ਗੀਤਕਾਰ ਗੁਰਿੰਦਰ ਸਿੰਘ ਕੁਰੜ ਦਾ ਉਹਨਾਂ ਦੇ ਜੱਦੀ ਪਿੰਡ ਵਿੱਚ ਸਸਕਾਰ
'ਰੈੱਡ ਲੀਫ਼', 'ਸਰਦਾਰ' ਅਤੇ 'ਗੁੱਤ ਨਾਰ ਦੀ' ਵਰਗੇ ਮਕਬੂਲ ਗੀਤ ਲਿਖਣ ਗੀਤਕਾਰ ਗੁਰਿੰਦਰ ਸਿੰਘ ਕੁਰੜ ਦਾ ਬਰਨਾਲਾ ਦੇ ਪਿੰਡ ਕੁਰੜ ਵਿਖੇ ਗ਼ਮਗੀਨ ਮਾਹੌਲ 'ਚ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ । ਇਸ ਮੌਕੇ ਪੰਜਾਬੀ ਇੰਡਸਟਰੀ ਤੇ ਪੰਜਾਬ ਦੀ ਸਿਆਸਤ ਦੀਆਂ ਕਈ ਹਸਤੀਆਂ ਨੇ ਨੌਜਵਾਨ ਗੀਤਕਾਰ ਨੂੰ ਸ਼ਰਧਾਂਜੀ ਦਿੱਤੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਗੁਰਿੰਦਰ ਸਿੰਘ ਕੁਰੜ ਡੇਢ ਸਾਲ ਪਹਿਲਾਂ ਆਪਣੀ ਪਤਨੀ ਕਿਰਨਪਾਲ ਕੌਰ ਸਮੇਤ ਐਡਮਿੰਟਨ, ਕੈਨੇਡਾ ਗਿਆ ਸੀ ।
ਇਸ ਸਭ ਦੇ ਚਲਦੇ ਗੁਰਿੰਦਰ ਸਿੰਘ ਸਰਾਂ ਦੀ ਐਡਮਿੰਟਨ, ਕੈਨੇਡਾ ਵਿਚ ਬੀਤੀ 30 ਜੁਲਾਈ ਨੂੰ ਮੌਤ ਹੋ ਗਈ ਸੀ। ਉਧਰ ਗੁਰਿੰਦਰ ਸਿੰਘ ਕੁਰੜ ਦੀ ਮੌਤ ਤੋਂ ਬਾਅਦ ਪੰਜਾਬੀ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਗੁਰਿੰਦਰ ਸਿੰਘ ਕੁਰੜ ਪੰਜਾਬੀ ਇੰਡਸਟਰੀ ਵਿੱਚ ਪਿਛਲੇ ਕਈ ਸਾਲਾਂ ਤੋਂ ਸਰਗਰਮ ਸੀ । ਉਸ ਦੇ ਲਿਖੇ ਗੀਤ ਕਈ ਹਿੱਟ ਗਾਇਕਾਂ ਨੇ ਗਾਏ ਹਨ ।