ਗਗਨ ਕੋਕਰੀ ਦੇ ਨਵੇਂ ਗੀਤ ਦਾ ਪੋਸਟਰ ਆਇਆ ਸਾਹਮਣੇ, ਦੇਖਣ ਨੂੰ ਮਿਲ ਰਹੀ ਹੈ ਵੱਖਰੀ ਲੁੱਕ

written by Lajwinder kaur | May 02, 2019

ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਗਗਨ ਕੋਕਰੀ ਜੋ ਕਿ ਫ਼ਿਲਮ ‘ਯਾਰਾ ਵੇ’ ਦੀ ਸਫ਼ਲਤਾ ਤੋਂ ਬਾਅਦ ਆਪਣਾ ਨਵਾਂ ਗੀਤ ‘302’ ਲੈ ਕੇ ਆ ਰਹੇ ਹਨ। ਜੀ ਹਾਂ ਉਨ੍ਹਾਂ ਦੇ ਨਵੇਂ ਗੀਤ ਦਾ ਪੋਸਟਰ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ। ਗਗਨ ਕੋਕਰੀ ਨੇ ਵੀ ਇੰਸਟਾਗ੍ਰਾਮ ਉੱਤੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘JATT IS BACK...  First look of next one #302 will be put in few days...  ( SOMETIME ITS GOOD TO BE BAD ) ’

ਹੋਰ ਵੇਖੋ:ਦਿਲ ਦੀਆਂ ਗੱਲਾਂ ਕਰਨ ਲਈ ਕਿਉਂ ਉਤਾਵਲੇ ਹੋ ਰਹੇ ਨੇ ਪਰਮੀਸ਼ ਵਰਮਾ ਪੋਸਟਰ ‘ਚ ਉਨ੍ਹਾਂ ਦੀ ਵੱਖਰੀ ਹੀ ਰਫ ਲੁੱਕ ਦੇਖਣ ਨੂੰ ਮਿਲ ਰਹੀ ਹੈ। ਜਿਸ ਤੋਂ ਲਗਦਾ ਹੈ ਇਹ ਗੀਤ ਵੱਖਰੀ ਹੀ ਸ਼ੈਲੀ ਵਾਲਾ ਹੋਵੇਗਾ। 302 ਗਾਣੇ ਦਾ ਮਿਊਜ਼ਿਕ ਹਾਰਟ ਬੀਟਸ ਨੇ ਦਿੱਤਾ ਹੈ ਤੇ ਗੀਤ ਦੇ ਬੋਲ ਸੈਬੀ ਗੁਰਸੈਨ ਨੇ ਲਿਖੇ ਹਨ। ਇਹ ਗੀਤ ਬਹੁਤ ਜਲਦ ਸਰੋਤਿਆਂ ਦੇ ਰੁਬਰੂ ਹੋ ਜਾਵੇਗਾ। ਗਗਨ ਕੋਕਰੀ ‘ਬਲੈਸਿੰਗਸ ਆਫ਼ ਰੱਬ’, ‘ਬਲੈਸਿੰਗਸ ਆਫ਼ ਬੇਬੇ’ ਤੇ ‘ਬਲੈਸਿੰਗਸ ਆਫ਼ ਬਾਪੂ’, ‘ਸ਼ੈਡ ਆਫ ਬਲੈਕ’, ‘ਇੰਪੋਸੀਬਲ’ ਵਰਗੇ ਕਈ ਸੁਪਰਹਿੱਟ ਗੀਤ ਦੇ ਨਾਲ ਸਰੋਤਿਆਂ ਦਾ ਮਨੋਰਜਨ ਕਰ ਚੁੱਕੇ ਹਨ। ਉਹਨਾਂ ਦੇ ਸਾਰੇ ਗੀਤਾਂ ਨੂੰ ਸਰੋਤਿਆਂ ਵੱਲੋਂ ਹਮੇਸ਼ਾ ਬਹੁਤ ਪਿਆਰ ਮਿਲਦਾ ਹੈ।

0 Comments
0

You may also like