ਫ੍ਰੈਂਚ ਸਿਨੇਮਾ ਦੇ ਅਦਾਕਾਰ ਗੈਸਪਾਰਡ ਉਲਿਲ ਦਾ 37 ਸਾਲਾਂ ਦੀ ਉਮਰ 'ਚ ਹੋਇਆ ਦੇਹਾਂਤ,ਫਰਾਂਸ ਦੇ ਪੀਐਮ ਨੇ ਪ੍ਰਗਟਾਇਆ ਸੋਗ

written by Pushp Raj | January 20, 2022

ਬਾਲੀਵੁੱਡ ਤੋਂ ਬਾਅਦ ਹੁਣ ਫ੍ਰੈਂਚ ਸਿਨੇਮਾ ਤੋਂ ਇੱਕ ਦੁੱਖਦ ਖ਼ਬਰ ਸਾਹਮਣੇ ਆ ਰਹੀ ਹੈ। ਫ੍ਰੈਂਚ ਅਦਾਕਾਰ ਗੈਸਪਾਰਡ ਉਲਿਲ ਦੀ ਦੱਖਣ-ਪੂਰਬੀ ਫਰਾਂਸ ਵਿੱਚ ਇੱਕ ਸਕੀਇੰਗ ਹਾਦਸੇ ਦੌਰਾਨ ਮੌਤ ਹੋ ਗਈ। ਗੈਸਪਾਰਡ ਉਲਿਲ 37 ਸਾਲਾਂ ਦੇ ਸਨ।

ਗੈਸਪਾਰਡ ਉਲਿਲ ਫਿਲਮਾਂ ਵਿੱਚ ਕੰਮ ਕਰਨ ਦੇ ਨਾਲ-ਨਾਲ ਵਿਗਾਆਪਨ ਦੀ ਦੁਨੀਆ ਵਿੱਚ ਇੱਕ ਮਸ਼ਹੂਰ ਅਦਾਕਾਰ ਸਨ। ਅਦਾਕਾਰ ਗੈਸਪਾਰਡ ਉਲਿਲ ਦੀ ਅਚਾਨਕ ਹੋਈ ਮੌਤ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਗੈਸਪਾਰਡ ਦੇ ਫੈਨਜ਼ ਉਨ੍ਹਾਂ ਨੂੰ ਆਖ਼ਰੀ ਵਾਰ ਹੁਣ ਮਾਰਵਲ ਦੀ ਆਉਣ ਵਾਲੀ ਸੀਰੀਜ਼ ਮੂਨ ਲਾਈਟ ਵਿੱਚ ਦੇਖ ਸਕਣਗੇ।

ਗੈਸਪਾਰਡ ਉਲਿਲ "ਹੈਨੀਬਲ ਰਾਈਜ਼ਿੰਗ" ਵਿੱਚ ਹੈਨੀਬਲ ਲੈਕਟਰ ਦੀ ਭੂਮਿਕਾ ਲਈ ਸਭ ਤੋਂ ਮਸ਼ਹੂਰ ਸੀ। ਉਸ ਦੀ ਮੌਤ ਨਾਲ ਉਨ੍ਹਾਂ ਦੇ ਸਹਿ ਕਲਾਕਾਰਾਂ ਤੇ ਫ੍ਰੈਂਚ ਸਿਨੇਮਾ ਵਿੱਚ ਸੋਗ ਦੀ ਲਹਿਰ ਹੈ।

ਗੈਸਪਾਰਡ ਉਲਿਲ ਦੇ ਸਹਿ ਕਲਾਕਾਰ ਫ੍ਰੈਂਚ ਅਦਾਕਾਰ ਜੀਨ ਡੁਜਾਰਡਿਨ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਗੈਸਪਾਰਡ ਉਲਿਲ ਦੀ ਇੱਕ ਫੋਟੋ ਪੋਸਟ ਕੀਤੀ, ਜਿਸ ਵਿੱਚ ਬਲੈਕ ਹਾਰਟ ਇਮੋਜੀ ਦੇ ਨਾਲ "ਗੈਸਪਾਰਡ" ਲਿਖਿਆ ਹੋਇਆ ਹੈ।

ਹੋਰ ਪੜ੍ਹੋ : ਸਲਮਾਨ ਖ਼ਾਨ ਦੇ ਵਕੀਲ ਸ਼੍ਰੀਕਾਂਤ ਸ਼ਿਵੜੇ ਦਾ ਹੋਇਆ ਦੇਹਾਂਤ, ਹਿੱਟ ਐਂਡ ਰਨ ਕੇਸ 'ਚ ਕੀਤੀ ਸੀ ਸਲਮਾਨ ਦੀ ਪੈਰਵੀ

ਫਰਾਂਸ ਦੀ ਸੱਭਿਆਚਾਰਕ ਮੰਤਰੀ ਰੋਜ਼ਾਲਿਨ ਬੈਚਲੋਟ ਨੇ ਬੁੱਧਵਾਰ ਨੂੰ ਕੀਤੇ ਇੱਕ ਟਵੀਟ ਵਿੱਚ ਉਲੀਲ ਨੂੰ "ਇੱਕ ਅਸਾਧਾਰਨ ਅਦਾਕਾਰ" ਕਿਹਾ।

ਫਰਾਂਸ ਦੇ ਪ੍ਰਧਾਨ ਮੰਤਰੀ ਜੀਨ ਕਾਸਟੈਕਸ ਨੇ ਅਦਾਕਾਰ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ, "ਗੈਸਪਾਰਡ ਉਲਿਲ ਸਿਨੇਮਾ ਨਾਲ ਵੱਡਾ ਹੋਇਆ ਅਤੇ ਸਿਨੇਮਾ ਉਸ ਦੇ ਨਾਲ ਵੱਡਾ ਹੋਇਆ। ਉਹ ਇੱਕ ਦੂਜੇ ਨੂੰ ਪਾਗਲਪਨ ਨਾਲ ਪਿਆਰ ਕਰਦੇ ਸਨ। ਇਹ ਬਹੁਤ ਦੁੱਖਦ ਹੈ ਪਰ ਅਸੀਂ ਉਸ ਦੇ ਸਭ ਤੋਂ ਖੂਬਸੂਰਤ ਪ੍ਰਦਰਸ਼ਨਾਂ ਨੂੰ ਮੁੜ ਦੇਖਾਂਗੇ। ਅਸੀਂ ਇੱਕ ਫਰਾਂਸੀਸੀ ਅਦਾਕਾਰ ਨੂੰ ਗੁਆ ਦਿੱਤਾ ਹੈ।"

You may also like