ਬਾਬਾ ਸਿੱਦਕੀ ਦੀ ਇਫਤਾਰ ਪਾਰਟੀ 'ਚ ਪੁੱਜੇ ਕਈ ਬਾਲੀਵੁੱਡ ਸਿਤਾਰੇ, ਸ਼ਾਹਰੁਖ ਤੇ ਸਲਮਾਨ ਨੇ ਵੀ ਕੀਤੀ ਖ਼ਾਸ ਸ਼ਿਰਕਤ

Written by  Pushp Raj   |  April 18th 2022 12:21 PM  |  Updated: April 18th 2022 12:21 PM

ਬਾਬਾ ਸਿੱਦਕੀ ਦੀ ਇਫਤਾਰ ਪਾਰਟੀ 'ਚ ਪੁੱਜੇ ਕਈ ਬਾਲੀਵੁੱਡ ਸਿਤਾਰੇ, ਸ਼ਾਹਰੁਖ ਤੇ ਸਲਮਾਨ ਨੇ ਵੀ ਕੀਤੀ ਖ਼ਾਸ ਸ਼ਿਰਕਤ

ਬੀਤੇ ਦੋ ਸਾਲਾਂ ਵਿਚਾਲੇ ਕੋਰੋਨਾ ਮਹਾਂਮਾਰੀ ਦੇ ਕਾਰਨ ਲੋਕਾਂ ਤੇ ਬਾਲੀਵੁੱਡ ਸੈਲੇਬਸ ਨੇ ਹਰ ਤਿਉਹਾਰ ਆਪੋ ਆਪਣੇ ਘਰਾਂ ਵਿੱਚ ਮਨਾਇਆ। ਕੋਰੋਨਾ ਦੇ ਦੌਰ ਤੋਂ ਬਾਅਦ ਮੁੜ ਇੱਕ ਵਾਰ ਫਿਰ ਬਾਬਾ ਸਿੱਦੀਕੀ ਆਪਣੀ ਸਾਲਾਨਾ ਇਫਤਾਰ ਪਾਰਟੀ ਕਾਰਨ ਚਰਚਾ 'ਚ ਹਨ। ਐਤਵਾਰ ਨੂੰ, ਬਾਬਾ ਸਿੱਦੀਕੀ ਅਤੇ ਉਸ ਦੇ ਪੁੱਤਰ ਜੀਸ਼ਾਨ ਸਿੱਦੀਕੀ ਨੇ ਮੁੰਬਈ ਦੇ ਤਾਜ ਹੋਟਲ ਵਿੱਚ ਆਪਣੀ ਸਾਲਾਨਾ ਇਫਤਾਰ ਪਾਰਟੀ ਦੀ ਮੇਜ਼ਬਾਨੀ ਕੀਤੀ। ਬਾਬਾ ਸਿੱਦਕੀ ਦੀ ਇਫਤਾਰ ਪਾਰਟੀ 'ਚ ਕਈ ਬਾਲੀਵੁੱਡ ਸਿਤਾਰੇ ਪੁੱਜੇ।

Image from google

ਇਸ ਵਿੱਚ ਸਲਮਾਨ ਖਾਨ, ਸ਼ਾਹਰੁਖ ਖਾਨ ਸਣੇ ਕਈ ਬਾਲੀਵੁੱਡ ਸਿਤਾਰਿਆਂ ਨੇ ਸ਼ਿਰਕਤ ਕੀਤੀ। ਇਸ ਪਾਰਟੀ 'ਚ ਬਾਲੀਵੁੱਡ ਸਿਤਾਰਿਆਂ ਦੇ ਨਾਲ-ਨਾਲ ਟੀਵੀ ਜਗਤ ਦੇ ਵੀ ਕਈ ਸਿਤਾਰੇ ਵੀ ਨਜ਼ਰ ਆਏ, ਜਿਨ੍ਹਾਂ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

Image from google

ਬਾਬਾ ਸਿੱਦੀਕੀ ਦੀ ਇਸ ਖ਼ਾਸ ਪਾਰਟੀ 'ਚ ਸਲਮਾਨ ਖਾਨ, ਸਲੀਮ ਖਾਨ ਅਤੇ ਸੋਹੇਲ ਖਾਨ ਵੀ ਨਜ਼ਰ ਆਏ। ਪਾਰਟੀ 'ਚ ਸਭ ਤੋਂ ਪਹਿਲਾਂ ਸਲੀਮ ਖਾਨ ਅਤੇ ਸੋਹੇਲ ਖਾਨ ਪਹੁੰਚੇ। ਇਸ ਤੋਂ ਕੁਝ ਦੇਰ ਬਾਅਦ ਹੀ ਸਲਮਾਨ ਖਾਨ ਨੇ ਆਪਣੀ ਦਮਦਾਰ ਐਂਟਰੀ ਨਾਲ ਸਭ ਨੂੰ ਹੈਰਾਨ ਕਰ ਦਿੱਤਾ। ਪਾਰਟੀ 'ਚ ਸਲਮਾਨ ਖਾਨ ਮਸਤੀ ਦੇ ਮੂਡ 'ਚ ਨਜ਼ਰ ਆਏ। ਇਸ ਤੋਂ ਬਾਅਦ ਸੰਜੇ ਦੱਤ ਨੇ ਵੀ ਪਾਰਟੀ 'ਚ ਐਂਟਰੀ ਕੀਤੀ। ਸੰਜੇ ਦੱਤ ਨੂੰ ਦੇਖ ਕੇ ਸਲਮਾਨ ਵੀ ਕਾਫੀ ਖੁਸ਼ ਹੋਏ ਅਤੇ ਦੋਹਾਂ ਨੇ ਕਾਫੀ ਗੱਲਾਂ ਕੀਤੀਆਂ।

Image from google

ਸਲਮਾਨ ਖਾਨ ਅਤੇ ਸੰਜੇ ਦੱਤ ਦੀ ਤਰ੍ਹਾਂ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਵੀ ਇਸ ਇਫਤਾਰ ਪਾਰਟੀ 'ਚ ਸ਼ਾਮਲ ਹੋਣ ਪਹੁੰਚੇ। ਸ਼ਾਹਰੁਖ ਖਾਨ ਬਲੈਕ ਪਹਿਰਾਵੇ 'ਚ ਕਾਫੀ ਹੈਂਡਸਮ ਵਿਖਾਈ ਦੇ ਰਹੇ ਸਨ। ਸ਼ਾਹਰੁਖ ਖਾਨ ਨੇ ਕਾਲੇ ਰੰਗ ਦਾ ਕੁੜਤਾ-ਪਜਾਮਾ ਪਾਇਆ ਹੋਇਆ ਸੀ।

Image from google

ਹੋਰ ਪੜ੍ਹੋ : Danish Open 2022: ਆਰ ਮਾਧਵਨ ਦੇ ਬੇਟੇ ਵੇਦਾਂਤ ਨੇ ਗੋਲਡ ਮੈਡਲ ਜਿੱਤ ਕੇ ਵਧਾਇਆ ਦੇਸ਼ ਦਾ ਮਾਣ

ਬਾਬਾ ਸਿੱਦੀਕੀ ਦੀ ਇਫਤਾਰ ਪਾਰਟੀ 'ਚ ਸਲਮਾਨ ਖਾਨ, ਸ਼ਾਹਰੁਖ ਖਾਨ ਅਤੇ ਸੰਜੇ ਦੱਤ ਤੋਂ ਇਲਾਵਾ ਹੋਰ ਵੀ ਸਿਤਾਰੇ ਪਹੁੰਚੇ। ਸ਼ਹਿਨਾਜ਼ ਗਿੱਲ, ਸ਼ਿਲਪਾ ਸ਼ੈਟੀ, ਤਮੰਨਾ ਭਾਟੀਆ, ਜੈ ਭਾਨੁਸ਼ਾਲੀ, ਅੰਕਿਤਾ ਲੋਖੰਡੇ, ਵਿੱਕੀ ਜੈਨ, ਅਰਜੁਨ ਬਿਜਲਾਨੀ, ਰਸ਼ਮੀ ਦੇਸਾਈ, ਤੇਜਸਵੀ ਪ੍ਰਕਾਸ਼, ਕ੍ਰਿਸਟਲ ਡਿਸੂਜ਼ਾ, ਅਹਾਨਾ ਕੁਮਰਾ, ਕ੍ਰਿਸ਼ਨਾ ਅਭਿਸ਼ੇਕ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਪਾਰਟੀ 'ਚ ਸ਼ਿਰਕਤ ਕੀਤੀ।


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network