ਬਾਲੀਵੁੱਡ ਤੋਂ ਆਈ ਇੱਕ ਹੋਰ ਬੁਰੀ ਖ਼ਬਰ, ਮਾਡਲ ਤੇ ਡਿਜ਼ਾਈਨਰ ਸਿਮਰ ਦੁੱਗਲ ਦਾ ਕੈਂਸਰ ਕਾਰਨ ਦਿਹਾਂਤ
ਐਂਟਰਟੇਨਮੈਂਟ ਇੰਡਸਟਰੀ ਤੋਂ ਇੱਕ ਹੋਰ ਬੁਰੀ ਖ਼ਬਰ ਆਈ ਹੈ ਮਾਡਲ ਤੇ ਡਿਜ਼ਾਈਨਰ ਸਿਮਰ ਦੁੱਗਲ ਦਾ ਕੈਂਸਰ ਨਾਲ ਦਿਹਾਂਤ ਹੋ ਗਿਆ ਹੈ। ਸਿਮਰ ਦੁੱਗਲ ਫੈਸ਼ਨ ਜਗਤ 'ਚ ਚਰਚਿਤ ਨਾਂ ਸੀ। ਸਿਮਰ ਦੁੱਗਲ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਅਦਾਕਾਰਾ ਮਲਾਈਕਾ ਅਰੋੜਾ ਨੇ ਦੁੱਗਲ ਦੀ ਮੌਤ 'ਤੇ ਸੋਸ਼ਲ ਮੀਡੀਆ 'ਤੇ ਸ਼ੋਕ ਪ੍ਰਗਟ ਕੀਤਾ ਹੈ। ਸ਼ਵੇਤਾ ਬੱਚਨ ਸਮੇਤ ਹੋਰ ਕਲਾਕਾਰਾਂ ਨੇ ਵੀ ਸਿਮਰ ਦੀ ਮੌਤ 'ਤੇ ਸ਼ੋਕ ਪ੍ਰਗਟ ਕੀਤਾ ਹੈ।
https://www.instagram.com/p/CDxzKpaBoqo/
ਦੁੱਗਲ ਨੇ ਆਪਣੇ ਵਿਆਹ ਤੋਂ ਬਾਅਦ ਰੈਂਪ ਵਾਕ ਕਰਨਾ ਛੱਡ ਦਿੱਤਾ ਸੀ। ਇੰਸਟਾਗ੍ਰਾਮ 'ਤੇ ਮਲਾਈਕਾ ਅਰੋੜਾ ਨੇ ਸਿਮਰ ਦੁੱਗਲ ਦੀ ਇਕ ਪੁਰਾਣੀ ਤਸਵੀਰ ਸਾਂਝੀ ਕਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਉਨ੍ਹਾਂ ਲਿਖਿਆ ਕਿ ਮੇਰੀਆਂ ਅੱਖਾਂ 'ਚ ਹੰਝੂ ਰੁਕ ਨਹੀਂ ਸਕਦੇ। ਮੇਰੀ ਖ਼ਾਸ ਦੋਸਤ, ਮੇਰੀ ਪਰੀ, ਮੇਰੀ ਸਭ ਤੋਂ ਮਜ਼ਬੂਤ, ਦਿਆਲੂ ਸਿਮ .. ਲਵ ਯੂ, ਮਿਸ ਯੂ, ਦੋਸਤ।
ਆਪਣੀ ਪੋਸਟ 'ਚ ਮਲਾਈਕਾ ਨੇ ਕਿਹਾ ਕਿ ਉਹ ਸਿਮਰ ਦੁੱਗਲ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਰੋਣਾ ਬੰਦ ਨਹੀਂ ਹੋ ਰਿਹਾ। ਜਿੱਥੇ ਮਲਾਈਕਾ ਅਰੋੜਾ ਨੇ ਦਿਹਾਂਤ 'ਤੇ ਸ਼ੋਕ ਜਤਾਇਆ, ਉਥੇ ਹੀ ਫੈਸ਼ਨ ਜਗਤ ਦੀਆਂ ਹੋਰ ਹਸਤੀਆਂ ਨੇ ਵੀ ਸਾਬਕਾ ਮਾਡਲ ਦੇ ਦਿਹਾਂਤ 'ਤੇ ਸ਼ੋਕ ਪ੍ਰਗਟ ਕੀਤਾ ਹੈ।