ਸੈਫ ਅਲੀ ਖ਼ਾਨ ਤੈਮੂਰ ਨੂੰ ਪਿੱਠ ‘ਤੇ ਬਿਠਾ ਕੇ ਆਏ ਨਜ਼ਰ, ਪਰ ਲੋਕ ਕਰਨ ਲੱਗੇ ਟਰੋਲ

written by Shaminder | December 14, 2022 03:28pm

ਸੈਫ ਅਲੀ ਖ਼ਾਨ (Saif Ali khan) ਅਤੇ ਕਰੀਨਾ ਕਪੂਰ (Kareena Kapoor) ਬੀਤੇ ਦਿਨੀਂ ਪਰਿਵਾਰ ਦੇ ਨਾਲ ਜੈਸਲਮੇਰ ‘ਚ ਸਮਾਂ ਬਿਤਾਉਂਦੇ ਹੋਏ ਨਜ਼ਰ ਆਏ ਸਨ । ਜਿਸ ਤੋਂ ਬਾਅਦ ਪਰਿਵਾਰ ਦੇ ਨਾਲ ਉਹ ਮੁੰਬਈ ਪਰਤ ਆਏ ਹਨ ।ਉਨ੍ਹਾਂ ਦੇ ਪੁੱਤਰ ਤੈਮੂਰ ਅਲੀ ਖ਼ਾਨ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ ।

saif ali khan and taimur ali khan

ਹੋਰ ਪੜ੍ਹੋ : ਇਸ ਆਂਟੀ ਦੇ ਡਾਂਸ ਵੀਡੀਓ ਨੇ ਮਚਾਈ ਤੜਥੱਲੀ, ਲੋਕ ਕਰ ਰਹੇ ਇਸ ਤਰ੍ਹਾਂ ਦੇ ਕਮੈਂਟਸ

ਹੁਣ ਅਦਾਕਾਰਾ ਦਾ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਸੈਫ ਅਲੀ ਖ਼ਾਨ ਅਤੇ ਕਰੀਨਾ ਕਪੂਰ ਖ਼ਾਨ ਆਪਣੇ ਵੱਡੇ ਬੇਟੇ ਤੈਮੂਰ ਅਲੀ ਖ਼ਾਨ ਦੇ ਨਾਲ ਨਜ਼ਰ ਆ ਰਹੇ ਹਨ । ਜਦੋਂਕਿ ਤੈਮੂਰ ਨੂੰ ਉਨ੍ਹਾਂ ਨੇ ਆਪਣੀ ਪਿੱਠ ‘ਤੇ ਚੁੱਕਿਆ ਹੋਇਆ ਹੈ ਅਤੇ ਤੈਮੂਰ ਵੀ ਬੜੇ ਅਰਾਮ ਦੇ ਨਾਲ ਪਾਪਾ ਦੇ ਮੋਢਿਆਂ ‘ਤੇ ਲੇਟਿਆ ਹੋਇਆ ਨਜ਼ਰ ਆਇਆ।

Saif Ali khan with sister- image From instagram

ਹੋਰ ਪੜ੍ਹੋ : ਪਤੀ ਦੇ ਨਾਲ ਇਹ ਕੰਮ ਕਰੇ ਬਗੈਰ ਨਹੀਂ ਰਹਿ ਸਕਦੀ ਮਿਸ ਪੂਜਾ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਮਿਸ ਪੂਜਾ ਦਾ ਮਜ਼ੇਦਾਰ ਵੀਡੀਓ

ਜਦੋਂਕਿ ਸੈਫ ਅਲੀ ਖ਼ਾਨ ਇਸ ਵੀਡੀਓ ‘ਚ ਹੱਸਦੇ ਹੋਏ ਨਜ਼ਰ ਆ ਰਹੇ ਹਨ ਅਤੇ ਮੁੜ ਕੇ ਕਰੀਨਾ ਨੂੰ ਕਿੱਸ ਕਰਦੇ ਹੋਏ ਦਿਖਾਈ ਦਿੱਤੇ । ਇਸ ਵੀਡੀਓ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਖੂਬ ਰਿਐਕਸ਼ਨ ਦਿੱਤੇ ਜਾ ਰਹੇ ਹਨ । ਕੁਝ ਪ੍ਰਸ਼ੰਸਕਾਂ ਨੇ ਸੈਫ ਅਲੀ ਖ਼ਾਨ ਦੀ ਤਾਰੀਫ ਕੀਤੀ, ਜਦੋਂਕਿ ਕਿੱਸ ਕਰਨ ‘ਤੇ ਕਈਆਂ ਨੇ ਸੈਫ ਅਲੀ ਖ਼ਾਨ ਨੂੰ ਟਰੋਲ ਵੀ ਕੀਤਾ ।

Kareena Kapoor khan-

ਇੱਕ ਨੇ ਲਿਖਿਆ ‘ਦਿਖਾਵਾ ਕਿਤਨਾ ਹੀ ਕਰਵਾ ਲੋ ਇਨ ਬਾਲੀਵੁੱਡ ਵਾਲੋਂ ਸੇ’। ਇੱਕ ਹੋਰ ਨੇ ਲਿਖਿਆ ‘ਨੌਟੰਕੀ’। ਜਦੋਂਕਿ ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ‘ਓਵਰ ਐਕਟਿੰਗ’ । ਇਸ ਤੋਂ ਇਲਾਵਾ ਹੋਰ ਕਈ ਸੋਸ਼ਲ ਮੀਡੀਆ ਯੂਜ਼ਰਸ ਨੇ ਵੀ ਆਪੋ ਆਪਣੇ ਰਿਐਕਸ਼ਨ ਦਿੱਤੇ ਹਨ ।

 

View this post on Instagram

 

A post shared by Viral Bhayani (@viralbhayani)

You may also like