀ ਆਏ ਅਤੇ ਸਗੋਂ ਉਹ ਇਸ ਸਬੰਧੀ ਗੱਲ ਕਰਨ ਲਈ ਕੁਝ ਆਫਰ ਵੀ ਕਰਨ ਲਈ ਦੇ ਤਿਆਰ ਹੈ ਪਰ ਇਸ ਵਾਰ ਸ਼ਾਹਰੁਖ ਖ਼ਾਨ ਕੋਲ ਕਹਿਣ ਲਈ ਕੁਝ ਨਹੀਂ ਹੈ, ਜਾਂ ਇਵੇਂ ਕਹੋ ਕਿ ਉਹ ਕੁਝ ਨਹੀਂ ਕਹਿਣਗੇ । ਹਾਲਾਂਕਿ ਉਨ੍ਹਾਂ ਕੋਲ ਕਹਿਣ ਲਈ ਬਹੁਤ ਕੁਝ ਹੈ ।

Image Source: Instagram

ਆਰੀਅਨ ਦੇ ਇਕ ਕਰੀਬੀ ਦੋਸਤ ਨੇ ਬਾਲੀਵੁੱਡ ਹੰਗਾਮਾ ਨਾਲ ਗੱਲਬਾਤ ਵਿਚ ਦੱਸਿਆ ਕਿ ਸ਼ਾਹਰੁਖ ਖ਼ਾਨ ਦੇ ਬੇਟੇ ਨੇ ਖ਼ੁਦ ਨੂੰ ਬਹੁਤ ਸੀਮਤ ਕਰ ਲਿਆ ਹੈ ,ਨਾ ਤਾਂ ਉਹ ਕਿਸੇ ਨਾਲ ਜ਼ਿਆਦਾ ਗੱਲ ਕਰ ਰਿਹਾ ਹੈ ਅਤੇ ਨਾ ਹੀ ਕਿਸੇ ਨਾਲ ਮਿਲ ਰਿਹਾ ਹੈ । ਦੋਸਤ ਦੇ ਮੁਤਾਬਕ ‘ਆਰੀਅਨ ਕਿਸੇ ਨਾਲ ਵੀ ਜ਼ਿਆਦਾ ਗੱਲ ਨਹੀਂ ਕਰ ਰਿਹਾ । ਜ਼ਿਆਦਾਤਰ ਉਹ ਆਪਣੇ ਕਮਰੇ ਵਿਚ ਹੀ ਰਹਿੰਦਾ ਹੈ, ਨਾ ਬਾਹਰ ਜਾਂਦਾ ਹੈ ਨਾ ਘੁੰਮਦਾ ਫਿਰਦਾ ਹੈ । ਇੱਥੇ ਤੱਕ ਕਿ ਜੇਲ੍ਹ ਤੋਂ ਬਾਹਰ ਆਉਣ ਦੇ ਬਾਅਦ ਉਹ ਆਪਣੇ ਦੋਸਤਾਂ ਨਾਲ ਮਿਲਣ ਵੀ ਬਾਹਰ ਨਹੀਂ ਜਾ ਰਿਹਾ ਹੈ ।

You may also like