ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ 'ਚ 'ਗਦਰ 2' ਦੀ ਸ਼ੂਟਿੰਗ ਜ਼ੋਰਾਂ 'ਤੇ, ਖੂਬਸੂਰਤ ਵਾਦੀਆਂ ਦਾ ਅਨੰਦ ਲੈਂਦੀ ਨਜ਼ਰ ਆਈ 'ਸਕੀਨਾ'

written by Lajwinder kaur | December 24, 2021 06:00pm

ਇਨ੍ਹੀਂ ਦਿਨੀਂ ਬਾਲੀਵੁੱਡ ਅਦਾਕਾਰਾ ਅਮੀਸ਼ਾ ਪਟੇਲ Ameesha Patel ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ 'ਚ ਆਪਣੀ ਫ਼ਿਲਮ 'ਗਦਰ 2' ਦੀ ਸ਼ੂਟਿੰਗ ਕਰ ਰਹੀ ਹੈ। ਤਾਰਾ ਸਿੰਘ ਅਤੇ ਸਕੀਨਾ ਦੀ ਜੋੜੀ 'ਗਦਰ 2' 'ਚ ਇਕ ਵਾਰ ਫਿਰ ਤੋਂ ਨਜ਼ਰ ਆਉਣ ਵਾਲੀ ਹੈ। ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਤੇ ਗਦਰ 2 Gadar 2 ਦੀ ਟੀਮ ਇਸ ਸਮੇਂ ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ 'ਚ ਹਨ। ਇਸ ਦੌਰਾਨ ਅਮੀਸ਼ਾ ਪਾਲਮਪੁਰ ਦੀ ਕੁਦਰਤੀ ਸੁੰਦਰਤਾ ਨੂੰ ਦੇਖਣ ਲਈ ਕਾਫੀ ਉਤਸ਼ਾਹਿਤ ਹੈ। ਅਮੀਸ਼ਾ ਨੇ ਪਾਲਮਪੁਰ ਦੇ ਖੂਬਸੂਰਤ ਪਹਾੜਾਂ ਦੇ ਵਿਚਕਾਰ ਤੋਂ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉੱਥੇ ਦੇ ਖੂਬਸੂਰਤ ਨਜ਼ਾਰੇ ਹਰ ਇੱਕ ਨੂੰ ਮੋਹ ਰਹੇ ਹਨ।

ਹੋਰ ਪੜ੍ਹੋ : ਨਿਸ਼ਾ ਬਾਨੋ ਦਾ ਨਵਾਂ ਗੀਤ ‘ਪਸੰਦ ਤੂੰ ਵੇ’ ਹੋਇਆ ਰਿਲੀਜ਼, ਵੀਡੀਓ ‘ਚ ਪਤੀ ਸਮੀਰ ਮਾਹੀ ਦੇ ਨਾਲ ਰੋਮਾਂਟਿਕ ਅੰਦਾਜ਼ ‘ਚ ਨਜ਼ਰ ਆਈ ਗਾਇਕਾ

sunny deol Ameesha Patel gadar 2 movie shooting start

ਅਮੀਸ਼ਾ ਪਟੇਲ ਨੇ ਟਵੀਟ ਕਰਕੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ। ਵੀਡੀਓ ਵਿੱਚ ਪਾਲਮਪੁਰ ਦੀਆਂ ਖ਼ੂਬਸੂਰਤ ਘਾਟੀਆਂ ਨੂੰ ਦਿਖਾਇਆ ਗਿਆ ਹੈ। ਵੀਡੀਓ ਸ਼ੇਅਰ ਕਰਦੇ ਹੋਏ ਅਮੀਸ਼ਾ ਨੇ ਲਿਖਿਆ, 'ਪਾਲਮਪੁਰ ਦੀ ਸਵੇਰ ਦੀ ਵੀਡੀਓ ਲਾਇਕ ਹੈ.. ਸ਼ਾਮ 6.40 ਵਜੇ.. ਕੁਦਰਤ ਦੀ ਖੂਬਸੂਰਤੀ... ਕੰਬਦੀ ਠੰਡ ਪਰ ਬਹੁਤ ਸ਼ਾਂਤ #GADAR2 shoot diaries 👍🏻👍🏻💓 ।' ਇਸ ਵੀਡੀਓ 'ਚ ਅਮੀਸ਼ਾ ਇੱਕ ਪੁਲ 'ਤੇ ਖੜ੍ਹੀ ਹੈ, ਜੋ ਆਪਣੇ ਸਾਹਮਣੇ ਵਗਦੇ ਪਾਣੀ ਅਤੇ ਖੂਬਸੂਰਤ ਮੈਦਾਨਾਂ ਨੂੰ ਦੇਖ ਰਹੀ ਹੈ। ਵੀਡੀਓ ਚ ਬੈਕਰਾਉਡ ‘ਚ ਇੱਕ ਓਅੰਕਾਰ ਸ਼ਬਦ ਸੁਣਾਈ ਦੇ ਰਿਹਾ ਹੈ। ਜੋ ਕਿ ਇਸ ਵੀਡੀਓ ਨੂੰ ਹੋਰ ਜ਼ਿਆਦਾ ਖ਼ੂਬਸੂਰਤ ਅਤੇ ਸਕੂਨ ਦੇਣ ਵਾਲਾ ਬਣਾ ਰਿਹਾ ਹੈ। ਪ੍ਰਸ਼ੰਸਕਾਂ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਹੋਰ ਪੜ੍ਹੋ : ਧਨਸ਼੍ਰੀ ਵਰਮਾ ਤੇ ਯੁਜਵੇਂਦਰ ਚਾਹਲ ਕਸ਼ਮੀਰ ‘ਚ ਲੈ ਰਹੇ ਨੇ ਛੁੱਟੀਆਂ ਦਾ ਅਨੰਦ, ਬਰਫ 'ਚ 'ਟਿਪ ਟਿਪ ਬਰਸਾ ਪਾਣੀ' 'ਤੇ ਧਨਸ਼੍ਰੀ ਨੇ ਕੀਤਾ ਕਮਾਲ ਦਾ ਡਾਂਸ,ਦੇਖੋ ਵੀਡੀਓ

inside image of gadar 2 sunny deol and amisha patel

ਤੁਹਾਨੂੰ ਦੱਸ ਦੇਈਏ ਕਿ ਲੰਬੇ ਸਮੇਂ ਬਾਅਦ ਅਮੀਸ਼ਾ ਪਟੇਲ ਵੱਡੇ ਪਰਦੇ 'ਤੇ ਨਜ਼ਰ ਆਉਣ ਵਾਲੀ ਹੈ। ਇਸ ਦੇ ਨਾਲ ਹੀ ਇਸ ਫਿਲਮ ਨੂੰ ਲੈ ਕੇ ਵਿਵਾਦ ਵੀ ਖੜ੍ਹਾ ਹੋ ਗਿਆ ਹੈ। ਦਰਅਸਲ ਪਾਲਮਪੁਰ ਦੇ ਉਸ ਘਰ 'ਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਕੁਝ ਵਿਵਾਦ ਖੜ੍ਹਾ ਹੋ ਗਿਆ ਹੈ, ਜਿੱਥੇ ਫਿਲਮ ਦੀ ਸ਼ੂਟਿੰਗ ਹੋਈ ਸੀ। ਖਬਰਾਂ ਮੁਤਾਬਕ ਸ਼ੂਟਿੰਗ ਦੌਰਾਨ ਉਥੇ ਬਣੇ ਚਾਹ ਦੇ ਬਾਗ ਨੂੰ ਨੁਕਸਾਨ ਪਹੁੰਚਿਆ ਹੈ। ਇਸ ਦੇ ਨਾਲ ਹੀ ਘਰ ਦੇ ਮਾਲਕ ਨੇ ਦੋਸ਼ ਲਾਇਆ ਹੈ ਕਿ ਉਸ ਨੂੰ ਪੂਰੇ ਪੈਸੇ ਨਹੀਂ ਦਿੱਤੇ ਗਏ ਅਤੇ ਨਾਲ ਹੀ ਉਸ ਦੀ ਇਜਾਜ਼ਤ ਲਏ ਬਿਨਾਂ ਘਰ ਦੇ ਦੂਜੇ ਹਿੱਸੇ ਵਿੱਚ ਸ਼ੂਟਿੰਗ ਕੀਤੀ ਗਈ।

 

You may also like