ਅੱਜ ਹੈ ਗਾਇਕ ਗੈਰੀ ਸੰਧੂ ਦਾ ਜਨਮਦਿਨ, ਚੇਲੇ ਜੀ ਖ਼ਾਨ ਨੇ ਆਪਣੇ ਉਸਤਾਦ ਨੂੰ ਕੁਝ ਇਸ ਤਰ੍ਹਾਂ ਕੀਤਾ ਬਰਥਡੇਅ ਵਿਸ਼

written by Lajwinder kaur | April 04, 2021

ਆਪਣੀ ਗਾਇਕੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਗਾਇਕ ਗੈਰੀ ਸੰਧੂ ਦਾ ਅੱਜ ਜਨਮਦਿਨ ਹੈ। ਸੋਸ਼ਲ ਮੀਡੀਆ ਉੱਤੇ ਗੈਰੀ ਸੰਧੂ ਦੇ ਚਾਹੁਣ ਵਾਲੇ ਬਰਥਡੇਅ ਵਿਸ਼ ਕਰ ਰਹੇ ਨੇ। ਉਨ੍ਹਾਂ ਦੇ ਚੇਲੇ ਤੇ ਪੰਜਾਬੀ ਗਾਇਕ ਜੀ ਖ਼ਾਨ ਨੇ ਬਹੁਤ ਹੀ ਪਿਆਰੀ ਜਿਹੀ ਪੋਸਟ ਪਾ ਕੇ ਆਪਣੇ ਉਸਤਾਦ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।

happy birthday garry sandhu Image Source: Instagram

ਹੋਰ ਪੜ੍ਹੋ : ਨੇਹਾ ਕੱਕੜ ਨੇ ਆਪਣੇ ਭਰਾ ਟੋਨੀ ਕੱਕੜ ਨੂੰ ਵੀਡੀਓ ਸ਼ੇਅਰ ਕਰਕੇ ਦਿੱਤਾ ਖ਼ਾਸ ਤੋਹਫਾ, ਘਰ ‘ਚ ਬਣਵਾ ਰਹੇ ਨੇ ਕ੍ਰਿਕੇਟ ਗਰਾਉਂਡ

inside image of g khan and garry sandhu Image Source: Instagram

ਜੀ ਖ਼ਾਨ ਨੇ ਗੈਰੀ ਸੰਧੂ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਮੇਰੀ ਹਿੰਮਤ ਏਂ ਤੂੰ ਮੇਰਾ ਸਹਾਰਾ ਏਂ

ਮੇਰਾ ਬਾਈ ਮੈਨੂੰ ਮੇਰੀ ਜਾਨ ਤੋਂ ਪਿਆਰਾ ਏ।❤️❤️❤️ ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਗੈਰੀ ਬਾਈ..ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ...ਤੁਸੀਂ ਮੇਰੀ ਜਾਨ ਹੋ ਬਾਈ ਜੀ😊😊ਤੁਹਾਡੇ ਬਿਨਾਂ ਮੈਂ ਕੁਝ ਨਹੀਂ ਜੀ...🙏🏻🙏🏻 ਇਹ ਤੁਹਾਡਾ ਦਿਨ ਹੈ... ਚੰਗਾ ਸਾਲ ਹੋਵੇ’ । ਪ੍ਰਸ਼ੰਸਕ ਵੀ ਕਮੈਂਟ ਕਰਕੇ ਗੈਰੀ ਸੰਧੂ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਨੇ।

image of garry sandhu with family Image Source: Instagram

ਜੇ ਗੱਲ ਕਰੀਏ ਗੈਰੀ ਸੰਧੂ ਦੀ ਜ਼ਿੰਦਗੀ ਬਾਰੇ ਤਾਂ ਉਨ੍ਹਾਂ ਨੂੰ ਸਕੂਲ ਦੇ ਦਿਨਾਂ ਤੋਂ ਹੀ ਗਾਉਣ ਦਾ ਸ਼ੌਂਕ ਸੀ । ਗੈਰੀ ਸੰਧੂ ਦਾ ਜਨਮ ਰੁੜਕਾ ਕਲਾਂ ‘ਚ ਹੋਇਆ ਸੀ । ਉਨ੍ਹਾਂ ਦੇ ਮਾਤਾ-ਪਿਤਾ ਇਸ ਦੁਨੀਆ ਤੋਂ ਰੁਖਸਤ ਹੋ ਚੁੱਕੇ ਨੇ। ਗੈਰੀ ਸੰਧੂ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਸੁਪਰ ਹਿੱਟ ਗੀਤ ਦਿੱਤੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਕੰਮ ਕਰ ਰਹੇ ਨੇ। ਅਖੀਰਲੀ ਵਾਰ ਉਹ ‘ਚੱਲ ਮੇਰਾ ਪੁੱਤ 2’ ‘ਚ ਨਜ਼ਰ ਆਏ ਸੀ।

image of garry sandhu Image Source: Instagram

 

 

View this post on Instagram

 

A post shared by G Khan (@officialgkhan)

0 Comments
0

You may also like