ਬੋਰਿੰਗ ਡੇਅ’ 'ਤੇ ਸ਼ਹਿਨਾਜ਼ ਗਿੱਲ ਤੇ ਸ਼ਿਲਪਾ ਸ਼ੈੱਟੀ ਨੇ ਬਣਾਇਆ ਮਜ਼ੇਦਾਰ ਵੀਡੀਓ, ਇੱਕ ਮਿਲੀਅਨ ਤੋਂ ਵੱਧ ਆਏ ਲਾਈਕਸ

written by Lajwinder kaur | February 09, 2022

ਪੰਜਾਬ ਦੀ ਕੈਟਰੀਨਾ ਕੈਫ ਯਾਨੀਕਿ ਸ਼ਹਿਨਾਜ਼ ਗਿੱਲ Shehnaaz Gill ਜੋ ਕਿ ਦੁਬਾਰਾ ਤੋਂ ਆਪਣੇ ਕੰਮ ਵੱਲ ਮੁੜ ਆਈ ਹੈ। ਬੀਤੇ ਦਿਨੀਂ ਉਹ ਅਦਾਕਾਰਾ ਸ਼ਿਲਪਾ ਸ਼ੈੱਟੀ Shilpa Shetty ਦੇ ਸ਼ੋਅ ‘ਚ ਪਹੁੰਚੀ ਸੀ। ਜਿੱਥੇ ਦੋਵਾਂ ਅਦਾਕਾਰਾਂ ਦੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋਈਆਂ ਸਨ।  ਬਾਲੀਵੁੱਡ 'ਚ ਆਪਣੀ ਖੂਬਸੂਰਤੀ ਅਤੇ ਫਿਟਨੈੱਸ ਲਈ ਜਾਣੀ ਜਾਂਦੀ ਹੈ ਸ਼ਿਲਪਾ ਅਕਸਰ ਹੀ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਸ਼ਿਲਪਾ ਨੇ ਸ਼ਹਿਨਾਜ਼ ਦੇ ਨਾਲ ਇੱਕ ਨਵਾਂ ਵੀਡੀਓ ਪੋਸਟ ਕੀਤਾ ਹੈ, ਜੋ ਕਿ ਖੂਬ ਵਾਹ ਵਾਹੀ ਲੁੱਟ ਰਿਹਾ ਹੈ।

ਹੋਰ ਪੜ੍ਹੋ : ‘ਮੈਂ ਵਿਆਹ ਨਹੀਂ ਕਰੌਣਾ ਤੇਰੇ ਨਾਲ’ ਫ਼ਿਲਮ ਦਾ ਸ਼ਾਨਦਾਰ ਟੀਜ਼ਰ ਰਿਲੀਜ਼, ਦੇਖਣ ਨੂੰ ਮਿਲ ਰਹੀ ਹੈ ਗੁਰਨਾਮ ਭੁੱਲਰ ਤੇ ਸੋਨਮ ਬਾਜਵਾ ਦੀ ਪਿਆਰੀ ਜਿਹੀ ਲਵ ਸਟੋਰੀ

shilpa shetty and shehnaaz gill latest video

ਸ਼ਿਲਪਾ ਸ਼ੈੱਟੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ 'ਚ ਸ਼ਿਲਪਾ ਸ਼ੈੱਟੀ ਸ਼ਹਿਨਾਜ਼ ਗਿੱਲ ਦੇ ਹਾਲ ਹੀ 'ਚ ਵਾਇਰਲ ਹੋਏ ਮਿਊਜ਼ਿਕਲ ਰੈਪ 'ਬੋਰਿੰਗ ਡੇਅ' (Boring Day) 'ਤੇ ਮਜ਼ਾਕੀਆ ਐਕਟਿੰਗ ਕਰਦੀ ਨਜ਼ਰ ਆ ਰਹੀ ਹੈ। ਇਸ ਰੈਪ ਗੀਤ 'ਚ ਦੋਵੇਂ ਅਭਿਨੇਤਰੀਆਂ ਆਪਣੇ ਕਿਊਟ ਅਦਾਵਾਂ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੀਆਂ ਹਨ।

ਹੋਰ ਪੜ੍ਹੋ : ਨਵਾਂ ਗੀਤ ‘Judge’ ਪਾ ਰਿਹਾ ਹੈ ਧੱਕ, ਛਾਇਆ ਟਰੈਂਡਿੰਗ ‘ਚ ਨੰਬਰ ਇੱਕ ‘ਤੇ, ਅਦਾਕਾਰਾ ਰੂਪੀ ਗਿੱਲ ਤੇ ਮਨਕਿਰਤ ਔਲਖ ਦੀ ਰੋਮਾਂਟਿਕ ਕਮਿਸਟਰੀ ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ, ਦੇਖੋ ਵੀਡੀਓ

inside image of shilpa and shehnaaz gill boring day viral song

ਵੀਡੀਓ ਸ਼ੇਅਰ ਕਰਦੇ ਹੋਏ ਸ਼ਿਲਪਾ ਨੇ ਕੈਪਸ਼ਨ 'ਚ ਲਿਖਿਆ, 'ਦੋ ਬੋਰਿੰਗ ਲੋਕ ਤੁਹਾਡੇ ਬੋਰਿੰਗ ਦਿਨ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।' ਪ੍ਰਸ਼ੰਸਕ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਉਹ ਲਗਾਤਾਰ ਕਮੈਂਟ ਕਰ ਰਹੇ ਹਨ। ਵੀਡੀਓ 'ਚ ਸ਼ਹਿਨਾਜ਼ ਬਲੈਕ ਬੋਲਡ ਆਊਟਫਿਟ 'ਚ ਆਪਣੇ ਪ੍ਰਸ਼ੰਸਕਾਂ 'ਤੇ ਕਹਿਰ ਢਾਹ ਰਹੀ ਹੈ। ਇਸ ਲਈ ਜੇਕਰ ਸ਼ਿਲਪਾ ਸ਼ੈੱਟੀ ਦੇ ਲੁੱਕ ਦੀ ਗੱਲ ਕਰੀਏ ਤਾਂ ਉਹ ਆਰੇਂਜ ਕਲਰ ਦੀ ਡਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਸ਼ਿਲਪਾ ਨੇ ਕ੍ਰੌਪ ਟਾਪ, ਪਲਾਜ਼ੋ ਅਤੇ ਲੰਬੇ ਸ਼ਰਗ ਦੇ ਨਾਲ ਸੰਤਰੀ ਰੰਗ ਦਾ ਥ੍ਰੀ ਪੀਸ ਸੈੱਟ ਪਾਇਆ ਹੋਇਆ ਹੈ। ਇਸ ਵੀਡੀਓ ਉੱਤੇ ਇੱਕ ਮਿਲੀਅਨ ਤੋਂ ਵੱਧ ਲਾਈਕਸ ਅਤੇ ਵੱਡੀ ਗਿਣਤੀ ‘ਚ ਕਮੈਂਟ  ਆ ਚੁੱਕੇ ਹਨ। ਦੱਸ ਦਈਏ ਬ੍ਰੋਰਿੰਗ ਡੇਅ ਰੈਪ ਨੂੰ ਯਸ਼ਰਾਜ ਮੁਖਤੇ ਵੱਲੋਂ ਹੀ ਤਿਆਰ ਕੀਤਾ ਗਿਆ ਸੀ।

You may also like