ਇੰਗਲੈਂਡ ਦੇ ਸਾਬਕਾ ਪੰਜਾਬੀ ਕ੍ਰਿਕੇਟਰ ਮੋਂਟੀ ਪਨੇਸਰ ਆਏ ਕਿਸਾਨਾਂ ਦੇ ਹੱਕਾਂ ਲਈ, ਟਵਿੱਟਰ ‘ਤੇ ਵੀਡੀਓ ਸ਼ੇਅਰ ਕਰਕੇ ਕਰ ਮੋਦੀ ਨੂੰ ਕਿਹਾ- ‘ਫ਼ੈਸਲਾ ਬਦਲਣ ਦਾ ਸਮਾਂ ਆ ਗਿਆ ਹੈ’

written by Lajwinder kaur | December 09, 2020

ਕਿਸਾਨਾਂ ਦਾ ਪ੍ਰਦਰਸ਼ਨ ਜੋ ਕਿ ਅੱਜ 14ਵੇਂ ਦਿਨ ਚ ਪਹੁੰਚ ਗਿਆ ਹੈ । ਉਹ ਸਰਕਾਰ ਨੂੰ ਇਨ੍ਹਾਂ ਮਾਰੂ ਖੇਤੀ ਬਿੱਲਾਂ ਨੂੰ ਵਾਪਿਸ ਲੈਣ ਲਈ ਕਿਹਾ ਰਹੇ ਨੇ । ਪਰ ਸਰਕਾਰ ਅਜੇ ਤੱਕ ਕੋਈ ਹੱਲ ਨਹੀਂ ਕਰ ਪਾਈ।  monty panesar picture ਹੋਰ ਪੜ੍ਹੋ : ਗਾਇਕ ਪ੍ਰਭ ਗਿੱਲ ਨੇ ਕਿਸਾਨਾਂ ਨੂੰ ਸਲਾਮ ਕਰਦੇ ਹੋਏ ਸਾਂਝੀ ਕੀਤੀ ਇਹ ਖ਼ਾਸ ਤਸਵੀਰ, ਦੇਖੋ ਜਜ਼ਬਾ ਇਨ੍ਹਾਂ ਕਿਸਾਨ ਵੀਰਾਂ ਦਾ
ਜਿਸ ਕਰਕੇ ਵਿਦੇਸ਼ਾਂ ਚ ਵੀ ਮੋਦੀ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਹੋ ਰਹੀ ਤੇ ਵਿਦੇਸ਼ ਤੋਂ ਵੀ ਖੇਤੀ ਬਿੱਲਾਂ ਨੂੰ ਵਾਪਿਸ ਲੈਣ ਦੀ ਮੰਗ ਉੱਠ ਰਹੀ ਹੈ । england punjabi kisan protest ਇਸ ਤਰ੍ਹਾਂ ਬ੍ਰਿਟੇਨ ਵਿਚ ਭਾਰਤੀ ਦੂਤਾਵਾਸ ਦੇ ਬਾਹਰ ਪੰਜਾਬੀਆਂ ਨੇ ਕਿਸਾਨਾਂ ਦੇ ਸਮਰਥਨ ਵਿਚ ਪ੍ਰਦਰਸ਼ਨ ਕੀਤਾ। ਇਸ ਦੀ ਇੱਕ ਵੀਡੀਓ ਇੰਗਲੈਂਡ ਦੇ ਸਾਬਕਾ ਕ੍ਰਿਕਟਰ ਮੋਂਟੀ ਪਨੇਸਰ ਨੇ ਸਾਂਝੀ ਕੀਤੀ ਹੈ। ਉਨ੍ਹਾਂ ਨੇ ਟਵੀਟ ਦੇ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟੈਗ ਕਰਦੇ ਹੋਏ ਲਿਖਿਆ, 'ਤੁਹਾਡੇ ਫ਼ੈਸਲੇ ਬਦਲਣ ਦਾ ਸਮਾਂ ਆ ਗਿਆ ਹੈ। ਸਿੰਘ ਤੁਹਾਡੇ ਕੋਲ ਆਉਣਗੇ, ਜਦੋਂ ਤੱਕ ਕਿ ਤੁਸੀਂ ਆਪਣੇ ਫ਼ੈਸਲੇ ਨਹੀਂ ਬਦਲਦੇ।' ਇਸ ਪੋਸਟ ‘ਚ ਉਨ੍ਹਾਂ ਕ੍ਰਿਕੇਟਰ ਹਰਭਜਨ ਸਿੰਘ ਤੇ ਯੁਵਰਾਜ ਸਿੰਘ ਨੂੰ ਵੀ ਟੈੱਗ ਕੀਤਾ ਹੈ । inside pic of monty panesar tweeter  

0 Comments
0

You may also like