ਸਿੱਖੀ ਦੇ ਰੰਗ 'ਚ ਰੰਗਿਆ ਗੋਰਾ  ,ਜਪੁਜੀ ਸਾਹਿਬ ਦਾ ਪਾਠ ਹੈ ਮੂੰਹ ਜੁਬਾਨੀ ਯਾਦ ,ਵੇਖੋ ਵੀਡਿਓ 

written by Shaminder | January 10, 2019

ਪੰਜਾਬੀ ਸੱਭਿਆਚਾਰ ,ਇੱਥੋਂ ਦੇ ਰੀਤੀ ਰਿਵਾਜ਼ ਰਹੁ ਰੀਤਾਂ ਅਜਿਹੀਆਂ ਹਨ ਕਿ ਕੋਈ ਵੀ ਇਨ੍ਹਾਂ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿੰਦਾ ।ਜੇ ਗੱਲ ਕਰੀਏ  ਸਿੱਖ ਧਰਮ ਦੀ ਤਾਂ ਸਿੱਖ ਗੁਰੂ ਸਾਹਿਬਾਨ ਨੇ ਕੁਲ ਲੁਕਾਈ ਨੂੰ ਹੱਕ ਸੱਚ ਦੀ ਕਮਾਈ ਕਰਨ ,ਵੰਡ ਕੇ ਛੱਕਣ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਦਾ ਸੁਨੇਹਾ ਦਿੱਤਾ ।

ਹੋਰ ਵੇਖੋ : ਪਤਾ ਨਹੀਂ ਕਿਹੜੇ ਪਹਾੜੇ ਪੜ੍ਹ ਗਈ ਈਸ਼ਾ ਰਿਖੀ ,ਗਿਆਰਾਂ ਜਨਵਰੀ ਨੂੰ ਹੋਵੇਗਾ ਖੁਲਾਸਾ

gora japjui sahib gora japjui sahib

ਗੁਰੂ ਸਾਹਿਬਾਨ ਵੱਲੋਂ ਰਚੀ ਗਈ ਬਾਣੀ 'ਚ ਅਜਿਹੀ ਕਸ਼ਿਸ਼ ਹੈ ਕਿ ਹਰ ਕਿਸੇ ਨੂੰ ਇਹ ਗੁਰਬਾਣੀ ਆਪਣੇ ਵੱਲ ਖਿੱਚਦੀ ਹੈ ।ਗੁਰਬਾਣੀ ਜੋ ਇਨਸਾਨ ਪੜਦਾ ਹੈ ਉਸ ਨੂੰ ਪ੍ਰਮਾਤਮਾ ਨਾਲ ਮਿਲਣ ਦੀ ਜਾਚ ਆ ਜਾਂਦੀ ਹੈ ਅਤੇ ਗੁਰਬਾਣੀ ਨਾਲ ਜੁੜਿਆ ਇਨਸਾਨ  ਮਾਣ ,ਅਪਮਾਨ ਤੋਂ ਉੱਪਰ ਉੱਠ ਜਾਂਦਾ ਹੈ ਅਤੇ ਨਿੰਦਿਆ ਚੁਗਲੀ ਤੋਂ ਬਚ ਜਾਂਦਾ ਹੈ ।

ਹੋਰ ਵੇਖੋ :ਗਿੱਪੀ ਨੂੰ ਪਸੰਦ ਹੈ ਇਹ ਖਾਸ ਚੀਜ਼, ਸ਼ਾਪਿੰਗ ਕਰਦੇ ਨਜ਼ਰ ਆਏ ਗਿੱਪੀ ਗਰੇਵਾਲ ,ਵੇਖੋ ਵੀਡਿਓ

 

View this post on Instagram

 

A post shared by canada__punjabi (@canada__punjabi) on

ਅੱਜ ਅਸੀਂ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਇੱਕ ਅਜਿਹੇ ਹੀ ਵਿਦੇਸ਼ੀ ਗੋਰੇ ਨੂੰ । ਜੋ ਗੁਰਬਾਣੀ ਨਾਲ ਜੁੜਿਆ ਹੋਇਆ ਹੈ । ਇਹੀ ਨਹੀਂ ਇਹ ਗੋਰਾ ਖੁਦ ਜਪੁਜੀ ਸਾਹਿਬ ਦਾ ਪਾਠ ਕਰ ਲੈਂਦਾ ਹੈ । ਜਪੁਜੀ ਸਾਹਿਬ ਦਾ ਪਾਠ ਉਸ ਨੂੰ ਕੰਠਸਥ ਹੈ । ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਇਹ ਗੋਰਾ ਕਿਸ ਤਰ੍ਹਾਂ ਜਪੁਜੀ ਸਾਹਿਬ ਦਾ ਪਾਠ ਕਰ ਲੈਂਦਾ ਹੈ । ਗੁਰੂ ਸਾਹਿਬ ਵੱਲੋਂ ਰਚੀ ਗਈ ਇਸ ਬਾਣੀ ਨੂੰ ਇਹ ਗੋਰਾ ਬਹੁਤ ਹੀ ਪਿਆਰ ਨਾਲ ਪੜ ਰਿਹਾ ਹੈ । ਅੱਜ ਜ਼ਰੂਰਤ ਹੈ ਪੰਜਾਬੀ ਨੌਜਵਾਨਾਂ ਨੂੰ ਵੀ ਇਸ ਗੋਰੇ ਤੋਂ ਪ੍ਰੇਰਣਾ ਲੈਣ ਦੀ । ਕਿਉਂਕਿ ਪੰਜਾਬੀ ਨੌਜਵਾਨ ਆਪਣੇ ਧਰਮ ਤੋਂ ਲਗਾਤਾਰ ਦੂਰ ਹੁੰਦੇ ਜਾਂ ਰਹੇ ਨੇ ।

 

You may also like