ਵਿਆਹ ਦੀ 21ਵੀਂ ਵਰ੍ਹੇਗੰਢ 'ਤੇ ਟਵਿੰਕਲ ਖੰਨਾ ਤੇ ਅਕਸ਼ੇ ਕੁਮਾਰ ਵਿਚਾਲੇ ਹੋਈ ਮਜ਼ੇਦਾਰ ਗੱਲਬਾਤ, ਦਰਸ਼ਕਾਂ ਵੀ ਕਮੈਂਟ ਕਰਕੇ ਜੋੜੀ ਨੂੰ ਦੇ ਰਹੇ ਨੇ ਵਧਾਈਆਂ

written by Lajwinder kaur | January 17, 2022

ਅਕਸ਼ੇ ਕੁਮਾਰ Akshay Kumar ਅਤੇ ਟਵਿੰਕਲ ਖੰਨਾ Twinkle Khanna ਨੂੰ ਬਾਲੀਵੁੱਡ ਦੇ ਆਦਰਸ਼, ਸਭ ਤੋਂ ਵਧੀਆ ਅਤੇ ਰੋਮਾਂਟਿਕ ਜੋੜਿਆਂ ਵਿੱਚ ਗਿਣਿਆ ਜਾਂਦਾ ਹੈ। ਅੱਜ ਦੇ ਦਿਨ ਹੀ ਦੋਵਾਂ ਨੇ ਸਦਾ ਲਈ ਇੱਕ ਦੂਜੇ ਆਪਣਾ ਹਮਸਫਰ ਬਣਾ ਲਿਆ ਸੀ। ਇਸ ਖ਼ਾਸ ਦਿਨ ਤੇ ਟਵਿੰਕਲ ਖੰਨਾ ਨੇ ਮਜ਼ੇਦਾਰ ਪੋਸਟ ਪਾਈ ਹੈ। ਅਕਸ਼ੇ ਅਤੇ ਟਵਿੰਕਲ ਦਾ ਵਿਆਹ 21 ਸਾਲ ਪਹਿਲਾਂ ਇਸ ਦਿਨ ਯਾਨੀ 17 ਜਨਵਰੀ 2001 ਨੂੰ ਹੋਇਆ ਸੀ। 21 ਸਾਲ ਇਕੱਠੇ ਬਿਤਾਉਣ ਅਤੇ ਉਤਰਾਅ-ਚੜ੍ਹਾਅ ਦੇਖਣ ਦੇ ਬਾਵਜੂਦ, ਅਕਸ਼ੈ ਕੁਮਾਰ ਅਤੇ ਟਵਿੰਕਲ ਖੰਨਾ ਇਕੱਠੇ ਬਹੁਤ ਖੁਸ਼ ਨਜ਼ਰ ਆ ਰਹੇ ਹਨ। ਇਸ ਖਾਸ ਦਿਨ 'ਤੇ ਟਵਿੰਕਲ ਖੰਨਾ ਨੇ ਅਕਸ਼ੇ ਨੂੰ ਬਹੁਤ ਹੀ ਖਾਸ ਤਰੀਕੇ ਨਾਲ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦੇ ਰਿਸ਼ਤੇ ਬਾਰੇ ਬਹੁਤ ਹੀ ਦਿਲਚਸਪ ਅਤੇ ਮਜ਼ਾਕੀਆ ਗੱਲਾਂ ਸਾਂਝੀਆਂ ਕੀਤੀਆਂ ਹਨ।

akshay-kumar image From instagram

ਹੋਰ ਪੜ੍ਹੋ : ਐਮੀ ਵਿਰਕ ਤੇ ਤਾਨਿਆ ਨੇ ਨਵੇਂ ਗੀਤ ‘ਤੇਰੀ ਜੱਟੀ’ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ, ਗਾਣਾ ਛਾਇਆ ਟਰੈਂਡਿੰਗ ‘ਚ, ਦੇਖੋ ਇਹ ਮਜ਼ੇਦਾਰ ਵੀਡੀਓ

ਟਵਿੰਕਲ ਖੰਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਬਹੁਤ ਹੀ ਮਜ਼ਾਕੀਆ ਪੋਸਟ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਨਾਲ ਹੀ ਇੱਕ ਤਸਵੀਰ ਵੀ ਸ਼ੇਅਰ ਕੀਤੀ ਹੈ। ਤਸਵੀਰ ‘ਚ ਦੇਖ ਸਕਦੇ ਹੋ ਅਕਸ਼ੇ ਕੁਮਾਰ ਤੇ ਟਵਿੰਕਲ ਖੰਨਾ ਇੱਕ ਦੂਜੇ ਦੇ ਸਾਹਮਣੇ ਬੈਠ ਹੋਏ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ : ਵਿਰਾਟ ਕੋਹਲੀ ਦੀ ਕਪਤਾਨੀ ਛੱਡਣ ‘ਤੇ ਅਨੁਸ਼ਕਾ ਸ਼ਰਮਾ ਨੇ ਦਿੱਤੀ ਭਾਵੁਕ ਪ੍ਰਤੀਕਿਰਿਆ, ਕਿਹਾ-‘ਮੈਨੂੰ ਤੁਹਾਡੇ ‘ਤੇ ਮਾਣ ਹੈ’

akshay kumar image From instagram

ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਟਵਿੰਕਲ ਖੰਨਾ ਨੇ ਲਿਖਿਆ ਹੈ-, 'ਆਪਣੀ 21ਵੀਂ ਵਰ੍ਹੇਗੰਢ 'ਤੇ ਅਸੀਂ ਗੱਲਬਾਤ ਕਰਦੇ ਹਾਂ....

'ਮੈਂ (ਟਵਿੰਕਲ ਖੰਨਾ): ਤੁਸੀਂ ਜਾਣਦੇ ਹੋ, ਅਸੀਂ ਇੰਨੇ ਵੱਖਰੇ ਹਾਂ ਕਿ ਜੇ ਅਸੀਂ ਅੱਜ ਕਿਸੇ ਪਾਰਟੀ ਵਿਚ ਮਿਲਦੇ ਤਾਂ, ਮੈਨੂੰ ਨਹੀਂ ਪਤਾ ਕਿ ਮੈਂ ਤੁਹਾਡੇ ਨਾਲ ਗੱਲ ਵੀ ਕਰਦੀ ਜਾਂ ਨਹੀਂ....

ਉਹ (ਅਕਸ਼ੇ ਕੁਮਾਰ): ਮੈਂ ਤੁਹਾਡੇ ਨਾਲ ਜ਼ਰੂਰ ਗੱਲ ਕਰਾਂਗਾ।

ਮੈਂ: ਮੈਂ ਬਿਲਕੁਲ ਵੀ ਹੈਰਾਨ ਨਹੀਂ ਹਾਂ। So like what?? ਤੁਸੀਂ ਮੈਨੂੰ ਕੀ ਕਹੋਗੇ?

ਉਹ : ਮੈਂ ਕਹਾਂਗਾ ਭਾਬੀ ਜੀ, ਵੀਰ ਜੀ ਕਿਵੇਂ ਨੇ ਤੇ ਬੱਚੇ ਠੀਕ ਹਨ? ਚੰਗਾ ਫਿਰ ਮੈਂ ਚੱਲਦਾ ਹਾਂ'.. ਟਵਿੰਕਲ ਦੀ ਇਸ ਫਨੀ ਪੋਸਟ 'ਤੇ ਫ਼ਿਲਮੀ ਸਿਤਾਰੇ ਵੀ ਕਮੈਂਟ ਕਰ ਰਹੇ ਹਨ। ਕਰਨ ਜੌਹਰ, ਮਸ਼ਹੂਰ ਕਾਮੇਡੀਅਨ ਕਿਕੂ ਸ਼ਾਰਦਾ ਤੇ ਕਈ ਹੋਰ ਕਲਾਕਾਰਾਂ ਵੀ ਫਨੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ਪੋਸਟ ਉੱਤੇ ਦੋ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਹਨ। ਅਕਸ਼ੇ ਕੁਮਾਰ ਆਪਣੇ ਪ੍ਰੋਫੈਸ਼ਨਲ ਲਾਈਫ ਤੋਂ ਸਮਾਂ ਕੱਢ ਕੇ ਪਰਿਵਾਰ ਨੂੰ ਸਮਾਂ ਦਿੰਦੇ ਹਨ ਅਤੇ ਸੈਰ ਕਰਨ ਜਾਂਦੇ ਹਨ। ਪਿਛਲੇ ਸਾਲ ਉਹ ਆਪਣੀ ਪਤਨੀ ਤੇ ਬੱਚਿਆਂ ਦੇ ਨਾਲ ਮਾਲਦੀਵ ਛੁੱਟੀਆਂ ਦਾ ਅਨੰਦ ਲੈਂਦੇ ਹੋਏ ਨਜ਼ਰ ਆਏ ਸੀ।

 

 

View this post on Instagram

 

A post shared by Twinkle Khanna (@twinklerkhanna)

You may also like