ਸਾਬਕਾ ਮਿਸ ਅਰਜਨਟੀਨਾ ਅਤੇ ਸਾਬਕਾ ਮਿਸ ਪੋਰਟੋ ਰੀਕੋ ਨੇ ਕਰਵਾਇਆ ਵਿਆਹ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਤਸਵੀਰਾਂ

written by Shaminder | November 05, 2022 03:29pm

ਸਾਬਕਾ ਮਿਸ ਅਰਜਨਟੀਨਾ (Former Miss Argentina) ਅਤੇ ਸਾਬਕਾ ਮਿਸ ਪੋਰਟੋ ਰੀਕੋ (former Miss Puerto Rico) ਨੇ ਆਪਸ ‘ਚ ਵਿਆਹ (Wedding) ਕਰਵਾ ਲਿਆ ਹੈ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਦੋਵਾਂ ਦਾ ਰੋਮਾਂਟਿਕ ਅੰਦਾਜ਼ ਨਜ਼ਰ ਆ ਰਿਹਾ ਹੈ ।

Miss Arjantina Image Source : Instagram

ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਨਵੀਂ ਫ਼ਿਲਮ ‘ਮੌਜਾਂ ਹੀ ਮੌਜਾਂ’ ਦਾ ਕੀਤਾ ਐਲਾਨ, ਜਲਦ ਸ਼ੁਰੂ ਹੋਣ ਜਾ ਰਹੀ ਸ਼ੂਟਿੰਗ

ਪਹਿਲਾਂ ਦੋਵਾਂ ਨੇ ਆਪਣੇ ਇਸ ਰਿਸ਼ਤੇ ਨੂੰ ਸੀਕਰੇਟ ਰੱਖਣ ਦਾ ਐਲਾਨ ਕੀਤਾ ਸੀ । ਦੋਵਾਂ ਨੇ ਆਪੋ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਬਾਰੇ ਖੁਲਾਸਾ ਕੀਤਾ ਹੈ ਕਿ ‘ਆਪਣੇ ਰਿਸ਼ਤੇ ਨੂੰ ਗੁਪਤ ਰੱਖਣ ਦਾ ਫੈਸਲਾ ਕਰਨ ਤੋਂ ਬਾਅਦ, ਅਸੀਂ ਹੁਣ ਇੱਕ ਖਾਸ ਦਿਨ ਲਈ ਆਪਣੇ ਦਰਵਾਜ਼ੇ ਖੋਲ੍ਹਦੇ ਹਾਂ।

Miss Arjantina image Source : Instagram

ਹੋਰ ਪੜ੍ਹੋ : ਵਿਰਾਟ ਕੋਹਲੀ ਦਾ ਅੱਜ ਹੈ ਜਨਮ-ਦਿਨ, ਪਤਨੀ ਅਨੁਸ਼ਕਾ ਨੇ ਇਸ ਅੰਦਾਜ਼ ‘ਚ ਪਤੀ ਨੂੰ ਦਿੱਤੀ ਵਧਾਈ

ਇਸ ਮੈਸੇਜ ‘ਚ ਵਿਆਹ ਦੀ ਮਿਤੀ, 28 ਅਕਤੂਬਰ, ਹਾਰਟ ਅਤੇ ਰਿੰਗ ਇਮੋਜੀ ਦੇ ਨਾਲ ਸ਼ਾਮਲ ਸੀ। ਪੋਸਟ ਦੇ ਨਾਲ ਇੱਕ ਵੀਡੀਓ ਵੀ ਸਾਂਝਾ ਕੀਤਾ ਗਿਆ ਹੈ ।ਜਿਸ ‘ਚ ਦੋਵਾਂ ਦਾ ਰੋਮਾਂਟਿਕ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ ।

Miss Arjantina Image Source : Instagram

ਦੋਵਾਂ ਦੀ ਮੁਲਾਕਾਤ ਬੀਤੇ ਸਾਲ ਥਾਈਲੈਂਡ ‘ਚ ਹੋਈ ਸੀ ਅਤੇ ਦੋਵਾਂ ਨੇ ਮਿਸ ਗ੍ਰੈਂਡ ਇੰਟਰਨੈਸ਼ਨਲ ਸੁੰਦਰਤਾ ਮੁਕਾਬਲੇ ‘ਚ ਹਿੱਸਾ ਲਿਆ ਸੀ । ਇੱਥੇ ਹੀ ਦੋਵਾਂ ਦੀ ਦੋਸਤੀ ਹੋਈ ਅਤੇ ਇਹ ਦੋਸਤੀ ਪਿਆਰ ‘ਚ ਬਦਲ ਗਈ । ਜਿਸ ਤੋਂ ਬਾਅਦ ਦੋਵਾਂ ਨੇ ਇੱਕ ਦੂਜੇ ਨੂੰ ਆਪਣਾ ਹਮਸਫ਼ਰ ਬਣਾ ਲਿਆ ।

;

You may also like