ਜਿਸ 'ਡਾਲਰ' ਗਾਣੇ ਨੇ ਜੀ ਖ਼ਾਨ ਨੂੰ ਸਟੇਜ 'ਤੇ ਦਿਵਾਈ ਪਛਾਣ, ਰਿਲੀਜ਼ ਹੁੰਦਿਆਂ ਹੀ ਜਿੱਤਿਆ ਹਰ ਕਿਸੇ ਦਾ ਦਿਲ, ਦੇਖੋ ਵੀਡੀਓ
ਜੀ ਖ਼ਾਨ ਉਹ ਗਾਇਕ ਜਿਸ ਨੇ ਮਿਹਨਤ ਅਤੇ ਆਪਣੀ ਬਾਕਮਾਲ ਗਾਇਕੀ ਨਾਲ ਵੱਡੀਆਂ ਸਟੇਜਾਂ 'ਤੇ ਪਿੱਛੇ ਖੜ੍ਹੇ ਹੋਣ ਤੋਂ ਸ਼ੁਰੂਆਤ ਕੀਤੀ ਅਤੇ ਅੱਜ ਉਹਨਾਂ ਸਟੇਜਾਂ 'ਤੇ ਖੁਦ ਖੜ੍ਹ ਕੇ ਵੱਡੇ ਵੱਡੇ ਫਨਕਾਰਾਂ ਦਾ ਦਿਲ ਜਿੱਤ ਲੈਂਦਾ ਹੈ। ਡਾਲਰ ਗਾਣੇ ਦਾ ਉਹ ਦ੍ਰਿਸ਼ ਹਰ ਕਿਸੇ ਨੂੰ ਯਾਦ ਹੋਵੇਗਾ ਜਦੋਂ ਜੀ ਖ਼ਾਨ ਨੇ ਸਰਦੂਲ ਸਿਕੰਦਰ ਮਾਸਟਰ ਸਲੀਮ ਤੇ ਖ਼ਾਨ ਸਾਬ੍ਹ ਵਰਗੇ ਕਲਾਕਾਰਾਂ ਅੱਗੇ ਲਾਈਵ ਗਾਇਆ ਅਤੇ ਦਿੱਗਜਾਂ ਦੀਆਂ ਅੱਖਾਂ 'ਚ ਵੀ ਹੰਜੂ ਆ ਗਏ।
ਜੀ ਖ਼ਾਨ ਦੇ ਉਸ ਵੀਡੀਓ ਨੇ ਉਹਨਾਂ ਨੂੰ ਕਾਫੀ ਸ਼ੌਹਰਤ ਦਿਵਾਈ। ਗੈਰੀ ਸੰਧੂ ਦਾ ਸਾਥ ਤਾਂ ਉਹਨਾਂ ਦੇ ਨਾਲ ਹਮੇਸ਼ਾ ਹੀ ਰਿਹਾ ਹੈ ਅਤੇ ਹੁਣ ਗੈਰੀ ਸੰਧੂ ਦੇ ਸਾਥ ਦੇ ਚਲਦਿਆਂ ਹੀ ਡਾਲਰ ਗੀਤ ਦਾ ਆਫੀਸ਼ੀਅਲ ਵੀਡੀਓ ਰਿਲੀਜ਼ ਹੋ ਚੁੱਕਿਆ ਹੈ। ਇਸ ਗਾਣੇ ਨੂੰ ਜੀ ਖ਼ਾਨ ਦੇ ਨਾਲ ਨਾਲ ਗੈਰੀ ਸੰਧੂ ਨੇ ਵੀ ਬੈਕਗਰਾਊਂਡ 'ਚ ਆਵਾਜ਼ ਦਿੱਤੀ ਹੈ। ਗਾਣਾ ਰਿਲੀਜ਼ ਹੁੰਦਿਆਂ ਹੀ ਯੂ ਟਿਊਬ 'ਤੇ ਨੰਬਰ 2 'ਤੇ ਟਰੈਂਡ ਕਰ ਰਿਹਾ ਹੈ ਅਤੇ 5 ਲੱਖ ਦੇ ਕਰੀਬ ਲੋਕਾਂ ਵੱਲੋਂ ਸੁਣਿਆ ਜਾ ਚੁੱਕਿਆ ਹੈ।
ਹੋਰ ਵੇਖੋ : ਇਸ ਸਖਸ਼ ਨੇ ਫ਼ਿਲਮਾਂ ‘ਚ ਧਰਮਿੰਦਰ ਨੂੰ ਦਿੱਤਾ ਸੀ ਪਹਿਲਾ ਬ੍ਰੇਕ, 51 ਰੁਪਏ ਦੀ ਰਾਸ਼ੀ ਨਾਲ ਕੀਤਾ ਸੀ ਸਾਈਨ
ਇਸ ਗਾਣੇ ਦੇ ਬੋਲ ਫਤਿਹ ਸ਼ੇਰਗਿੱਲ ਦੇ ਹਨ ਅਤੇ ਗੋਲ੍ਡ ਬੋਆਏ ਨੇ ਸੰਗੀਤ ਤਿਆਰ ਕੀਤਾ ਹੈ। ਹਰਜੋਤ ਸਿੰਘ ਤੇ ਕੁਰਾਨ ਢਿੱਲੋਂ ਵੱਲੋਂ ਵੀਡੀਓ ਬਣਾਇਆ ਗਿਆ ਹੈ। ਆਪਣੇ ਉਸਤਾਦ ਗੈਰੀ ਸੰਧੂ ਦੀ ਤਰ੍ਹਾਂ ਹੁਣ ਜੀ ਖ਼ਾਨ ਵੀ ਅਜਿਹੇ ਗੀਤਾਂ ਨਾਲ ਲਗਾਤਾਰ ਦਰਸ਼ਕਾਂ ਦੇ ਦਿਲਾਂ 'ਚ ਗਹਿਰੀ ਛਾਪ ਛੱਡ ਰਹੇ ਹਨ।